ਬੁਰੀ ਖਬਰ.. ਟਰੇਨ ਦੀ ਲਪੇਟ ‘ਚ ਅਉਣ ਕਾਰਨ ਇੱਕ ਬਜੁਰਗ ਦੀ ਮੌਤ
ਟਾਂਡਾ / ਦਸੂਹਾ 14 ਨਵੰਬਰ (ਚੌਧਰੀ) : ਅੱਜ ਸਵੇਰੇ ਪਠਾਨਕੋਟ ਜਲੰਧਰ ਰੇਲਵੇ ਲਾਈਨ ਤੇ ਦਾਰਾਪੁਰ ਬਾਈਪਾਸ ਨਜ਼ਦੀਕ ਇੱਕ ਬਜ਼ੁਰਗ ਵਿਅਕਤੀ ਦੀ ਟਰੇਨ ਹੇਠ ਅਉਣ ਕਾਰਨ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ (58) ਪੁੱਤਰ ਭਗਤ ਸਿੰਘ ਵਾਸੀ ਬੁੱਲ ਪੁਰ ਹਰਗੋਬਿੰਦਪੁਰ ਸਾਹਿਬ ਵਜੋਂ ਹੋਈ ।
ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਬਤੌਰ ਪਾਠੀ ਦਾ ਕੰਮ ਕਰਦਾ ਸੀ ਤੇ ਕਿਸੇ ਸਮੱਸਿਆ ਕਾਰਨ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਸੀ। ਐਤਵਾਰ ਸਵੇਰੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਟਾਂਡਾ ਪਹੁੰਚ ਗਿਆ ਤੇ ਦਾਰਾਪੁਰ ਬਾਈਪਾਸ ਨਜਦੀਕ ਰੇਲਵੇ ਲਾਈਨ ਪਾਰ ਕਰਨ ਲੱਗਾ ਟਰੇਨ ਦੀ ਲਪੇਟ ਵਿੱਚ ਆ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ । ਹਾਦਸੇ ਦੀ ਸੂਚਨਾ ਮਿਲਣ ਤੇ ਰੇਲਵੇ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।