Prime Punjab Times

Latest news
ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ
ADVERTISEMENT
You are currently viewing ਵੱਡੀ ਖਬਰ.. ਦਸੂਹਾ : ਟਰੈਕਟਰ ਹੇਠਾਂ ਆਉਣ ਨਾਲ ਸਕੇ ਭੈਣ-ਭਰਾ ਦੀ ਹੋਈ ਮੌਤ

ਵੱਡੀ ਖਬਰ.. ਦਸੂਹਾ : ਟਰੈਕਟਰ ਹੇਠਾਂ ਆਉਣ ਨਾਲ ਸਕੇ ਭੈਣ-ਭਰਾ ਦੀ ਹੋਈ ਮੌਤ

ਦਸੂਹਾ 5 ਨਵੰਬਰ (ਚੌਧਰੀ) : ਬੀਤੇ ਕੱਲ੍ਹ ਦੁਪਹਿਰ ਨੂੰ ਦਸੂਹਾ ਦੇ ਨਜ਼ਦੀਕੀ ਪਿੰਡ ਬੱਡਲਾ ਦੇ ਨੇੜੇ ਤੋਂ ਗੁਜ਼ਰਦੀ ਕੰਢੀ ਨਹਿਰ ਵਿਚ ਟਰੈਕਟਰ ਪਲਟਣ ਨਾਲ ਸਕੇ ਭੈਣ-ਭਰਾ ਦੀ ਮੌਤ ਹੋ ਜਾਣ  ਅਤੇ ਟ੍ਰੈਕਟਰ ਚਾਲਕ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰਤਿਕ ਰਾਣਾ 14 ਸਾਲ ਅਤੇ ਉਸ ਦੀ ਭੈਣ ਕਰੀਤਕਾ ਰਾਣਾ (18) ਪੁੱਤਰ – ਪੁੱਤਰੀ ਸਵ.ਰਜੇਸ਼ ਕੁਮਾਰ ਵਾਸੀ ਬੱਡਲਾ ਅਪਣੇ ਚਚੇਰੇ ਭਰਾ ਨਾਲ ਟਰੈਕਟਰ ਤੇ ਸਵਾਰ ਹੋ ਕੇ ਖੇਤਾਂ ਤੋਂ ਘਰ ਨੂੰ ਜਾ ਰਹੇ ਸਨ ਕਿ  ਜਦੋਂ ਟ੍ਰੈਕਟਰ ਨਹਿਰ ਪਾਰ ਕਰ ਲੱਗਾ ਤਾਂ ਟਰੈਕਟਰ ਪਿੱਛੇ ਟ੍ਰਿਲਰ ਅਤੇ ਸੁਹਾਗਾ  ਪੁੱਲ ਦੇ ਕਿਨਾਰੇ ਤੇ ਲੱਗੀਆਂ ਗਰਿਲਾਂ ਵਿਚ ਫੱਸਣ ਕਾਰਨ ਅਚਾਨਕ ਟਰੈਕਟਰ ਬੇਕਾਬੂ ਹੋ ਕੇ ਨਜ਼ਦੀਕ ਗੁਜ਼ਰਦੀ ਕੰਢੀ ਨਹਿਰ ਵਿਚ ਜਾ ਡਿੱਗਾ। ਜਿਸ ਕਾਰਨ ਦੋਵਾਂ ਭੈਣ ਭਰਾ ਦੀ ਟ੍ਰੈਕਟਰ ਹੇਠਾਂ ਆਉਣ ਨਾਲ ਮੋਕੇ ਤੇ ਮੋਤ ਹੋ ਗਈ ਅਤੇ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਦਸੂਹਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦੋਵੇਂ ਭੈਣ ਭਰਾ ਦੇ ਪਿਤਾ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿਚ ਮਾਂ ਇਕੱਲੀ ਹੀ ਰਹਿ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।

 

error: copy content is like crime its probhihated