Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ...
ADVERTISEMENT
You are currently viewing ਆਸਟ੍ਰੇਲੀਆ ਵਿੱਚ ਦੋ ਟਰੱਕਾਂ ਦੀ ਸਿੱਧੀ ਟੱਕਰ ‘ਚ ਪਿੱਪਲੀਵਾਲ ਦੇ ਨੌਜਵਾਨ ਦੀ ਮੌ+ਤ

ਆਸਟ੍ਰੇਲੀਆ ਵਿੱਚ ਦੋ ਟਰੱਕਾਂ ਦੀ ਸਿੱਧੀ ਟੱਕਰ ‘ਚ ਪਿੱਪਲੀਵਾਲ ਦੇ ਨੌਜਵਾਨ ਦੀ ਮੌ+ਤ

ਗੜ੍ਹਸ਼ੰਕਰ,16 ਅਗਸਤ(ਅਸ਼ਵਨੀ ਸ਼ਰਮਾ)

: ਪੜਾਈ/ਰੋਜੀ ਰੋਟੀ ਦੀ ਖਾਤਿਰ ਵਿਦੇਸ਼ (ਆਸਟ੍ਰੇਲੀਆ)ਗਏ ਪਿੰਡ ਪਿੱਪਲੀਵਾਲ(ਬੀਣੇਵਾਲ) ਦੇ ਨੌਜਵਾਨ ਪ੍ਰਦੀਪ ਕਟਾਰੀਆ(25) ਪੁੱਤਰ ਜੋਗਿੰਦਰ ਪਾਲ ਕਟਾਰੀਆ ਦੀ ਆਸਟ੍ਰੇਲੀਆ ਵਿੱਚ ਹੋਏ ਇਕ ਸੜ੍ਹਕ ਹਾਦਸੇ ਵਿੱਚ ਮੌ+ਤ ਹੋ ਗਈ। ਜਿਕਰਯੋਗ ਹੈ ਕਿ ਪ੍ਰਦੀਪ ਕਟਾਰੀਆ ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਨਾਲ ਨਾਲ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਸੋਮਵਾਰ 29 ਜੁਲਾਈ ਨੂੰ ਜਦ ਪ੍ਰਦੀਪ ਕਟਾਰੀਆ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਹੋਰ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਜਿਸ ਨਾਲ ਪ੍ਰਦੀਪ ਕਟਾਰੀਆਂ ਦੀ ਮੌਕੇ ਤੇ ਹੀ ਮੌ+ਤ ਹੋ ਗਈ। ਪ੍ਰਦੀਪ ਦੀ ਮਿ੍ਤਕ ਦੇਹ 15 ਅਗਸਤ ਨੂੰ ਸਵੇਰੇ 8 ਵਜੇ ਪਿੰਡ ਪਹੁੰਚੀ ਅਤੇ ਕਰੀਬ 11 ਵਜੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨ ਘਾਟ ਵਿੱਚ ਪ੍ਰਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਿਤਾ ਨੂੰ ਅਗਨੀ ਪਰਿਵਾਰਿਕ ਮੈਂਬਰਾਂ ਨੇ ਦਿਖਾਈ। ਸੰਸਕਾਰ ਮੋਕੇ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਤੋਂ ਇਲਾਵਾ ਸੈਕੜੇਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਹੋਣਹਾਰ ਨੌਜਵਾਨ ਦੀ ਮੌ+ਤ ਨਾਲ ਪੁਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

error: copy content is like crime its probhihated