ਦਸੂਹਾ (ਚੌਧਰੀ)
3 ਅਪ੍ਰੈਲ : ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਡਾਇਰੈਕਟਰ ਡਾ ਮਾਨਵ ਸੈਣੀ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਾਲਜ ਦੀ ਸ਼ੁਰੁਆਤ 2014-15 ਵਿੱਚ ਕੀਤੀ ਗਈ। ਇਹ ਕਾਲਜ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਆਈ ਟੀ ਵਿਭਾਗ ਦੇ ਕੋਰਸ ਬੀ.ਐਸ.ਸੀ ਆਈ.ਟੀ, ਬੀ.ਸੀ.ਏ, ਪੀ.ਜੀ.ਡੀ.ਸੀ.ਏ, ਅਤੇ ਐਮ.ਐਸ.ਸੀ ਆਈ.ਟੀ ਬੈਚਲਰ ਡਿਗਰੀ, ਪੋਸਟ ਗ੍ਰੇਜੂਏਟ ਡਿਪਲੋਮਾ ਅਤੇ ਮਾਸਟਰ ਡਿਗਰੀ ਕੋਰਸ ਸ਼ੁਰੂ ਕੀਤੇ ਗਏ। ਇਹ ਇਸ ਇਲਾਕੇ ਦਾ ਪਹਿਲਾ ਟੈਕਨੀਕਲ ਕਾਲਜ ਹੈ। ਜਿਸ ਵਿੱਚ ਸ਼ੁਰੁਆਤੀ ਦੌਰ ਵਿੱਚ ਯੂਨੀਵਰਸਿਟੀ ਦੀਆਂ ਫੀਸਾਂ ਤੋ ਵੀ ਘੱਟ ਫੀਸ ਰੱਖੀ ਗਈ ਸੀ। ਇਸ ਕਾਲਜ ਵਿੱਚ ਲੜਕੀਆਂ ਨੂੰ ਖਾਸ ਸਕਾਲਰਸ਼ਿਪ ਅਤੇ ਹੋਰ ਸਹੂਲਤਾਂ ਉਪਲੱਬਧ ਹਨ। ਅਗਲੇ ਸਾਲਾਂ ਵਿੱਚ ਕਾਮਰਸ ਵਿਭਾਗ ਅਧੀਨ ਬੀ.ਕਾਮ ਸ਼ੁਰੂ ਕਰਨ ਦੇ ਨਾਲ ਨਾਲ ਐਮ.ਐਸ ਰੰਧਾਵਾ ਐਗਰੀਕਲਚਰ ਵਿਭਾਗ ਅਧੀਨ ਬੀ.ਐਸ.ਸੀ ਐਗਰੀਕਲਚਰ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਦੇ ਸਾਲਾਂ ਵਿੱਚ ਮੰਜੁਲਾ ਸੈਣੀ ਫੈਸ਼ਨ ਡਿਜ਼ਾਇਨਿੰਗ ਵਿਭਾਗ ਅਧੀਨ ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ ਦੇ ਨਾਲ ਨਾਲ ਡਾ.ਬੀ.ਆਰ ਅੰਬੇਡਕਰ ਸਾਇੰਸ ਵਿਭਾਗ ਅਧੀਨ ਬੀ.ਐਸ.ਸੀ ਐਮ.ਐਲ.ਐਸ, ਬੀ.ਐਸ.ਸੀ ਨੋਨ ਮੈਡੀਕਲ ਅਤੇ ਐਮ.ਐਸ. ਸੀ ਐਮ.ਐਮ ਕੋਰਸ ਚੱਲ ਰਹੇ ਹਨ ਅਤੇ ਇਸ ਸਾਲ AICTE ਨਵੀਂ ਦਿੱਲੀ ਅਧੀਨ ਐਮ.ਸੀ.ਏ (ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ) ਸ਼ੁਰੂ ਕਰਨ ਬਾਰੇ ਮੈਨੇਜਮੇਂਟ ਵੱਲੋਂ ਫੈਸਲਾ ਲਿਆ ਗਿਆ ਹੈ।ਕੇ.ਐਮ.ਐਸ ਕਾਲਜ ਵਿੱਚ ਜਿੱਥੇ ਐਸ.ਸੀ/ਐਸ.ਟੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਮੰਜੁਲਾ ਸੈਣੀ ਆਸ਼ੀਰਵਾਦ ਯੋਜਨਾ ਅਤੇ ਜਰਨਲ ਸ਼੍ਰੇਣੀ ਦੇ ਹੋਣਹਾਰ ਤੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਹਨਾਂ ਸਕੀਮਾਂ ਅਧੀਨ ਸਕਾਲਰਸ਼ਿਪ ਦਿੱਤੇ ਜਾਂਦੇ ਹਨ।
ਫੋਟੋ : ਕੇ.ਐਮ.ਐਸ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ।