ASI ਜਰਨੈਲ ਸਿੰਘ ਤੇ ASI ਸੁਖਵਿੰਦਰ ਸਿੰਘ ਸੀ ਆਈ ਡੀ ਸਬ ਯੂਨਿਟ ਗੜ੍ਹਦੀਵਾਲਾ ਨੇ ਛਾਂਦਾਰ ਰੁੱਖ ਲਗਾਏ
ਗੜ੍ਹਦੀਵਾਲਾ 24 ਜੁਲਾਈ (ਚੌਧਰੀ) : ਏ ਐੱਸ ਆਈ ਜਰਨੈਲ ਸਿੰਘ ਅਤੇ ਏ ਐਸ ਆਈ ਸੁਖਵਿੰਦਰ ਸਿੰਘ ਸੀ ਆਈ ਡੀ ਸਬ ਯੂਨਿਟ ਗੜ੍ਹਦੀਵਾਲਾ ਦੇ ਕਰਮਚਾਰੀ ਵਲੋਂ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਆਰਮੀ ਗ੍ਰਾਉਂਡ ਦਸੂਹਾ ਵਿਖੇ ਵੱਖ-ਵੱਖ ਕਿਸਮ ਦੇ ਛਾਂਦਾਰ ਪੌਦੇ ਲਗਾਏ। ਇਸ ਮੌਕੇ ਏ ਐਸ ਆਈ ਜਰਨੈਲ ਸਿੰਘ ਤੇ ਏ ਐਸ ਆਈ ਸੁਖਵਿੰਦਰ ਸਿੰਘ ਸੀ ਆਈ ਡੀ ਸਬ ਯੂਨਿਟ ਗੜ੍ਹਦੀਵਾਲਾ ਨੇ ਸੰਯੁਕਤ ਤੌਰ ਕਿਹਾ ਕਿ ਇਨਸਾਨ ਅਤੇ ਰੁੱਖਾਂ ਆਪਸੀ ਗੁੜਾ ਰਿਸ਼ਤਾ ਹੈ। ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਰੁੱਖਾਂ ਦਾ ਲਗਾਉਣਾ ਬਹੁਤ ਜਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਵਾਤਾਵਰਣ ਸ਼ੁਧ ਰਹੇ ਅਤੇ ਆਉਣ ਵਾਲੀ ਜੈਨਰੇਸ਼ਨ ਆਪਣੀ ਜਿੰਦਗੀ ਸਹੀ ਢੰਗ ਨਾਲ ਬਤੀਤ ਕਰ ਸਕੇ।ਇਸ ਮੌਕੇ ਉਨ੍ਹਾਂ ਨਾਲ ਵਾਤਾਵਰਣ ਪ੍ਰੇਮੀ ਲੈਕਚਰਾਰ ਜਸਵੀਰ ਸਿੰਘ ਤੇ ਉਨਾਂ ਦੇ ਸਾਥੀ ਹਾਜਰ ਸਨ।








