ਗੜ੍ਹਦੀਵਾਲਾ 15 ਮਾਰਚ (ਚੌਧਰੀ)
: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਨਰਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸਟ ਦੇ ਕੁਸ਼ਲ ਮਾਰਗ ਨਿਰਦੇਸ਼ਾ ਹੇਠ ਅਤੇ ਸੁਖਵਿੰਦਰ ਕੌਰ ਦੀ ਯੋਗ ਅਗਵਾਈ ਹੇਠਾਂ ਅਤੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਦੀ ਦਿਸ਼ਾ ਨਿਰਦੇਸ਼ ਨਾਲ ,ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਦੋ ਵਿਦਿਆਰਥੀ ਨੈਸ਼ਨਲ ਪੱਧਰੀ ਅਡਵੇਂਚਰ ਕੈਂਪ ਵਿੱਚ ਭਾਗ ਲੈਣ ਹੋਏ ਰਵਾਨਾ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਦੋ ਐਨ ਐਸ ਐਸ ਵਲੰਟੀਅਰ ਲਵਪ੍ਰੀਤ ਸਿੰਘ ਅਤੇ ਯੋਧਵੀਰ ਸਿੰਘ ਸਕਇੰਗ ਅਡਵੇਂਚਰ ਕੈਂਪ ਜੋ ਕਿ ਮਿਤੀ 14 ਮਾਰਚ ਤੋ 23 ਮਾਰਚ ਤੱਕ ਹੋਹਤਾਂਗ ਮਨਾਲੀ ਹਿਮਾਚਲ ਪ੍ਰਦੇਸ਼ ਵਿਖੇ ਲੱਗ ਰਿਹਾ ਹੈ ਉਸ ਵਿੱਚ ਭਾਗ ਲੈਣ ਰਵਾਨਾ ਹੋਏ । ਡਾ ਮਨਹਾਸ ਨੇ ਕਿਹਾ ਕਿ ਸਕੂਲ ਅਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੇ ਕਿ ਇਹ ਵਿਦਿਆਰਥੀ ਇਸ ਤਰ੍ਹਾਂ ਦੇ ਉੱਚ ਅਡਵੇਂਚਰ ਕੈਂਪ ਵਿੱਚ ਭਾਗ ਲੈਣ ਜਾ ਰਹੇ ਹਨ । ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਐਨ ਐਸ ਐਸ ਦੇ ਮਾਧਿਅਮ ਨਾਲ ਪਹਿਲਾਂ ਵੀ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਧੀਆਂ ਅਡਵੇਂਚਰ ਕੈਂਪਾਂ ਵਿੱਚ ਭੇਜ ਚੁਕਿਆ ਹੈ । ਪ੍ਰਿੰਸੀਪਲ ਸੁਖਵਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਇਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਐਨ ਐਸ ਐਸ ਅਤੇ ਐਨ ਸੀ ਸੀ ਵਧੀਆ ਭੂਮਿਕਾ ਨਿਭਾ ਰਹੀ ਹੈ ਜੋ ਵਿਦਿਆਰਥੀਆਂ ਨੂੰ ਅਗੇ ਵੱਧਣ ਦੇ ਮੌਕੇ ਪ੍ਰਦਾਨ ਕਰ ਰਹੀ ਹੈ । ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਿਰ ਸਨ ।