ਗੜ੍ਹਦੀਵਾਲਾ 5 ਮਾਰਚ (ਚੌਧਰੀ)
: ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ‘ਰਿਸਰਚ ਮੈਥੋਡਾਲੋਜੀ ਇਨ ਫਿਜਿਕਸ” ਵਿਸ਼ੇ ’ਤੇ ਵੈਬੀਨਾਰ ਕਰਵਾਇਆ ਗਿਆ ਹੈ।
ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਧਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਆਈ. ਕਿਊ. ਏ. ਸੀ. ਅਤੇ ਫਿਜਿਕਸ ਵਿਭਾਗ ਦੇ ਸਹਿਯੋਗ ਨਾਲ “ਰਿਸਰਚ ਮੈਥੋਡਾਲੋਜੀ ਇਨ ਫਿਜਿਕਸ” ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ।ਵੈਬੀਨਾਰ ਦੇ ਸ਼ੂਰੁਆਤ ਮੌਕੇ ਸ਼੍ਰੀ ਸੰਜੀਵ ਸਿੰਘ (ਆਈ. ਕਿਊ. ਏ. ਸੀ. ਕੋਆਰਡੀਨੇਟਰ) ਨੇ ਡਾ. ਰਾਜੇਸ਼ ਕੁਮਾਰ ਤੇ ਮੈਡਮ ਨੇਹਾ ਠਾਕੁਰ (ਰਿਸੋਰਸ ਪਰਸਨ) ਲਈ ਸਵਾਗਤੀ ਸ਼ਬਦ ਬੋਲੇ। ਇਸ ਮੌਕੇ ਡਾ. ਰਾਜੇਸ਼ ਕੁਮਾਰ (ਪੋਸਟ ਡਾਕਟਰੇਟ ਫੈਲੋ, ਕੈਂਟ ਯੂਨੀਵਰਸਿਟੀ, ੳਹੀੳ, ਯੂ.ਐੱਸ.ਏ) ਅਤੇ ਮੈਡਮ ਨੇਹਾ ਠਾਕੁਰ (ਰਿਸਰਚ ਫੈਲੋ, ਥਾਪਰ ਇੰਸਟੀਚਿਊਟ ਆਫ ਇੰਜੀਅਰਿੰਗ ਐਂਡ ਟੇਕਨਾਲੋਜੀ ਦੁਆਰਾ ਉਪਰੋਕਤ ਵਿਸ਼ੇ ਤੇ ਵਿਸ਼ੇਸ ਲੈਕਚਰ ਦਿੱਤਾ। ਆਪਣੇ ਲੈਕਚਰ ਦੌਰਾਨ ਉਹਨਾਂ ਨੇ ਰਿਸਰਚ ਮੈਥੋਡੋਲੋਜੀ ਦੇ ਮੁਢਲੇ ਸਿਧਾਤਾਂ ਅਤੇ ਢੰਗਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਕਿਵੇਂ ਖੋਜ ਦੀਆਂ ਵੱਖ-ਵੱਖ ਵਿਧੀਆਂ ਨਾਲ ਖੋਜ ਕੀਤੀ ਜਾ ਸਕਦੀ ਹੈ। ਅੰਤ ਵਿੱਚ ਸ੍ਰੀ ਸੰਜੀਵ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਸ੍ਰੀ. ਵਿਪਨ (ਅਸਿਸਟੈਂਟ ਪ੍ਰੋ. ਇਨ ਫਿਜਿਕਸ) ਅਤੇ ਅਤੇ ਬੀ. ਐੱਸ. ਸੀ. ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।