ਤਲਵਾੜਾ, 1 ਮਾਰਚ (ਚੌਧਰੀ)
: ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਡਾ. ਗੁਰਿੰਦਰਜੀਤ ਕੌਰ ਵੱਲੋਂ ਰੀਨਾ ਦੇਵੀ ਮੈਥ ਮਿਸਟ੍ਰੈਂਸ ਨੂੰ ਪ੍ਰਸੰਸਾ ਪੱਤਰ ਨਾਲ਼ ਸਨਮਾਨਿਤ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਵਿਖੇ ਬਤੌਰ ਮੈਥ ਮਿਸਟ੍ਰੈੱਸ ਸੇਵਾਵਾਂ ਨਿਭਾ ਰਹੇ ਅਧਿਆਪਿਕਾ ਰੀਨਾ ਦੇਵੀ ਨੂੰ ਸਾਲ 2022-23 ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਸ਼ਾਨਦਾਰ ਨਤੀਜੇ ਦੇਣ ਲਈ ਇਹ ਸਨਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਪੜ੍ਹਾਈ ਦਸਵੀਂ ਜਮਾਤ ਦੇ ਕੁੱਲ 44 ਵਿਦਿਆਰਥੀਆਂ ਵਿੱਚੋਂ ਅੱਠ ਵਿਦਿਆਰਥੀਆਂ ਨੇ ਸੌ ਫ਼ੀਸਦੀ ਅਤੇ ਬਾਕੀਆਂ ਨੇ ਅੱਸੀ ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਰਿਕਾਰਡ ਕਾਇਮ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੀਨਾ ਦੇਵੀ ਨੇ ਕਿਹਾ ਕਿ ਉਨ੍ਹਾਂ ਦਾ ਨਤੀਜਾ ਲਗਾਤਾਰ ਸੌ ਫ਼ੀਸਦੀ ਰਿਹਾ ਹੈ ਅਤੇ ਉਹ ਵਿਦਿਆਰਥੀਆਂ ਦੇ ਬਹੁਮੁਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ।
ਫੋਟੋ : ਮਿਹਨਤੀ ਅਧਿਆਪਕਾ ਰੀਨਾ ਦੇਵੀ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕਰਦੇ ਹੋਏ ਡਾ. ਗੁਰਿੰਦਰਜੀਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ।