ਲੁੱਟ-ਖੋਹ ਦੀ ਝੂਠੀ ਸ਼ਿਕਾਇਤ ਕਰਨ ਤੇ ਇੱਕ ਨਾਮਜ਼ਦ
ਗੁਰਦਾਸਪੁਰ(ਅਸ਼ਵਨੀ) : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਨੂੰ ਲੁੱਟ-ਖੋਹ ਦੀ ਝੂਠੀ ਸ਼ਿਕਾਇਤ ਕਰਨ ਤੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ । ਹਰੀ ਉਮ ਸਿੰਘ ਪੁੱਤਰ ਨਵਾਬ ਸਿੰਘ ਵਾਸੀ ਪਿੰਡ ਫੜਿਆ ਜਿਲ੍ਹਾ ਮਥੂਰਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀ ਦੱਸਿਆ ਕਿ ਉਹ ਭਾਰਤ ਫ਼ਾਇਨਾਂਸ ਇਨਕਲਿਊਜਨ ਲਿੰਮ. ( ਇੰਡੋਸ਼ੈਡ ਬੈਂਕ ) ਸ਼ਾਖਾ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ ਸ਼ਾਖਾ ਪ੍ਰਬੰਧਕ ਦੇ ਤੋਰ ਤੇ ਕੰਮ ਕਰਦਾ ਹੈ ਉਕਤ ਕੰਪਨੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਜ਼ਗਾਰ ਲਈ ਗਰੀਬ ਅਤੇ ਜਰੂਰਤਮੰਦ ਅੋਰਤਾ ਨੂੰ ਸਵੈ ਰੋਜ਼ਗਾਰ ਵਾਸਤੇ ਕਰਜ਼ਾ ਦੇਣ ਲਈ ਕੰਮ ਕਰਦੀ ਹੈ । ਬੀਤੀ 16 ਜੂਨ 2022 ਨੂੰ ਬਲਜੀਤ ਸਿੰਘ ਵਾਸੀ ਪਿੰਡ ਸਭਰਾ , ਤਰਨਤਾਰਨ ਨੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 1 ਲੱਖ 51 ਹਜ਼ਾਰ 7 ਸੋ ਰੁਪਏ ਦੀ ਕਿਸ਼ਤਾਂ ਇੱਕਠੀਆ ਕੀਤੀਆਂ ਉਸ ਪਾਸ ਸੈਮਸੰਗ ਦੀ ਟੈਬ , ਬਾਇਉ ਮੀਟਰੀਕ , ਚਾਰਜਰ , ਉਸ ਦਾ ਆਪਣਾ ਇਕ ਮੋਬਾਇਲ ਅਤੇ 26 ਸੌ ਰੁਪਏ ਵੀ ਸਨ । ਬਲਜੀਤ ਸਿੰਘ ਨੇ ਪੁਲਿਸ ਕੰਟਰੋਲ ਨੰਬਰ 100 ਤੇ ਕਾਲ ਕਰਕੇ ਝੂਠੀ ਲੁੱਟ ਖੋਹ ਬਾਰੇ ਸ਼ਿਕਾਇਤ ਕੀਤੀ ਗਈ । ਹੁਣ ਬਲਜੀਤ ਸਿੰਘ ਨੇ ਕਾਬੂਲ ਕਰ ਲਿਆ ਹੈ ਕਿ ਉਸ ਨੇ ਪੇਸੇ ਆਪ ਚੋਰੀ ਕੀਤੇ ਹਨ ੳੇਸ ਨਾਲ ਕੋਈ ਲੁੱਟ ਨਹੀਂ ਹੋਈ । ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਹਰੀ ਉਮ ਦੇ ਬਿਆਨ ਤੇ ਬਲਜੀਤ ਸਿੰਘ ਵਿਰੁੱਧ ਧਾਰਾ 379 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








