Prime Punjab Times

Latest news
 *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड...
You are currently viewing ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਚੌਥੇ ਦਿਨ ‘ਚ ਦਾਖਲ

ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਚੌਥੇ ਦਿਨ ‘ਚ ਦਾਖਲ

16 ਨਵੰਬਰ ਬਟਾਲਾ ਬੰਦ ਨੂੰ ਸਫਲ ਬਣਾਇਆ ਜਾਵੇ : ਪ੍ਰਧਾਨ ਕਲਸੀ, ਨਈਅਰ ਤਰੇਹਨ

ਬਟਾਲਾ 11 ਨਵੰਬਰ (ਅਵਿਨਾਸ਼) : ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਦੀ ਅਗਵਾਈ ਹੇਠ ਉਹਨਾਂ ਦੇ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉਪ ਪ੍ਰਧਾਨ ਰਮੇਸ਼ ਨ‌ਈਅਰ , ਲੋਕ ਇੰਨਸਾਫ ਪਾਰਟੀ ਹਲਕਾ ਇੰਨਚਾਰਜ ਬਟਾਲਾ ਵਿਜੈ ਤਰੇਹਨ ਵੱਲੋਂ ਅੱਜ ਚੋਥੇ ਦਿਨ ਭੁੱਖ ਹੜਤਾਲ ਤੇ ਬੈਠੇ । ਚੱਲ ਰਹੇ ਸੰਘਰਸ਼ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਵਿਦਿਆਰਥੀ ਯੂਨੀਅਨ ਪ੍ਰਧਾਨ ਜਗਜੋਤ ਸਿੰਘ ਸੰਧੂ ਅਤੇ ਨਗਰ ਸੁਧਾਰ ਟਰਸ ਦੇ ਚੈਅਰਮੈੱਨ ਸੇਠ ਕਸਤੂਰੀ ਲਾਲ ਅਤੇ ਬਟਾਲਾ ਸਿਟੀ ਕਾਂਗਰਸ ਪ੍ਰਧਾਨ ਦੇ ਸਵਰਨ ਮੁੱਢ ਦੋਵਾਂ ਨੇ ਜਿਲ੍ਹੇ ਬਣਾਉਣ ਸਘੰਰਸ਼ ਵਿੱਚ ਚਲ ਰਹੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋ ਕੇ ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਹਨਾਂ ਦੀ ਆਪਣੀ ਮੰਗ ਹੈ ਤੇ ਹੁਣ ਆਪਣੀ ਮੰਗ ਮੁੱਖ ਚਰਨਜੀਤ ਸਿੰਘ ਚੰਨੀ ਤੋਂ ਪੂਰਾ ਕਰਨ ਦੇ ਮੰਤਵ ਨਾਲ ਬਟਾਲਾ ਨੂੰ ਤੁਰੰਤ ਜਿਲ੍ਹਾ ਐਲਾਨ ਕਰਵਾਉਣ ਕਿਉਂਕਿ ਸੁਖਵਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਵੀ ਬਟਾਲਾ ਨੂੰ ਜਿਲ੍ਹਾ ਬਣਾਉਣ ਦੇ ਮੰਤਵ ਲਾਲ ਡੇਰਾ ਬਾਬਾ ਨਾਨਕ ਨੂੰ ਤਹਿਸੀਲ ਬਣਾਇਆ ਸੀ। ਜਿਕਰਯੋਗ ਹੈ ਕਿ 1997-98 ਵਿੱਚ ਸੇਠ ਕਸਤੂਰੀ ਲਾਲ ਅਤੇ ਪ੍ਰਧਾਨ ਸਵਰਨ ਮੁੱਢ ਦੋਨਾ ਨੇ ਹੀ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਸੀ ਅਤੇ ਜਥੇਦਾਰ ਬਾਬਾ ਕਰਨੈਲ ਸਿੰਘ ਤਰਨਾਦਲ ਮੁਖੀ, ਸੁਨੀਲ ਕੁਮਾਰ ਹੇਮੰਤ ਖੁੱਲਰ, ਅਮਨਦੀਪ ਸਿੰਘ (ਐਮ.ਪੀ) ਅਰੁਣ ਭੰਡਾਰੀ ਅਤੇ ਦਰਸ਼ਨ ਲਾਲ ਹਾਂਡਾ, ਸੁਖਦੇਵ ਸਿੰਘ, ਪ੍ਰਧਾਨ ਹਰਭਜਨ ਕੌਰ ਪਿੰਡ ਹਸਨਪੁਰਾ ਪ੍ਰਧਾਨ, ਹਰਜਿੰਦਰ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਆਦਿ ਨੇ ਬਟਾਲਾ ਸੰਘਰਸ਼ ਭੁੱਖ ਹਲਤਾਲ ਵਿੱਚ ਬੈਠ ਕੇ ਸਾਥ ਦਿੱਤਾ । ਇਸ ਮੌਕੇ ਹਰਭਜਨ ਕੌਰ ਹਸਨਪੁਰਾ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਮੰਤਰੀ ਚੰਨੀ ਜੀ ਰੋਜ਼ਾਨਾ ਸ਼ੋਸਲ ਮੀਡੀਆ ਉੱਪਰ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਹਨ ਕਿ ਗਰੀਬਾਂ ਦੀਆਂ ਮੁਸ਼ਿਕਲਾਂ ਲਈ ਹਰ ਵਕਤ ਹਾਜਰ ਹਨ ਪ੍ਰੰਤੂ ਕਲਸੀ ਪ੍ਰਧਾਨ ਦਾ ਚੱਲ ਰਹੇ ਸੰਘਰਸ਼ ਜਿਸ ਵਿੱਚ ਸਾਥ ਦੇ ਰਹੇ ਤ੍ਰੇਹਣ ਅਤੇ ਨਈਅਰ ਦੀ ਭੁੱਖ ਹੜਤਾਲ ਚੱਲਦਿਆਂ ਜਾਇਜ ਮੰਗ ਨੂੰ ਲੈ ਕੇ ਸੁਣਵਾਈ ਕਿਉਂ ਨਹੀਂ ਹੋ ਰਹੀ ਜੋ ਕਿ 12 ਲੱਖ ਲੋਕਾਂ ਦੀ ਮੰਗ ਹੈ। ਅਜਾਦ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਰਮੇਸ਼ ਨਈਅਰ, ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਤਰੇਹਨ ਅਤੇ ਵਿਦਿਆਰਥੀ ਯੂਨੀਅਰ ਦੇ ਪ੍ਰਧਾਨ ਜਗਜੋਤ ਸਿੰਘ ਸੰਧੂ ਨੇ ਸਾਂਝੇ ਬਿਆਨ ਚ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਲੈ ਕੇ ਜਿਲ੍ਹਾ ਬਣਾਉਣ ਸਘੰਰਸ਼ ਕਮੇਟੀ ਵੱਲੋ 16 ਨਵੰਬਰ ਨੂੰ ਬਟਾਲਾ ਬੰਦ ਕਰਕੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।