ਗੜ੍ਹਦੀਵਾਲਾ, 19 ਸਤੰਬਰ (ਚੌਧਰੀ )
: ਰਾਜ ਪੱਧਰੀ ਅਧਿਆਪਕ ਪੁਰਸਕਾਰ-2026 ਸਮਾਗਮ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਇੰਟਰਨੈਸ਼ਨਲ ਦੇ ਪ੍ਰਬੰਧਾਂ ਅਧੀਨ ਕਰਵਾਇਆ ਗਿਆ। ਇਸ ਰਾਜ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਉਣ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਸਕੂਲ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ 60 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਦੋ ਅਧਿਆਪਕਾਂ ਲੈਕਚਰਾਰ ਹਿਸਟਰੀ ਉਮੇਸ਼ ਕੁਮਾਰ ਅਤੇ ਪੰਜਾਬੀ ਮਾਸਟਰ ਜਗਵਿੰਦਰ ਸਿੰਘ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਉਪਰੰਤ ਸਕੂਲ ਵਿਖੇ ਪਹੁੰਚਣ ’ਤੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਅਤੇ ਸਮੂਹ ਸਟਾਫ ਵੱਲੋਂ ਦੋਵੇਂ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਅਤੇ ਲੈਕਚਰਾਰ ਦਿਨੇਸ਼ ਠਾਕੁਰ ਨੇ ਲਾਇਨਜ਼ ਕਲੱਬ ਦੇ ਚੇਅਰਮੈਨ ਲਾਇਨਜ਼ ਰਣਜੀਤ ਰਾਣਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਡੱਫਰ ਸਕੂਲ ਦੇ ਦੋ ਅਧਿਆਪਕਾਂ ਨੂੰ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਸਟਾਫ ਵਿੱਚ ਲੈਕਚਰਾਰ ਇੰਦਰਜੀਤ, ਮਾਸਟਰ ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਅਨੁਰਾਗ ਦੀਪ ਸਿੰਘ, ਮੈਡਮ ਬਲਵਿੰਦਰਜੀਤ ਕੌਰ, ਰੇਖਾ ਦੇਵੀ, ਰਮਨਦੀਪ ਕੌਰ, ਸੁਮਨਦੀਪ ਕੌਰ, ਅੰਮ੍ਰਿਤ ਜੋਤੀ, ਜਗਦੇਵ ਸਿੰਘ, ਚਮਨ ਲਾਲ ਅਤੇ ਰਜਨੀ ਦੇਵੀ ਆਦਿ ਹਾਜ਼ਰ ਸਨ।







