Prime Punjab Times

Latest news
ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ... ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖੂਨਦਾਨ ਕੈਂਪ 'ਚ ਸ਼ਰਧਾਲੂਆਂ ਨੇ 245 ਯੂਨਿਟ ਖੂਨਦਾਨ ਕੀਤਾ ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ

ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ

ਬਟਾਲਾ, 13 ਸਤੰਬਰ (ਅਵਿਨਾਸ਼ ਸ਼ਰਮਾ)

: ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ ਆਦਰਸ਼ਾਂ ਅਤੇ ਧਰਮ, ਸੱਚਾਈ ਤੇ ਨੇਕੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸ੍ਰੀ ਕ੍ਰਿਸ਼ਨਾ ਦੀਵਾਨ ਡਰਾਮੈਟਿਕ ਕਲੱਬ ਪ੍ਰੇਮ ਨਗਰ ਵੱਲੋਂ ਇਸ ਸਾਲ ਦੀ ਰਾਮਲੀਲਾ ਦੇ ਆਯੋਜਨ ਲਈ ਧਾਰਮਿਕ ਰੀਤੀ-ਰਿਵਾਜਾਂ ਨਾਲ ਸ਼ੁਭ ਆਰੰਭ ਕੀਤਾ ਗਿਆ।

ਕਲੱਬ ਦੇ ਡਾਇਰੈਕਟਰ ਰਮਨ ਕੁਮਾਰ ਦੀ ਅਗਵਾਈ ਹੇਠ ਰਾਮਲੀਲਾ ਵਿੱਚ ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਅਤੇ ਸੇਵਾਦਾਰਾਂ ਨੇ ਸਭ ਤੋਂ ਪਹਿਲਾਂ ਝੰਡੇ ਸਮੇਤ ਸ੍ਰੀ ਸ਼ਿਵ ਦੁਰਗਾ ਮੰਦਿਰ ਵਿਖੇ ਨਤਮਸਤਕ ਹੋ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਕਲਾਕਾਰਾਂ ਨੇ ਸ਼ਰਧਾ ਭਾਵਨਾ ਨਾਲ ਰਾਮਲੀਲਾ ਨੂੰ ਪੂਰੀ ਨਿਸ਼ਠਾ, ਮਰਿਆਦਾ ਅਤੇ ਸਮਰਪਣ ਨਾਲ ਕਰਨ ਦਾ ਸੰਕਲਪ ਲਿਆ।

ਇਸ ਉਪਰੰਤ ਰਾਮਲੀਲਾ ਗਰਾਊਂਡ, ਗੂੰਗੀ ਅਹਾਤਾ, ਪ੍ਰੇਮ ਨਗਰ ਵਿਖੇ ਵਿਧੀ-ਵਿਧਾਨ ਅਨੁਸਾਰ ਝੰਡਾ ਪੂਜਨ ਅਤੇ ਝੰਡਾ ਸਥਾਪਨਾ ਦੀ ਰਸਮ ਅਦਾ ਕੀਤੀ ਗਈ। ਸ਼ਾਸਤਰੀ ਸ਼ੰਭੂ ਪ੍ਰਸ਼ਾਦ ਸ਼ਰਮਾ ਵੱਲੋਂ ਮੰਤਰ ਉਚਾਰਣ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਇਹ ਪਾਵਨ ਰਸਮ ਸੰਪੰਨ ਕਰਵਾਈ ਗਈ। ਮਾਹੌਲ ਭਗਤੀਮਈ ਹੋ ਗਿਆ ਅਤੇ ਹਾਜ਼ਰ ਸੰਗਤ ਨੇ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਪੂਰਾ ਵਾਤਾਵਰਨ ਗੂੰਜਾ ਦਿੱਤਾ।

ਕਲੱਬ ਵੱਲੋਂ ਦੱਸਿਆ ਗਿਆ ਕਿ ਸੋਮਵਾਰ ਤੋਂ ਰਾਮਲੀਲਾ ਦੀਆਂ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਦਕਿ 11 ਅਕਤੂਬਰ ਤੋਂ ਰਾਮਲੀਲਾ ਦੀਆਂ ਪੇਸ਼ਕਾਰੀਆਂ ਦਾ ਸ਼ੁਭ ਆਰੰਭ ਹੋਵੇਗਾ। ਇਸ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਪ੍ਰਸੰਗਾਂ ਨੂੰ ਭਾਵਪੂਰਨ ਢੰਗ ਨਾਲ ਮੰਚਿਤ ਕਰਕੇ ਦਰਸ਼ਕਾਂ ਨੂੰ ਸੱਚ, ਧਰਮ, ਤਿਆਗ ਅਤੇ ਮਰਿਆਦਾ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਜਾਵੇਗਾ।

ਇਸ ਮੌਕੇ ਕਲੱਬ ਪ੍ਰਧਾਨ ਰਕੇਸ਼ ਸਹਿਦੇਵ, ਮੰਦਰ ਪ੍ਰਧਾਨ ਰਾਜੇਸ਼ ਰਾਜੂ, ਸੈਕਟਰੀ ਰੋਹਿਤ ਸਹਿਦੇਵ, ਪ੍ਰਦੀਪ ਚੌਧਰੀ, ਗੋਰੀ ਸ਼ੰਕਰ, ਰਕੇਸ਼ ਸ਼ਰਮਾ, ਵਿਪਨ ਕੁਮਾਰ, ਪ੍ਰਭੋਧ ਕੁਮਾਰ, ਟੀਨੂ ਸ਼ਰਮਾ, ਗਗਨਦੀਪ ਚੋਪੜਾ, ਅਨਿਲ ਕੁਮਾਰ, ਰਾਜੂ, ਮੋਨੂੰ ਸ਼ਰਮਾ, ਸੁਰਿੰਦਰ ਟੇਲਰ, ਰਜੀਵ ਕੁਮਾਰ, ਅਕੁਰ ਅਗਰਵਾਲ, ਸੰਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਅਤੇ ਰਾਮਲੀਲਾ ਨਾਲ ਜੁੜੇ ਕਲਾਕਾਰ ਹਾਜ਼ਰ ਸਨ।