Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਬ੍ਰਾਹਮਣ ਸਮਾਜ ਨੂੰ ਇਕਜੁੱਟ ਕਰਨ ਲਈ ਮੀਟਿੰਗ,ਬਿਨਾਂ ਰਾਜਨੀਤੀ ਸਮਾਜਿਕ ਹਿਤਾਂ ਲਈ ਕੰਮ ਕਰਨ ਦਾ ਨਿਰਣਾ

ਬ੍ਰਾਹਮਣ ਸਮਾਜ ਨੂੰ ਇਕਜੁੱਟ ਕਰਨ ਲਈ ਮੀਟਿੰਗ,ਬਿਨਾਂ ਰਾਜਨੀਤੀ ਸਮਾਜਿਕ ਹਿਤਾਂ ਲਈ ਕੰਮ ਕਰਨ ਦਾ ਨਿਰਣਾ

ਬਟਾਲਾ ( ਅਵਿਨਾਸ਼ ਸ਼ਰਮਾ )

: ਬਿਰਹਾ ਦੇ ਸੁਲਤਾਨ ਸਿਵ ਕੁਮਾਰ ਬਟਾਲਵੀ ਦੇ ਨਾਮ ਨਾਲ ਜੁੜੇ ਇਤਿਹਾਸਕ ਮਹੱਲਾ ਦਾਰਾ ਸਲਾਮ ਪ੍ਰੇਮ ਨਗਰ ਬਟਾਲਾ ਸਥਿਤ ਕਰਿਸਨਾ ਮੰਦਰ ਵਿਖੇ ਬ੍ਰਾਹਮਣ ਸਮਾਜ ਦੀ ਏਕਤਾ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਅਹੰਕਾਰਪੂਰਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਮਹੱਲੇ ਦੇ ਬ੍ਰਾਹਮਣ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਸਦੱਸਾਂ ਨੇ ਸ਼ਮੂਲੀਅਤ ਕਰਕੇ ਸਮਾਜਿਕ ਏਕਤਾ ਦਾ ਮਜ਼ਬੂਤ ਸੰਦੇਸ਼ ਦਿੱਤਾ।

ਮੀਟਿੰਗ ਦੌਰਾਨ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸਾਂਝੀ ਰਾਇ ਨਾਲ ਇਹ ਫੈਸਲਾ ਲਿਆ ਗਿਆ ਕਿ ਬ੍ਰਾਹਮਣ ਸਮਾਜ ਦੇ ਹੱਕਾਂ, ਸਿੱਖਿਆ, ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਦੀ ਰੱਖਿਆ ਲਈ ਬਿਨਾਂ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਸਿਰਫ਼ ਸਮਾਜਿਕ ਪੱਧਰ ’ਤੇ ਨਿਰਪੱਖ ਤੌਰ ’ਤੇ ਕੰਮ ਕੀਤਾ ਜਾਵੇਗਾ। ਵਕਤਾਵਾਂ ਨੇ ਕਿਹਾ ਕਿ ਸਮਾਜ ਅੰਦਰ ਏਕਤਾ ਅਤੇ ਆਪਸੀ ਭਰਾਤਰੀ ਮਜ਼ਬੂਤ ਹੋਏ ਬਿਨਾਂ ਸਮਾਜਿਕ ਵਿਕਾਸ ਸੰਭਵ ਨਹੀਂ।

ਇਸ ਮੌਕੇ ਇਹ ਵੀ ਨਿਰਣਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਨਾਲ ਜੋੜ ਕੇ ਸਿੱਖਿਆ, ਧਾਰਮਿਕ ਕਾਰਜਾਂ ਅਤੇ ਸਮਾਜਿਕ ਸੇਵਾ ਨਾਲ ਸੰਬੰਧਿਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਮੀਟਿੰਗ ਦੌਰਾਨ ਆਪਸੀ ਸਹਿਯੋਗ, ਸੰਵਾਦ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।ਮੀਟਿੰਗ ਵਿੱਚ , ਅਸ਼ੋਕ ਸ਼ਰਮਾ,ਸੁਰੇਸ਼ ਕੁਮਾਰ,ਮਨੋਜ ਕੁਮਾਰ,ਜੀਵਨ ਸ਼ਰਮਾ , ਮੋਨੂ ਸ਼ਰਮਾ,ਵਿਨੋਦ ਸ਼ਰਮਾ,ਮਹਿੰਦਰ ਪਾਲ ਸ਼ਰਮਾ,ਇਸ਼ੂ ਸ਼ਰਮਾ, ਅਨਿਲ ਸ਼ਰਮਾ,ਬਾਬਲੂ ਸ਼ਰਮਾ,ਸਰਵਣ ਸ਼ਰਮਾ, ਸ਼ਿਵਮ ਸ਼ਰਮਾ ਅਤੇ ਰਾਜਨ ਸ਼ਰਮਾ ਸਮੇਤ ਹੋਰ ਬ੍ਰਾਹਮਣ ਸਮਾਜ ਦੇ ਸਦੱਸ ਹਾਜ਼ਰ ਰਹੇ।

ਮੀਟਿੰਗ ਦੇ ਅੰਤ ਵਿੱਚ ਹਾਜ਼ਰ ਸਦੱਸਾਂ ਵੱਲੋਂ ਸਮਾਜ ਨੂੰ ਇਕਜੁੱਟ ਰੱਖਣ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਬ੍ਰਾਹਮਣ ਸਮਾਜ ਦੀ ਆਵਾਜ਼ ਨੂੰ ਇਕਸਾਰ ਤਰੀਕੇ ਨਾਲ ਉਭਾਰਨ ਦਾ ਦ੍ਰਿੜ ਨਿਸ਼ਚੈ ਪ੍ਰਗਟ ਕੀਤਾ ਗਿਆ।