ਗੜ੍ਹਦੀਵਾਲਾ, 10 ਅਗਸਤ (ਚੌਧਰੀ )
: ਸਿੱਖਿਆ ਵਿਭਾਗ ਦੇ ਹੁਕਮਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜੀ ਦੇ ਦਿਸਾ- ਨਿਰਦੇਸਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਡੀ.ਡੀ.ਓ. ਸੰਜੀਵ ਕੁਮਾਰ ਦੀ ਅਗਵਾਈ ਵਿੱਚ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ.ਦਲਜੀਤ ਸਿੰਘ (ਪੰਜਾਬੀ) ਨੇ ਬੱਚਿਆਂ ਨੂੰ ਰਾਸ਼ਟਰੀ ਕ੍ਰਿਮੀ ਮੁਕਤੀ ਦਿਵਸ(ਨੈਸ਼ਨਲ ਡੀ ਵਾਰਮਿੰਗ ਡੇ ) ਬਾਰੇ ਜਾਣਕਾਰੀ ਦਿੱਤੀ |ਇਸ ਨੈਸ਼ਨਲ ਡੀ ਵਾਰਮਿੰਗ ਡੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣਾ ਅਤੇ ਉਹਨਾਂ ਨੂੰ ਤੰਦਰੁਸਤ ਰੱਖਣਾ ਹੈ ਪੇਟ ਦੇ ਕੀੜੇ ਸਾਡੇ ਸਰੀਰ ਵਿੱਚ ਭੋਜਨ ਦੇ ਪੋਸ਼ਕ ਤੱਤਾਂ ਦੀ ਵਰਤੋਂ ਕਰਦੇ ਹਨ | ਇਸ ਕਾਰਨ ਸਾਨੂੰ ਕਮਜ਼ੋਰੀ, ਪੇਟ ਦਰਦ, ਭੁੱਖ ਘੱਟ ਲੱਗਣਾ ਅਤੇ ਖੂਨ ਦੀ ਕਮੀ ਦੀ ਸਮੱਸਿਆਵਾਂ ਹੋ ਸਕਦੀਆਂ |ਇਸ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕ੍ਰਿਮੀ ਨਾਸ਼ਕ ਦਵਾਈਆਂ ਲੈਣੀਆਂ ਚਾਹੀਦੀਆਂ ਹਨ| ਇਸ ਨਾਲ- ਨਾਲ ਸਾਨੂੰ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ | ਖਾਣਾ ਖਾਣ ਤੋਂ ਪਹਿਲਾਂ ਅਤੇ ਟੋਇਲਟ ਜਾਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ | ਆਪਣੇ ਨੌਹ ਛੋਟੇ ਅਤੇ ਸਾਫ ਰੱਖਣੇ ਚਾਹੀਦੇ ਹਨ| ਸਾਫ ਅਤੇ ਪੋਸਟਿਕ ਭੋਜਨ ਖਾਣਾ ਚਾਹੀਦਾ ਹੈ |ਇੱਕ ਤੰਦਰੁਸਤ ਬੱਚਾ ਦੇਸ਼ ਦੇ ਮਜਬੂਤ ਤੇ ਰੋਸ਼ਨ ਭਵਿੱਖ ਦੀ ਨੀਂਹ ਰੱਖਦਾ ਹੈ | ਆਓ ਅਸੀਂ ਸਾਰੇ ਪ੍ਰਣ ਕਰੀਏ ਕੀ ਆਪਣੇ ਆਪ ਨੂੰ ਸਫ ਸੁੱਥਰਾ ਰੱਖੀਏ, ਆਪਣੇ ਆਲਾ -ਦੁਆਲਾ ਹਰ ਰੋਜ਼ ਸਫਾਈ ਰੱਖੀਏ |ਇਸ ਮੋਕੇ ਲੈਕ. ਦਿਨੇਸ਼ ਠਾਕੁਰ,ਲੈਕ. ਉਮੇਸ਼ ਕੁਮਾਰ, ਲੈਕ. ਇੰਦਰਜੀਤ, ਜਗਮੋਹਨ ਸਿੰਘ, ਜਗਵਿੰਦਰ ਸਿੰਘ, ਅਨੁਰਾਗ ਠਾਕੁਰ, ਬਲਵਿੰਦਰ ਕੌਰ, ਰੇਖਾ ਰਾਣੀ, ਸਪਨਾ ਸਲਾਰੀਆ,ਰਮਨਦੀਪ ਕੌਰ ਸੁਮਨਦੀਪ ਕੌਰ(ਪ੍ਰੋਗਰਾਮ ਇੰਚਾਰਜ )ਕਵਲਦੀਪ ਸਿੰਘ ਅਤੇ ਜਗਦੇਵ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।








