ਗੜ੍ਹਦੀਵਾਲਾ 7 ਅਗਸਤ (ਚੌਧਰੀ)
: ਇਲਾਕੇ ‘ਚ ਮੋਟਰਾਂ ‘ਚੋਂ ਤਾਂਬੇ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਚੋਰ ਰਾਤ ਦੇ ਹਨੇਰੇ ‘ਚ ਖੇਤਾਂ ‘ਚ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਟਿਊਬਵੈੱਲ ਦੀਆਂ ਮੋਟਰਾਂ, ਤੋ ਚੋਰ ਮੋਟਰ ਦਾ ਕਮਰਿਆ ਦਾ ਜਿੰਦਾ ਖੋਲ੍ਹ ਕੇ ਅੰਦਰਲੀ ਤਾਂਬੇ ਦੀ ਵਾਇੰਡਿੰਗ ਕੱਢ ਲੈਂਦੇ ਹਨ
ਜਿਸ ਕਾਰਨ ਕਿਸਾਨ ਦਾ 1 ਮੋਟਰ ਦੀ ਤਾਰ ਨਿਕਲਣ ਨਾਲ 15,000 ਤੋਂ 20,000 ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਖਾਦ ਮਹਿੰਗੀ ਹੈ। ਉੱਪਰੋਂ ਮੋਟਰ ਦੀ ਤਾਰ ਚੋਰੀ ਹੋ ਜਾਵੇ ਤਾਂ ਫਸਲ ਦਾ ਨੁਕਸਾਨ ਵੱਖਰਾ। ਕਿਸਾਨ ਆਗੂ ਲੱਕੀ ਰਾਈ ਬਾਹਲਾ ਨੇ ਜਾਣਕਾਂਰੀ ਦਿਂਦੇ ਕਿਹਾ ਕਿ ਉਹਨਾ ਦੇ ਪਿੰਡ ਬਾਹਲਾ ਵਿਖੇ ਕਈ ਕਿਸਾਨਾਂ ਦੀਆਂ 2-2 ਵਾਰ ਮੋਟਰਾਂ ਦੀਆ ਤਾਰਾ ਖੁੱਲ੍ਹ ਚੁੱਕੀਆਂ ਹਨ। ਲਗਾਤਰ ਹੁਣ ਤਕ 30 ਮੋਟਰਾ ਦੀਆ ਤਾਰਾ ਚੋਰੀ ਹੋ ਚੁੱਕੀਆ ਹਨ , ਪੁਲਿਸ ਨੂੰ ਜਾਣਕਾਰੀ ਦੇਣ ਦੇ ਵਾਅਦ ਵੀ ਇਹ ਸਿਲਸਿਲਾ ਨਹੀ ਰੁੱਕ ਰਿਹਾ ਕੱਲ ਵੀ ਸਾਡੀ ਮੋਟਰ ਸਮੇਤ 10 ਮੋਟਰਾਂ ਦੀਆ ਤਾਂਰਾ ਚੋਰੀ ਹੋਈਆਂ ਹਨ। ਕਿਸਾਨਾਂ ਨੇ ਪੁਲਿਸ ਨੂੰ ਰਾਤ ਦੀ ਗਸ਼ਤ ਵਧਾਉਣ ਦੀ ਅਪੀਲ ਕੀਤੀ ਹੈ ਲੱਕੀ ਰਾਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਟਰਾਂ ਦੇ ਆਲੇ-ਦੁਆਲੇ ਰੋਸ਼ਨੀ ਦਾ ਪ੍ਰਬੰਧ ਰੱਖਣ ਅਤੇ ਸ਼ੱਕੀ ਵਿਅਕਤੀ ਦਿਖਣ ‘ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਕਿੳਕਿ ਇਹਨਾਂ ਚੋਰਾਂ ਨੂੰ ਫੜਨ ਵਾਸਤੇ ਕਿਸ਼ਾਨਾ ਨੂੰ ਆਪ ਵੀ ਪਹਿਲ ਕਰਨੀ ਪਵੇਗੀ ਉਹਨਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਉਹ ਕਿਸਾਨਾ ਦਾ ਸਹਿਯੋਗ ਕਰਨ ਤਾ ਜੋ ਚੋਰਾਂ ਨੂੰ ਫੜਿਆ ਜਾ ਸਕੇ ਇਸ ਮੋਕੇ ਕਿਸਾਨ ਆਗੂ ਲੱਕੀ ਰਾਈ ਹਰਜੀਤ ਸਿੰਘ ਸਤਨਾਮ ਸਿੰਘ ਕੁਲਦੀਪ ਸਿੰਘ ਬਲਵਿੰਦਰ ਸਿੰਘ ਗੁਰਮਿੰਦਰ ਸਿੰਘ ਨਰਿੰਦਰ ਸਿੰਘ ਮੱਖਣ ਸਿੰਘ ਜਗੀਰ ਸਿੰਘ ਹਰਦੀਪ ਸਿੰਘ ਆਦਿ ਕਿਸਾਨ ਮੋਜੂਦ ਸਨ।
ਫ਼ੋਟੋ ਕੈਪਸਨ – ਟਿਊਬਵੈੱਲ ਦੀਆਂ ਮੋਟਰਾਂ ਤੋ ਲਗਾਤਾਰ ਤਾਰਾਂ ਚੋਰੀ ਦੀਆ ਘਟਨਾਵਾ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਲੱਕੀ ਰਾਈ ਬਾਹਲਾ








