ਗੜ੍ਹਦੀਵਾਲਾ 30 ਅਪ੍ਰੈਲ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਾਈਕਵਾਡੇ ਖੇਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੁਕਾਬਲੇ ਵਿੱਚ ਵਿਦਿਆਰਥੀ ਪਾਰੀਕਾ ਅਤੇ ਯਸਮੀਤਾ ਨੇ ਆਪਣੀ ਬੇਹਤਰੀਨ ਖੇਡ ਕਲਾ ਅਤੇ ਜਬਰਦਸਤ ਹਨਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਹ ਖੇਡ 1st ਆਲ ਇੰਡੀਆ ਓਪਨ ਇੰਟਰ ਸਕੂਲ ਅਕੈਡਮੀ ਦੇ ਅੰਤਰਗਤ ਨੈਸ਼ਨਲ ਤਾਈਕਵਾਡੇ ਚੈਂਪੀਅਨਸ਼ਿਪ 2026 ਕਰਵਾਈ ਜਾ ਰਹੀ ਸੀ, ਮਿਤੀ 26/04/26 ਨੂੰ ਸਕਾਲਰਸ ਪਬਲਿਕ ਸਕੂਲ ਰਾਜਪੁਰਾ ਵਿੱਚ ਸਾਡੇ ਸਕੂਲ ਦੀਆਂ ਦੇ ਹੋਣਹਾਰ ਵਿਦਿਆਰਥਣਾ ਪਾਈਕਾ ਸ਼ਰਮਾ ਨੇ ਕੈਡਲ ਵਿੱਚ ਫਸਟ ਪੁਜੀਸ਼ਨ ਹਾਸਲ ਕੀਤੀ ਅਤੇ ਯਸਮੀਤਾ ਨੇ ਸਬ ਜੂਨੀਅਰ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਹਨਾਂ ਦੋਨਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਖੇਡ ਖੇਡੀ ਗਈ ਸੀ|
ਟੈਕਵਾਡ ਇਕ ਪ੍ਰਸਿੱਧ ਕੋਰੀਆਈ ਮਾਰਸ਼ਲ ਆਰਟ ਹੈ, ਜੋ ਸਰੀਰਕ ਤਾਕਤ ਵਰਤੀ ਅਤੇ ਮਾਨਸਿਕ ਅਨੁਸ਼ਾਸਨ ਦਾ ਮਿਲਾਪ ਹੈ। ਇਸਦਾ ਨਾਮ ਤਿੰਨ ਭਾਗਾਂ ਤੋਂ ਬਣਿਆ ਹੈ:
ਟੈਕ (Taek) – ਪੈਰ ਜਾਂ ਲੱਤ ਨਾਲ ਵਾਰ ਕਰਨਾ
ਕਵਾਨ (Kwon) – ਹੱਥ ਜਾਂ ਮੁੱਕੇ ਨਾਲ ਵਾਰ ਕਰਨਾ
ਡੋ (Do) – ਜੀਵਨ ਦਾ ਰਾਹ ਜਾਂ ਅਨੁਸ਼ਾਸਨ
ਇਸ ਤਰ੍ਹਾਂ, ਟੈਕਵਾਡ ਦਾ ਪੂਰਾ ਅਰਥ ਹੈ:
ਪੈਰਾ ਅਤੇ ਹੱਥਾਂ ਨਾਲ ਲੜਨ ਦੀ ਕਲਾ, ਜੋ ਸਾਨੂੰ ਅਨੁਸ਼ਾਸਨ, ਸਵੈ-ਰੱਖਿਆ ਅਤੇ ਸਹੀ ਜੀਵਨ ਜੀਉਣ ਦਾ ਮਾਰਗ ਦਿਖਾਉਂਦੀ ਹੈ।ਟੈਕਵਾਡ ਵਿੱਚ ਖਾਸ ਤੌਰ ‘ਤੇ ਉੱਚੀਆਂ ਅਤੇ ਤੇਜ਼ ਲੱਤਾ (kicks) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖੇਡ ਸਿਰਫ ਲੜਾਈ ਲਈ ਨਹੀਂ, ਸਹੀ ਸਰੀਰ ਨੂੰ ਤੰਦਰੁਸਤ ਰੱਖਣ, ਆਤਮ-ਵਿਸ਼ਵਾਸ ਵਧਾਉਣ ਅਤੇ ਮਨ ਨੂੰ ਸੰਤੁਲਿਤ ਕਰਨ ਲਈ ਵੀ ਬਹੁਤ ਜਰੂਰੀ ਹੈ
ਚੇਨਾ ਵਿਦਿਆਰਥਣਾਂ ਦੀ ਕੜੀ ਮਿਹਨਤ, ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਨਾਲ ਮੈਦਾਨ ਵਿੱਚ ਉਤਰ ਕੇ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ ਅਤੇ ਵਧੀਆ ਸਥਾਨ ਹਾਸਲ ਕੀਤਾ। ਉਸ ਦੀ ਇਸ ਕਾਮਯਾਬੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼ੇਖਰ ਮੋਦ ਗਿੱਲ ਨੇ ਇਹਨਾਂ ਦੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਜਿਨਾ ਨੇ ਇਹਨਾਂ ਨੂੰ ਮਿਹਨਤ ਕਰਵਾਈ ਸੀ ਜਿਸ ਕਾਰਨ ਇਹਨਾ ਦੋਨਾਂ ਨੇ ਵਧੀਆ ਪ੍ਰਦਰਸ਼ਨ ਪੇਸ਼ ਕੀਤਾ ਚੇਅਰਮੈਨ ਸ੍ਰੀ ਅਰਵਿੰਦ ਘਈ ਜੀ ਨੇ ਵੀ ਬੱਚਿਆ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਆਉਣ ਵਾਲੀਆਂ ਸਾਰੀਆ ਖੇਡਾਂ ਵਿੱਚ ਵੀ ਉਹ ਇਸੇ ਤਰ੍ਹਾਂ ਆਪਣਾ ਨਾਮ ਚਮਕਾਉਣਾ|
ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬੱਚਿਆ ਨੂੰ ਸਨਮਾਨਿਤ ਕੀਤਾ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ, ਤਾਂ ਜੇ ਉਹ ਹਰ ਖੇਤਰ ਵਿੱਚ ਅੱਗੇ ਵਧ ਸਕਣ।ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ।








