Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਖ਼ਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ਐੱਨ.ਐੱਸ.ਐੱਸ.ਕੈਂਪ ਦਾ ਦੂਜਾ ਦਿਨ

ਖ਼ਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ਐੱਨ.ਐੱਸ.ਐੱਸ.ਕੈਂਪ ਦਾ ਦੂਜਾ ਦਿਨ

ਗੜ੍ਹਦੀਵਾਲਾ (ਚੌਧਰੀ) 

13 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਐੱਨ. ਐੱਸ. ਐੱਸ. ਕੈਂਪ ਦਾ ਅੱਜ ਦੂਜਾ ਦਿਨ ਸੀ।ਦਿਨ ਦੀ ਸ਼ੁਰੂਆਤ ਕਾਲਜ ਸਬਦ ਅਤੇ ਸ਼ਰੀਰਕ ਕਿਰਿਆਵਾਂ (ਯੋਗਾ) ਦੇ ਨਾਲ ਸ਼ੁਰੂ ਕੀਤੀ ਗਈ।ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਅੱਜ ਗੜ੍ਹਦੀਵਾਲਾ ਦੇ ਵਾਰਡ ਨੰਬਰ 11 ਦੀ ਸਫਾਈ ਦੀ ਮੁਹਿੰਮ ਚਲਾਈ।ਇਲਾਕੇ ਦੇ ਮਿਊਸਿਪਲ ਕੌਸਲਰ ਸ. ਰੇਸ਼ਮ ਸਿੰਘ ਜੀ ਨੇ ਵਿਦਿਆਰਥੀਆ ਨੂੰ ਹੌਸਲਾ ਵਧਾਈ ਲਈ 500 ਰੁਪੈ ਨਾਲ ਸਨਮਾਨਿਤ ਕੀਤਾ।ਇਲਾਕਾ ਨਿਵਾਸੀ ਗੁਰਸ਼ਰਨ ਸਿੰਘ ਜੀ ਨੇ ਵਲੰਟੀਅਰਾਂ ਲਈ ਚਾਹ ਪਾਣੀ ਦਾ ਆਯੋਜਨ ਵੀ ਕੀਤਾ।ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ੍ਰੀ ਅਖੀਲੇਸ਼ਵਰ ਜੀ ਨੇ ਐੱਨ. ਐੱਸ. ਐੱਸ. ਦੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ, ਵੈਬਸਾਈਟਾਂ ਦੀ ਵਰਤੋਂ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਇਸ ਨੂੰ ਵਧੀਆਂ ਢੰਗ ਨਾਲ ਵਰਤਣ ਲਈ ਵਚਨਵੱਧ ਕਰਵਾਇਆ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੇ ਗਮਲੇ ਪੇਂਟ ਕੀਤੇ ਅਤੇ ਕਾਲਜ ਸਟੇਜ ਦੀ ਸਫਾਈ ਕੀਤੀ।ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਐਨ. ਐਸ. ਐਸ. ਵਲੰਟੀਅਰਾ ਨੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ।ਇਸ ਤੋਂ ਇਲਾਵਾ ਉਹਨਾਂ ਨੇ ਸਪੂਨ ਰੇਸ ਅਤੇ ਮਿਊਜੀਕਲ ਚੇਅਰ ਵਰਗੀਆਂ ਗੇਮਾਂ ਖੇਡ ਕੇ ਆਪਣਾ ਮਨੋਰੰਜਨ ਕੀਤਾ।ਇਸ ਦੌਰਾਨ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਮੂੰਗਫਲੀ ਅਤੇ ਰਿਊੜੀਆਂ ਵੰਡੀਆਂ ਗਈਆਂ।