Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing CM ਮਾਨ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੂੰ ਨਜਾਇਜ਼ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਨਜ਼ਰਬੰਦ : ਜੱਥੇਬੰਦੀ

CM ਮਾਨ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੂੰ ਨਜਾਇਜ਼ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਨਜ਼ਰਬੰਦ : ਜੱਥੇਬੰਦੀ

ਗੜ੍ਹਦੀਵਾਲਾ 7 ਅਪ੍ਰੈਲ (ਪ੍ਰਾਈਮ ਪੰਜਾਬ ਟਾਈਮਜ) 

ਥਾਣਾ ਗੜਦੀਵਾਲ ਦਾ ਘਿਰਾਓ ਤੇ ਸੂਬੇ ਭਰ ਵਿੱਚ ਹੋਏ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਨੂੰ ਮਜ਼ਬੂਰਨ ਕਰਨਾ ਪੈ ਰਿਹਾ

: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੇ ਸੂਬਾ ਜੁਆਇੰਟ ਸਕੱਤਰ ਸੁੱਖਵਿੰਦਰ ਸਿੰਘ ਖਰਲ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੂੰ ਸਵੇਰੇ ਤੜਕਸਾਰ ਪੁਲਿਸ ਪ੍ਰਸ਼ਾਸਨ ਗੜ੍ਹਦੀਵਾਲਾ ਵਲੋਂ ਨਜਾਇਜ ਤੌਰ ਅਰੇਸਟ ਕਰਕੇ ਨਜ਼ਰਬੰਦ ਕੀਤਾ ਗਿਆ ਅਤੇ ਇਸ ਕਾਰਨ ਜਲ ਸਪਲਾਈ ਸਕੀਮ ਗੋਂਦਪੁਰ ਰਾਣਾ ਤੋਂ ਚਲਦੇ ਪਾਣੀ ਦੀ ਸਪਲਾਈ ਬੰਦ ਰਹੀ। ਜਿਸ ਕਾਰਨ ਆਮ ਜਨਤਾ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਕਿਸੇ ਤਰਾਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਸੀ ਪ੍ਰੰਤੂ ਫ਼ੇਰ ਵੀ ਸਰਕਾਰ ਵਲੋ ਯੂਨੀਅਨ ਆਗੂਆਂ ਨੂੰ ਧੱਕੇ ਨਾਲ ਥਾਣੇ ਵਿਚ ਬੰਦ ਕਰਨਾ ਮੰਦਭਾਗਾ ਹੈ। ਜਿਸ ਦੀ ਸਮੂਹ ਸੂਬਾ ਕਮੇਟੀ ਨਿਖੇਦੀ ਕਰਦੀ ਹੈ। ਜਿਸ ਦੇ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਵੱਖ-ਵੱਖ ਜਿਲਿਆਂ ਵਿਚ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਹੁਸ਼ਿਆਪੁਰ ਦੇ ਸਮੂਹ ਵਰਕਰਾਂ ਨੇ ਥਾਣਾ ਗੜ੍ਹਦੀਵਾਲਾ ਦੇ ਅੱਗੇ ਰੋਸ ਧਰਨਾ ਲਗਾਇਆ ਗਿਆ। ਜਿਸ ਦੇ ਸਿੱਟੇ ਵਜੋਂ ਪ੍ਰਸ਼ਾਸ਼ਨ ਨੇ ਜਥੇਬੰਦੀ ਦੇ ਦਬਾ ਸਦਕਾ ਸੂਬਾ ਪ੍ਰਧਾਨ ਨੂੰ ਥਾਣੇ ਵਿੱਚੋਂ ਰਿਹਾ ਕਰਵਾਇਆ ਗਿਆ। ਇਸ ਸਮੇਂ ਹਾਜਰ ਸਾਥੀ ਬ੍ਰਾਂਚ ਪ੍ਰਧਾਨ ਅਨਿਲ ਕੁਮਾਰ ਟਾਂਡਾ, ਕਮਲਜੀਤ ਸਿੰਘ,ਸ਼ਰਨਜੀਤ ਸਿੰਘ,ਪਰਦੀਪ ਸਿੰਘ,ਅਨਿਲ ਕੁਮਾਰ ਜਗਦੀਸ਼ ਸਿੰਘ,ਜਗੀਰ ਸਿੰਘ, ਸੰਦੀਪ ਕੁਮਾਰ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ,ਕੁਲਦੀਪ ਰਾਣਾ,ਰਣਦੀਪ ਸਿੰਘ ਧਨੋਆ, ਹਰਨੇਕ ਸਿੰਘ,ਗੁਰਬਖਸ਼ ਰਾਏ,ਹਰਜੀਤ ਸਿੰਘ,ਦਿਲਬਾਗ ਸਿੰਘ,ਅਜੇ ਕੁਮਾਰ, ਸ਼ਾਮ ਸੁੰਦਰ, ਕੁਲਜੀਤ ਸਿੰਘ, ਮਨਪ੍ਰੀਤ ਸਿੰਘ,ਅਸ਼ੋਕ ਕੁਮਾਰ,ਮਨਦੀਪ ਸਿੰਘ,ਬਲਕਾਰ ਸਿੰਘ, ਸੁਪਿੰਦਰ ਸਿੰਘ,ਕੁਲਦੀਪ ਸਿੰਘ, ਗੁਰਮੱਖ ਸਿੰਘ ਆਦਿ ਹਾਜ਼ਰ ਸਨ।