Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਦੋ ਸਕੇ ਭਰਾਵਾਂ ਤੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ 

ਦੋ ਸਕੇ ਭਰਾਵਾਂ ਤੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ 

ਹਾਜੀਪੁਰ / ਦਸੂਹਾ 20 ਜਨਵਰੀ (ਚੌਧਰੀ) 

: ਹਾਜੀਪੁਰ ਪੁਲਿਸ ਨੇ ਦੋ ਸਕੇ ਭਰਾਵਾਂ ਤੋਂ ਚੋਰੀ ਦੇ 10 ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇੰਸਪੈਕਟਰ ਹਰਪ੍ਰੇਮ ਸਿੰਘ ਥਾਣਾ ਮੁੱਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਰਵਿੰਦਰ ਸਿੰਘ ਹੁਸ਼ਿ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਅਤੇ ਸ਼ਿਫਟਿੰਗ ਨਾਕਬੰਦੀ ਟੀ-ਪੁਆਇੰਟ ਹਾਜੀਪੁਰ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਸੂਮ ਅਲੀ ਉਰਫ ਅੰਮੂ ਪੁੱਤਰ ਮਸਰਦੀਨ ਵਾਸੀ ਸੰਧਵਾਲ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਜੋ ਆਪਣੇ ਏਰੀਏ ਅਤੇ ਹੋਰ ਏਰੀਆ ਵਿੱਚੋ ਮੋਟਰ ਸਾਈਕਲ ਚੋਰੀ ਕਰਕੇ ਵੇਚਦਾ ਹੈ। ਜੋ ਅੱਜ ਵੀ ਸਧੰਵਾਲ ਸਾਇਡ ਤੋ ਪਾਵਰ ਕਲੋਨੀ ਹਾਜੀਪੁਰ ਨੂੰ ਆ ਰਿਹਾ ਹੈ । ਜਿਸ ਨੇ ਨਾਕਾਬੰਦੀ ਕਰਕੇ ਮਾਸੂਮ ਅਲੀ ਉਰਫ ਅਮੂ ਨੂੰ ਸਮੇਤ ਬਿਨਾ ਨੰਬਰੀ ਮੋਟਰ ਸਾਈਕਲ ਸਲੈਡਰ ਪਾਵਰ ਹਾਉਸ ਮੋੜ ਪਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 10 ਮਿਤੀ 17.01.2026 ਅ/ਧ 303(2), 317 (2) BNS ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਏ.ਐਸ.ਆਈ ਰਵਿੰਦਰ ਸਿੰਘ ਹੁਸ਼ਿ ਵੱਲੋ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਰਾਨੇ ਤਫਤੀਸ਼ ਦੋਸ਼ੀ ਮਾਸੂਮ ਅਲੀ ਉਰਫ ਅੰਮੂ ਪੁੱਤਰ ਮਸਰਦੀਨ ਵਾਸੀ ਸੰਧਵਾਲ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ। ਦੋਰਾਨੇ ਪੁੱਛ ਗਿੱਛ ਅਰੋਪੀ ਮਾਸੂਮ ਅਲੀ ਉਰਫ ਅੰਮੂ ਉਕਤ ਨੇ ਦੱਸਿਆ ਕਿ ਇਹ ਮੋਟਰ ਸਾਈਕਲ ਮੈ ਤੇ ਮੇਰਾ ਭਰਾ ਸ਼ਰੀਫ ਮਿਲ ਕੇ ਵੱਖ ਵੱਖ ਇਲਾਕਿਆਂ ਤੋਂ ਚੋਰੀ ਕਰਕੇ ਹਾਜੀਪੁਰ ਏਰੀਏ ਵਿੱਚ ਵੇਚਦੇ ਹਾਂ।ਜਿਸ ਤੇ ਆਰੋਪੀ ਸ਼ਰੀਫ ਪੁੱਤਰ ਮਸਰਦੀਨ ਵਾਸੀ ਸੰਧਵਾਲ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਮਿਤੀ 18.01.2026 ਨੂੰ ਗਿਫਤਾਰ ਕੀਤਾ ਗਿਆ । ਜਿਹਨਾਂ ਪਾਸੋਂ ਬਿਨਾ ਨੰਬਰੀ 10 ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਅਤੇ ਜਿਹਨਾ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਵੀ ਮੋਟਰ ਸਾਈਕਲ ਬਰਾਮਦ ਕੀਤੇ ਜਾਣਗੇ।