Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing *350 ਮੋਬਾਇਲ ਫੋਨ ਰਿਕਵਰ ਕਰਕੇ ਅਸਲ ਮਾਲਕਾ ਦੇ ਕੀਤੇ ਹਵਾਲੇ*

*350 ਮੋਬਾਇਲ ਫੋਨ ਰਿਕਵਰ ਕਰਕੇ ਅਸਲ ਮਾਲਕਾ ਦੇ ਕੀਤੇ ਹਵਾਲੇ*

ਬਟਾਲਾ, 02 ਜਨਵਰੀ ( ਅਵਿਨਾਸ਼ ਸ਼ਰਮਾ )

ਹੁਣ ਤੱਕ ਬਟਾਲਾ ਪੁਲਿਸ ਵੱਲੋਂ 2 ਕਰੋੜ 60 ਲੱਖ ਰੁਪਏ ਦੀ ਲਾਗਤ ਵਾਲੇ 1350 ਮੋਬਾਇਲ ਫੋਨ ਕੀਤੇ ਜਾ ਚੁੱਕੇ ਹਨ ਰਿਕਵਰ

– ਡਾ. ਮਹਿਤਾਬ ਸਿੰਘ, ਐੱਸ.ਐੱਸ.ਪੀ. ਬਟਾਲਾ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਦਾ ਇਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇੱਕ ਵਿਸ਼ੇਸ ਮੁਹਿੰਮ ਜਿਸਦਾ ਨਾਮ “ ਬਟਾਲਾ ਪੁਲਿਸ ਦਾ ਹੋਕਾ ਤੁਹਾਡਾ ਗੁੰਮ ਮੋਬਾਇਲ ਫੋਨ ਮਿਲਣ ਦਾ ਮੌਕਾ ‘ ਤਹਿਤ ਛੇਵੇ ਸੈਮੀਨਾਰ ਵਿੱਚ 350 ਮੋਬਾਇਲ ਫੋਨ ਜਿਸ ਦੀ ਕੀਮਤ ਕਰੀਬ 60 ਲੱਖ ਰੁਪਏ ਬਣਦੀ ਹੈ, ਰਿਕਵਰ ਕਰਕੇ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ ਹਨ।

ਅੱਜ ਡਾ. ਮਹਿਤਾਬ ਸਿੰਘ, ਐੱਸ.ਐੱਸ.ਪੀ. ਬਟਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਕੇਂਦਰ ਬਟਾਲਾ ਵਿੱਚ ਛੇਵੇਂ ਸੈਮੀਨਾਰ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਦਿਨ ਰਾਤ ਅਣਥੱਕ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾ ਗੁੰਮ ਹੋਏ ਮੋਬਾਇਲਾਂ ਨੂੰ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿਚੋ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ। ਗੁੰਮ ਹੋਏ ਮੋਬਾਇਲ ਸਬੰਧੀ ਜੋ ਕੰਪਲੇਟ ਪੁਲਿਸ ਸਾਂਝ ਕੇਂਦਰਾਂ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਪ੍ਰਾਪਤ ਹੁੰਦੀ ਹੈ ਉਸ ਕੰਪਲੇਟ ਉਪਰ ਤੁਰੰਤ ਕਾਰਵਾਈ ਕਰਕੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ 1350 ਮੋਬਾਇਲ ਫੋਨ ਕੀਤੇ ਰਿਕਵਰ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 2 ਕਰੋੜ 60 ਲੱਖ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਦ ਵੀ ਉਹਨਾ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸਦੀ ਤੁਰੰਤ ਕੰਪਲੇਟ ਆਪਣੇ ਨਜਦੀਕੀ ਪੁਲਿਸ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਦਿੱਤੀ ਜਾਵੇ, ਬਟਾਲਾ ਪੁਲਿਸ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਉਹਨਾ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ।

ਇਸ ਮੌਕੇ ਪਬਲਿਕ ਵੱਲੋਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਬਟਾਲਾ ਪੁਲਿਸ ਦੇ ਇਸ ਵਿਸ਼ੇਸ਼ ਉਪਰਾਲੇ ਲਈ ਬਟਾਲਾ ਪੁਲਿਸ ਦੇ ਕੰਮਕਾਜ ਦੀ ਭਰਪੂਰ ਸਲਾਘਾ ਕੀਤੀ ਗਈ ਅਤੇ ਬਟਾਲਾ ਪੁਲਿਸ ਦੇ ਇਸ ਕੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਐੱਸ.ਪੀ.ਇਨਵੈਸ਼ਟੀਗੇਸ਼ਨ ਸ਼੍ਰੀ ਸੰਦੀਪ ਵਡੇਰਾ, ਕੇ.ਐਲ. ਸਲੋਤਰਾ ਡੀਐਸਪੀ, ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸਾਈਬਰ ਸੈੱਲ ਅਤੇ ਇੰਸਪੈਕਟਰ ਅਨੀਲ ਪਵਾਰ ਵੀ ਮੌਜੂਦ ਸਨ।