Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਚਖੰਡ ਨਾਨਕ ਧਾਮ ਵਿੱਚ ਮਹਾਰਾਜ ਦਰਸ਼ਨ ਦਾਸ ਜੀ ਦੇ 72ਵੇਂ ਸਮਾਗਮ ਦੀ ਸ਼ੁਰੂਆਤ

ਸਚਖੰਡ ਨਾਨਕ ਧਾਮ ਵਿੱਚ ਮਹਾਰਾਜ ਦਰਸ਼ਨ ਦਾਸ ਜੀ ਦੇ 72ਵੇਂ ਸਮਾਗਮ ਦੀ ਸ਼ੁਰੂਆਤ

ਬਟਾਲਾ 6 ਦਸੰਬਰ(ਅਵਿਨਾਸ਼ ਸ਼ਰਮਾ  )

ਸੰਤ ਤ੍ਰਿਲੋਚਨ ਦਾਸ ਜੀ ਨੇ ਦਿੱਤੇ ਆਧਿਆਤਮਿਕ ਉਪਦੇਸ਼, ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ

: ਸਚਖੰਡ ਨਾਨਕ ਧਾਮ ਵਿੱਚ ਅੱਜ ਮਹਾਰਾਜ ਦਰਸ਼ਨ ਦਾਸ ਜੀ ਦੇ 72ਵੇਂ ਸਾਲਾਨਾ ਸਮਾਗਮ ਦਾ ਸ਼ੁਭਾਰੰਭ ਭਗਤੀ ਅਤੇ ਸ਼ਰਧਾ ਭਰੇ ਮਾਹੌਲ ਵਿੱਚ ਹੋਇਆ। ਸਮਾਗਮ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕਰ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਨ ਕੀਤਾ।

ਕਾਰਜਕ੍ਰਮ ਦੀ ਸ਼ੁਰੂਆਤ ਸੰਤ ਤ੍ਰਿਲੋਚਨ ਦਾਸ ਜੀ ਦੇ ਅੰਮ੍ਰਿਤਮਈ ਬਚਨਾਂ ਅਤੇ ਆਧਿਆਤਮਿਕ ਸ਼ਬਦਾਂ ਨਾਲ ਹੋਈ, ਜਿਨ੍ਹਾਂ ਨੇ ਹਾਜ਼ਰ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ।

ਆਪਣੇ ਪ੍ਰਵਚਨ ਵਿੱਚ ਸੰਤ ਤ੍ਰਿਲੋਚਨ ਦਾਸ ਜੀ ਨੇ ਕਿਹਾ ਕਿ ਹਰੇਕ ਮਨੁੱਖ ਦੇ ਜੀਵਨ ਵਿੱਚ ਇਕ ਸੱਚੇ ਗੁਰੂ ਦਾ ਹੋਣਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਮਨੁੱਖ ਗੁਰੂ ਦੀ ਸ਼ਰਣ ਧਾਰ ਲੈਂਦਾ ਹੈ, ਉਸ ਨੂੰ ਸੰਸਾਰ ਵਿੱਚ ਕਿਸੇ ਕੋਲ ਕੁਝ ਮੰਗਣ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਗੁਰੂ ਹੀ ਆਪਣੇ ਭਗਤਾਂ ਦੀਆਂ ਹਰ ਜ਼ਰੂਰਤਾਂ ਪੂਰੀ ਕਰਦਾ ਹੈ।

ਸੰਤ ਜੀ ਨੇ ਨਾਮਦਾਨ ਨੂੰ ਜੀਵਨ ਦਾ ਸਭ ਤੋਂ ਪਵਿਤ੍ਰ ਅਤੇ ਮਹੱਤਵਪੂਰਨ ਸੰਸਕਾਰ ਦੱਸਦਿਆਂ ਕਿਹਾ ਕਿ ਨਾਮ ਧਾਰਨ ਕਰਨ ਨਾਲ ਜੀਵਨ ਦਾ ਭਾਰ ਉਤਰ ਜਾਂਦਾ ਹੈ ਅਤੇ ਮੁਕਤੀ ਦਾ ਮਾਰਗ ਪ੍ਰਸਸਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਤ ਹੀ ਇਸ ਸੰਸਾਰ ਦੇ ਸੱਚੇ ਉਧਾਰਕ ਹਨ ਅਤੇ ਸੰਤਾਂ ਤੋਂ ਬਿਨਾਂ ਇਹ ਸੰਸਾਰ ਚੱਲ ਹੀ ਨਹੀਂ ਸਕਦਾ।

ਸੰਤ ਤ੍ਰਿਲੋਚਨ ਦਾਸ ਜੀ ਨੇ ਅੱਗੇ ਕਿਹਾ ਕਿ ਪ੍ਰਭੂ ਹਰ ਪਲ ਮਨੁੱਖ ਨੂੰ ਸੱਚ ਦੇ ਰਾਹ ਵੱਲ ਬੁਲਾਉਂਦਾ ਹੈ, ਪਰ ਮੋਹ ਮਾਇਆ ਵਿੱਚ ਫਸਿਆ ਮਨੁੱਖ ਉਸਦੀ ਆਵਾਜ਼ ਨੂੰ ਅਣਸੁਣੀ ਕਰ ਦਿੰਦਾ ਹੈ। ਇਸ ਲਈ ਜੀਵਨ ਵਿੱਚ ਕਿਸੇ ਪੂਰਨ ਪੁਰਸ਼ ਤੋਂ ਨਾਮ ਪ੍ਰਾਪਤ ਕਰਨਾ ਲਾਜ਼ਮੀ ਹੈ ਤਾਂ ਜੋ ਪ੍ਰਭੂ ਦੇ ਦਰਬਾਰ ਤੱਕ ਜਾਣ ਦਾ ਮਾਰਗ ਸੁਗਮ ਹੋ ਸਕੇ।

ਉਨ੍ਹਾਂ ਕਿਹਾ —“ਜੇ ਨਾਮ ਜਪੋਗੇ ਤਾਂ ਗੁਰੂ ਖੁਦ ਲੈ ਜਾਣ ਆਵੇਗਾ, ਨਹੀਂ ਤਾਂ ਕਾਲ-ਜਮ ਲੈ ਜਾਣਗੇ… ਹੁਣ ਫ਼ੈਸਲਾ ਮਨੁੱਖ ਦਾ ਹੈ।”

ਸੇਵਾ ਦੇ ਮਹੱਤਵ ’ਤੇ ਰੌਸ਼ਨੀ ਪਾਂਦਿਆਂ ਉਨ੍ਹਾਂ ਕਿਹਾ – – “ਸੇਵਾ ਕਰਦਿਆਂ ਕੋਈ ਧੰਨਵਾਦ ਦੇਵੇ ਤਾਂ ਕਬੂਲ ਕਰ ਲਓ,ਕਿਉਂਕਿ ਧੰਨਵਾਦ ਲੈਣ ਨਾਲ ਸੇਵਾ ਪੂਰੀ ਹੁੰਦੀ ਹੈ,ਪਰ ਅਹੰਕਾਰ ਕਰਣ ਨਾਲ ਸੇਵਾ ਸਮਾਪਤ ਹੋ ਜਾਂਦੀ ਹੈ।”

ਇਸ ਮੌਕੇ ਬਾਬਾ ਸੁਰਜੀਤ, ਬਾਬਾ ਅਮਰਜੀਤ, ਬਾਬਾ ਰਾਕੇਸ਼, ਬਾਬਾ ਓਮ ਪ੍ਰਕਾਸ਼, ਦਾਸ ਸੁਨੀਲ, ਦਾਸ ਬੰਟੀ, ਦਾਸ ਧਨਰਾਜ, ਦਾਸ ਸਤਨਾਮ, ਦਾਸ ਹਰਜੀਤ, ਦਾਸ ਹੈਪੀ, ਦਾਸ ਦੀਪ, ਦਾਸ ਰਾਜੂ ਮਾਰਸ਼ਲ, ਦਾਸ ਹੈਰੀ ਸਮੇਤ ਹੋਰ ਸੇਵਕ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।