Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਦੀ ਐਸ.ਐਸ.ਪੀ ਨਾਲ ਮੀਟਿੰਗ — ਚਾਈਨਾ ਡੋਰ ਤੇ ਨਸ਼ਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ

ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਦੀ ਐਸ.ਐਸ.ਪੀ ਨਾਲ ਮੀਟਿੰਗ — ਚਾਈਨਾ ਡੋਰ ਤੇ ਨਸ਼ਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ

ਬਟਾਲਾ (ਅਵਿਨਾਸ਼ ਸ਼ਰਮਾ )

ਮੀਡੀਆ ਕਦੀ ਵੀ ਛੋਟਾ-ਵੱਡਾ ਨਹੀਂ”—ਐਸ.ਐਸ.ਪੀ ਡਾ. ਮਹਿਤਾਬ ਸਿੰਘ ਦਾ ਸੰਦੇਸ਼

ਪ੍ਰੈਸ ਕਲੱਬ ਨੇ ਫੁੱਲਾਂ ਦਾ ਗੁਲਦਸਤਾ ਪੇਸ਼ ਕਰ ਕੀਤਾ ਸਨਮਾਨ, ਬਟਾਲਾ ਦੇ ਹਿੱਤ ਲਈ ਮਿਲ ਕੇ ਕੰਮ ਕਰਨ ਦਾ ਫ਼ੈਸਲਾ

: ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਬਟਾਲਾ ਦੇ ਪ੍ਰਤੀਨਿਧੀਆਂ ਨੇ ਨਵ ਨਿਯੁਕਤ ਐਸ.ਐਸ.ਪੀ ਡਾ. ਮਹਿਤਾਬ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।

ਗੱਲਬਾਤ ਦੌਰਾਨ ਐਸ.ਐਸ.ਪੀ ਡਾ. ਮਹਿਤਾਬ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ—“ਮੀਡੀਆ ਸਮਾਜ ਦਾ ਦਰਪਣ ਹੈ, ਕੋਈ ਵੀ ਰਿਪੋਰਟਰ ਮੇਰੇ ਲਈ ਛੋਟਾ ਜਾਂ ਵੱਡਾ ਨਹੀਂ। ਸਾਰੇ ਪੱਤਰਕਾਰ ਮੇਰੇ ਲਈ ਬਰਾਬਰ ਹਨ।”

ਉਨ੍ਹਾਂ ਨੇ ਦੱਸਿਆ ਕਿ ਗੈਗਸਟਰਵਾਦ ਦਾ ਖਾਤਮਾ, ਨਸ਼ਾ ਮੁਕਤ ਬਟਾਲਾ, ਅਤੇ ਲੋਕਾਂ ਦੇ ਮਨਾਂ ਵਿੱਚ ਫੈਲ ਰਿਹਾ ਡਰ ਖਤਮ ਕਰਨਾ ਉਸਦੀ ਸਭ ਤੋਂ ਵੱਡੀ ਤਰਜੀਹ ਹੈ।
ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਰੇਕ ਸਥਿਤੀ ਵਿੱਚ ਤਿਆਰ ਹੈ।

ਮੀਟਿੰਗ ਦੌਰਾਨ ਪ੍ਰੈਸ ਕਲੱਬ ਵੱਲੋਂ ਬਟਾਲਾ ਵਿੱਚ ਸਰੇਆਮ ਵਿਕ ਰਹੀ ਚਾਈਨਾ ਡੋਰ ਬਾਰੇ ਵੀ ਗੰਭੀਰ ਚਿੰਤਾ ਜਤਾਈ ਗਈ ਅਤੇ ਇਸਦੀ ਤੁਰੰਤ ਰੋਕ ਲਈ ਕਾਰਵਾਈ ਦੀ ਮੰਗ ਕੀਤੀ ਗਈ।

ਐਸ.ਐਸ.ਪੀ ਨੇ ਪੂਰਾ ਭਰੋਸਾ ਦਿਵਾਇਆ ਕਿ ਇਸ ਖਤਰਨਾਕ ਡੋਰ ਦਾ ਜੜੋਂ-ਸਮੇਤ ਖਾਤਮਾ ਕੀਤਾ ਜਾਵੇਗਾ ਅਤੇ ਕਿਹਾ ਕਿ—
ਪੁਲਿਸ ਨੂੰ ਲੋਕਾਂ ਦੇ ਪੂਰੇ ਸਹਿਯੋਗ ਦੀ ਲੋੜ ਹੈ। ਸਮਾਜ ਅਤੇ ਮੀਡੀਆ ਨਾਲ ਮਿਲ ਕੇ ਬਟਾਲਾ ਨੂੰ ਸੁਰੱਖਿਅਤ ਅਤੇ ਨਸ਼ਾ-ਰਹਿਤ ਬਣਾਇਆ ਜਾਵੇਗਾ।”ਇਸ ਮੌਕੇ ਤੇ ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਦੇ ਜ਼ਿੰਮੇਵਾਰ ਮੈਂਬਰਾਂ ਵੱਲੋਂ ਪੁਲਿਸ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

ਮੀਡੀਆ–ਪੁਲਿਸ ਸਾਂਝ ਨਾਲ ਬਟਾਲਾ ਬਣੇਗਾ ਸੁਰੱਖਿਅਤ, ਨਸ਼ਾ ਮੂਕਤ ਤੇ ਭੈ-ਰਹਿਤ ਸ਼ਹਿਰ। ਇਸ ਮੌਕੇ ਤੇ ਹਾਜ਼ਰ ਮੈਂਬਰ ਕਦੀ ਨਹੀਂ ਜ਼ਿਲ੍ਹਾ ਪ੍ਰਧਾਨ ਸੰਜੀਵ, ਨਈਅਰ ,, ਬਟਾਲਾ ਪ੍ਰਧਾਨ ਸੀਮਾ ਬੰਧਨ ,, ਵਾਈਸ ਪ੍ਰਧਾਨ ਭੁਪਿੰਦਰ ਸਿੰਘ ਸੋਢੀ,, ਅਮਿਨਾਜ ਸ਼ਰਮਾ,, ਬਲਦੇਵ ਸਿੰਘ ਖਾਲਸਾ ਸੁਨੀਲ ਬਟਾਲਵੀ, ਸੰਜੀਵ ਬੰਧਨ,, ਰਾਜੂ ਲਾਹੌਰੀਆ,, ਹਰਭਜਨ ਸਿੰਘ ਨੱਤ ,, ਹਰਪਾਲ ਸਿੰਘ ਗੁਰਦਾਸਪੁਰ,, ਆਦਿ ਮੈਂਬਰ ਹਾਜ਼ਰ ਸਨ

error: copy content is like crime its probhihated