Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing *ਸੁਨਿਹਰਾ ਭਾਰਤ ਰਜਿ: ਪੰਜਾਬ ਯੂਨਿਟ ਬਟਾਲਾ ਵਲੋਂ ਵੰਡੇ ਗਰਮ ਕੱਪੜੇ*

*ਸੁਨਿਹਰਾ ਭਾਰਤ ਰਜਿ: ਪੰਜਾਬ ਯੂਨਿਟ ਬਟਾਲਾ ਵਲੋਂ ਵੰਡੇ ਗਰਮ ਕੱਪੜੇ*

ਬਟਾਲਾ(ਅਵਿਨਾਸ਼ ਸ਼ਰਮਾ)

*ਲੋਕ ਸੇਵਾ ਅਤੇ ਸਮਾਜ ਭਲਾਈ ਉਪਰਾਲੇ ਜਾਰੀ ਰਹਿਣਗੇ : ਜੋਗਿੰਦਰ ਅੰਗੂਰਾਲਾ, ਰਵੀ ਭੂਸ਼ਨ ਸ਼ਰਮਾ*

*ਹੱਡ ਚਿਰਵੀ ਠੰਡ ਤਹਿਤ ਸੰਸਥਾ ਵਲੋ ਲੋੜਵੰਦਾਂ ਦੀ ਮਦਦ ਲਈ ਸਮੁੱਚੀ ਟੀਮ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ : ਮੈਨੇਜਰ ਅੱਤਰ ਸਿੰਘ, ਈਸ਼ੂ ਰਾਂਚਲ਼*

: ਸੁਨਿਹਰਾ ਭਾਰਤ ਰਜਿ ਪੰਜਾਬ ਯੂਨਿਟ ਬਟਾਲਾ ਵਲੋ ਸਵੇਰ ਦੇ ਸਮੇਂ ਇਕ ਦਮ ਤਾਪਮਾਨ ਵਿਚ ਹੋਏ ਬਦਲਾਅ ਨਾਲ ਭਾਰੀ ਠੰਡ ਪਹਿਨ ਤੇ ਸਥਾਨਕ ਫੁਵਾਰਾ ਚੌਂਕ ਜਲੰਧਰ ਰੋਡ ਤੇ ਬਣੇ ਸ਼ੈਡ ਵਿਖੇ ਮਜ਼ਦੂਰਾਂ ਅਤੇ ਲੋੜਵੰਦਾਂ ਨੂੰ ਗਰਮ ਕਰਕੇ ਵੰਡੇ ਗਏ।ਇਸ ਮੌਕੇ ਤੇ ਸੁਨਿਹਰਾ ਭਾਰਤ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਜਿਲ੍ਹਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ ( ਪ੍ਰਾਜੈਕਟ ਇੰਚਾਰਜ) ਨੇ ਕਿਹਾ ਕਿ ਸੁਨਿਹਰਾ ਭਾਰਤ ਵਲੋ ਪਿਛਲੇ ਲਮੇ ਸਮੇਂ ਤੇ ਸਮਾਜ ਭਲਾਈ ਉਪਰਾਲੇ ਕੀਤੇ ਜਾ ਰਹੇ ਸਨ ਜਿਸ ਨੂੰ ਸੰਸਥਾ ਦੇ ਹਰ ਮੈਂਬਰ ਵਲੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਜਾ ਰਹੀ ਹੈ। ਉਨ੍ਹਾਂ ਸਾਂਝੇ ਤੋਰ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਲੋਕ ਭਲਾਈ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਜਿਹੜਾ ਸਾਥੀ ਸੰਸਥਾ ਦਾ ਹਿੱਸਾ ਬਣਨਾ ਚਾਹੁੰਦਾ ਹੈ ਉਹ ਸੰਸਥਾ ਨਾਲ ਜੁੜ ਸਕਦਾ ਹੈ।ਇਸ ਮੌਕੇ ਤੇ ਸੁਨਿਹਰਾ ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਮੈਨੇਜਰ ਅੱਤਰ ਸਿੰਘ ਅਤੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ੍ਹ ਨੇ ਕਿਹਾ ਕਿ ਸਵੇਰ ਦੇ ਸਮੇ ਹੱਡ ਚਿਰਵੀ ਠੰਡ ਤਹਿਤ ਸੰਸਥਾ ਵਲੋ ਲੋੜਵੰਦਾਂ ਦੀ ਮਦਦ ਲਈ ਸਮੁੱਚੀ ਟੀਮ ਦੇ ਸਹਿਯੋਗ ਨਾਲ ਇਹ ਨੇਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਵਲੋ ਇਸ ਪ੍ਰਾਜੈਕਟ ਨੂੰ ਕਾਮਯਾਬ ਬਣਾਉਣ ਲਈ ਸੰਸਥਾ ਮੈਂਬਰਾਂ ਵਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਵਾਇਸ ਪ੍ਰਧਾਨ ਗੁਰਵਿੰਦਰ ਸ਼ਰਮਾ ( ਗੁੱਲੂ), ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਹੈਪੀ ਟੋਕਾ, ਰਾਜੇਸ਼ ਢਲ ਪੀ ਆਰ ਓ ਅਮਿਤ ਹਾਂਡਾ ਕੈਸ਼ੀਅਰ ਪਰਜੀਤ ਕੁਮਾਰ, ਮਹਿੰਦਰ ਪਾਲ , ਰਾਕੇਸ਼ ਜੁੱਲਕਾ, ਹਰਸ਼ ਸਰੀਨ, ਅਭਿਸ਼ੇਕ ਮਹਾਜਨ ਆਦਿ ਹਾਜ਼ਿਰ ਸਨ।*