Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing 100 ਬਿਸਤਰਿਆਂ ਵਾਲੇ BBMB ਹਸਪਤਾਲ ਤਲਵਾੜਾ ਵਿਚ ਸਿਹਤ ਸਹੂਲਤਾਂ ‘ਚ ਹੋਇਆ ਵੱਡਾ ਸੁਧਾਰ

100 ਬਿਸਤਰਿਆਂ ਵਾਲੇ BBMB ਹਸਪਤਾਲ ਤਲਵਾੜਾ ਵਿਚ ਸਿਹਤ ਸਹੂਲਤਾਂ ‘ਚ ਹੋਇਆ ਵੱਡਾ ਸੁਧਾਰ

ਤਲਵਾੜਾ/ ਦਸੂਹਾ , 6 ਅਕਤੂਬਰ (ਚੌਧਰੀ) 

–ਸਥਾਨਕ ਨਿਵਾਸੀਆਂ ਲਈ ਸਰਕਾਰੀ ਦਰਾਂ ‘ਤੇ ਇਲਾਜ ਉਪਲਬੱਧ

–ਡਾਕਟਰਾਂ ਦੀਆਂ 16 ਪ੍ਰਵਾਨਿਤ ਅਸਾਮੀਆਂ ‘ਤੇ ਹੋਈਆਂ ਨਿਯੁਕਤੀਆਂ

: ਭਾਖੜਾ ਬਿਆਸ ਪ੍ਰਬੰਧ ਬੋਰਡ (ਬੀ.ਬੀ.ਐੱਮ.ਬੀ) ਦੇ ਮੁੱਖ ਇੰਜੀਨੀਅਰ, ਤਲਵਾੜਾ ਰਾਕੇਸ਼ ਗੁਪਤਾ ਨੇ ਦੱਸਿਆ ਕਿ 100 ਬਿਸਤਰਿਆਂ ਵਾਲੇ ਬੀ.ਬੀ.ਐੱਮ.ਬੀ ਹਸਪਤਾਲ, ਤਲਵਾੜਾ ਵਿਚ ਡਾਕਟਰਾਂ ਦੀਆਂ 16 ਪ੍ਰਵਾਨਿਤ ਅਸਾਮੀਆਂ ‘ਤੇ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 15 ਡਾਕਟਰਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਉਥੇ ਉਹ ਪੂਰੀ ਤਰ੍ਹਾਂ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਇਕ ਇਸਤਰੀ ਰੋਗ ਮਾਹਿਰ ਮੈਟਰਨਿਟੀ ਛੁੱਟੀ ‘ਤੇ ਹਨ। ਉਨ੍ਹਾਂ ਦੱਸਿਆ ਕਿ ਉਪਲਬੱਧ ਮਾਹਿਰ ਡਾਕਟਰਾਂ ਵਿਚ ਫਿਜ਼ੀਸ਼ੀਅਨ ਡਾ. ਸੁਖਦੇਵ, ਸਰਜਨ ਡਾ. ਮਹਿਤਾ, ਆਰਥੋਪੀਡੀਸ਼ੀਅਨ ਅਤੇ ਪੀ.ਐਮ.ਓ ਡਾ. ਐਸ.ਪੀ ਸਿੰਘ, ਅੱਖਾਂ ਦੇ ਮਾਹਿਰ ਡਾ. ਅਨਾਹਿਤ ਕੌਰ, ਡੈਂਟਲ ਸਰਜਨ ਡਾ. ਦੇਵਿਆਨੀ ਕੌਲ ਦੇ ਨਾਲ-ਨਾਲ ਡਾ. ਦਵਿੰਦਰ ਪੁਰੀ, ਡਾ. ਸਤੀਸ਼ ਕਾਜਲ, ਡਾ. ਨਿਰਭੈ ਸਿੰਘ ਅਤੇ ਡਾ. ਸੁਵਰਤ ਕਾਲੀਆ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਰਸਿੰਗ ਸਟਾਫ਼ ਦੀਆਂ 18 ਅਸਾਮੀਆਂ ਵਿਚੋਂ 9 ਰੈਗੂਲਰ ਅਤੇ 9 ਅਪ੍ਰੈਂਟਿਸ ਨਰਸਾਂ ਕੰਮ ਕਰ ਰਹੀਆਂ ਹਨ। ਮੁੱਖ ਇੰਜੀਨੀਅਰ ਨੇ ਦੱਸਿਆ ਕਿ ਇਹ ਹਸਪਤਾਲ ਬੀ.ਬੀ.ਐੱਮ.ਬੀ ਕਰਮਚਾਰੀਆਂ ਤੋਂ ਇਲਾਵਾ ਸਾਰੇ ਸਥਾਨਕ ਅਤੇ ਆਸਪਾਸ ਦੇ ਲੋਕਾਂ ਨੂੰ ਸਰਕਾਰੀ ਦਰਾਂ ‘ਤੇ ਇਲਾਜ ਮੁਹੱਈਆ ਕਰਵਾਉਣ ਲਈ ਸਮਰਪਿਤ ਹੈ। ਹਸਪਤਾਲ ਵਿੱਚ ਘੱਟ ਦਰਾਂ ‘ਤੇ ਸੀ. ਬੀ. ਸੀ, ਬਲੱਡ ਸ਼ੂਗਰ, ਆਰ.ਐਫ.ਟੀ, ਐਲ.ਐਫ.ਟੀ, ਯੂਰਿਨ ਟੈਸਟ, ਲਿਪਿਡ ਪ੍ਰੋਫਾਈਲ, ਐਕਸਰੇ, ਈ.ਸੀ.ਜੀ, ਅਲਟਰਾਸਾਊਂਡ ਵਰਗੀਆਂ ਮਹੱਤਵਪੂਰਨ ਜਾਂਚ ਸਹੂਲਤਾਂ ਉਪਲਬੱਧ ਹਨ। ਇਸ ਤੋਂ ਇਲਾਵਾ ਹਸਪਤਾਲ ਵਿਚ ਸੋਨੋਗ੍ਰਾਫੀ ਮਸ਼ੀਨ ਵੀ ਮੌਜੂਦ ਹੈ ਅਤੇ ਜਲਦੀ ਹੀ ਫਿਜ਼ੀਓਥੈਰੇਪਿਸਟ ਦੀ ਪੋਸਟਿੰਗ ਦੀ ਆਸ ਹੈ। ਮੁੱਖ ਇੰਜੀਨੀਅਰ ਨੇ ਆਸਪਾਸ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਬਿਹਤਰ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਕਿਉਂਕਿ ਹਸਪਤਾਲ ਹੁਣ ਆਪਣੀ ਪੂਰੀ ਸਮਰੱਥਾ ਨਾਲ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਫੋਟੋ ਕੈਪਸ਼ਨ :
-ਬੀ.ਬੀ.ਐੱਮ.ਬੀ ਦੇ ਮੁੱਖ ਇੰਜੀਨੀਅਰ, ਤਲਵਾੜਾ ਰਾਕੇਸ਼ ਗੁਪਤਾ।