Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਪੁਲਿਸ ਦੀ ਜਿੱਤ – ਵਪਾਰੀਆਂ ਨੇ ਐਸ.ਐਸ.ਪੀ. ਕਾਸਿਮ ਨੂੰ ਕਿਹਾ ਸ਼ਹਿਰ ਦਾ ਹੀਰੋ

ਪੁਲਿਸ ਦੀ ਜਿੱਤ – ਵਪਾਰੀਆਂ ਨੇ ਐਸ.ਐਸ.ਪੀ. ਕਾਸਿਮ ਨੂੰ ਕਿਹਾ ਸ਼ਹਿਰ ਦਾ ਹੀਰੋ

ਬਟਾਲਾ 29 ਸਤੰਬਰ (ਅਵਿਨਾਸ਼ ਸ਼ਰਮਾ )

: ਬਟਾਲਾ ਦੇ ਮਸ਼ਹੂਰ ਵਪਾਰੀ ਸੋਭਿਤ ਵਰਮਾ ਅਤੇ ਆਸ਼ੂ ਗੋਇਲ ਨੇ ਕਿਹਾ ਹੈ ਕਿ ਐਸ.ਐਸ.ਪੀ. ਬਟਾਲਾ ਸੁਹੇਲ ਮੀਰ ਕਾਸਿਮ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜਿਸ ਹਿੰਮਤ ਅਤੇ ਨਿਡਰਤਾ ਨਾਲ ਅੱਤਵਾਦੀ ਕਾਰਗੁਜ਼ਾਰੀਆਂ ਨੂੰ ਬੇਨਕਾਬ ਕੀਤਾ ਹੈ, ਉਹ ਹਰ ਸ਼ਹਿਰੀ ਦੇ ਦਿਲ ਵਿੱਚ ਵਿਸ਼ਵਾਸ ਪੈਦਾ ਕਰਨ ਵਾਲਾ ਕਦਮ ਹੈ।

ਵਪਾਰੀਆਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ, ਜੋ ਪਹਿਲਾਂ ਪੰਜਾਬ ਪੁਲਿਸ ਵਿੱਚ ਸੇਵਾ ਕਰਦਾ ਸੀ ਪਰ ਡਿਸਮਿਸ ਹੋ ਚੁੱਕਾ ਹੈ, ਕਈ ਗੰਭੀਰ ਮਾਮਲਿਆਂ ਵਿੱਚ ਵਾਂਛਿਤ ਸੀ। ਉਹ ਪਾਕਿਸਤਾਨ-ਆਧਾਰਿਤ ਘੋਸ਼ਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪੱਛੀਆ ਦਾ ਨਜ਼ਦੀਕੀ ਸਾਥੀ ਰਹਿ ਚੁੱਕਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ‘ਤੇ ਹੀ ਹਿੰਸਕ ਕਾਰਵਾਈਆਂ ਕਰਦਾ ਰਿਹਾ। ਪੈਟਰੋਲ ਬੰਬ ਹਮਲਿਆਂ ਤੋਂ ਬਾਅਦ ਉਹ ਦੁਬਈ ਫਰਾਰ ਹੋ ਗਿਆ ਸੀ ਅਤੇ ਉਸ ਵਿਰੁੱਧ ਜਬਰੀ ਵਸੂਲੀ ਤੇ ਅੱਤਵਾਦੀ ਕਾਰਵਾਈਆਂ ਦੇ ਕਈ ਕੇਸ ਦਰਜ ਹਨ।

ਵਪਾਰੀਆਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਬਟਾਲਾ ਦਾ ਵਪਾਰਕ ਵਰਗ ਆਪਣੇ ਆਪ ਨੂੰ ਖੌਫਜ਼ਦਾ ਮਹਿਸੂਸ ਕਰ ਰਿਹਾ ਸੀ। ਕਈ ਲੋਕਾਂ ਨੂੰ ਫਰੋਤੀ ਦੀਆਂ ਕਾਲਾਂ ਅਤੇ ਧਮਕੀਆਂ ਮਿਲ ਰਹੀਆਂ ਸਨ। ਪਰ ਹੁਣ ਐਸ.ਐਸ.ਪੀ. ਬਟਾਲਾ ਅਤੇ ਉਸ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਨੇ ਲੋਕਾਂ ਦੇ ਦਿਲਾਂ ‘ਚੋਂ ਡਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਸਾਫ ਹੈ ਕਿ ਜੇ ਕੋਈ ਅਪਰਾਧੀ ਜਾਂ ਅੱਤਵਾਦੀ ਦੇਸ਼ ਛੱਡ ਕੇ ਵੀ ਭੱਜਦਾ ਹੈ ਤਾਂ ਵੀ ਉਸ ਨੂੰ ਕਾਨੂੰਨ ਤੋਂ ਬਚਾਇਆ ਨਹੀਂ ਜਾ ਸਕਦਾ। ਦੁਬਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੋ ਕਾਰਵਾਈ ਕੀਤੀ ਗਈ ਹੈ, ਉਸ ਦੀ ਹਰ ਪਾਸੇ ਵਡੇਰੇ ਪ੍ਰਸ਼ੰਸਾ ਹੋ ਰਹੀ ਹੈ।

ਵਪਾਰੀਆਂ ਨੇ ਕਿਹਾ ਕਿ ਬਟਾਲਾ ਪੁਲਿਸ ਦੀ ਇਹ ਕਾਮਯਾਬੀ ਸ਼ਹਿਰ ਲਈ ਨਵਾਂ ਵਿਸ਼ਵਾਸ ਜਨਮ ਦੇਣ ਵਾਲੀ ਹੈ।

error: copy content is like crime its probhihated