Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਦਾ ਮਾਹੌਲ ਠੀਕ ਰੱਖਣ ਵਿੱਚ ‘ਆਪ’ ਸਰਕਾਰ ਫੇਲ : ਐਸ.ਆਰ.ਲੱਧੜ

ਪੰਜਾਬ ਦਾ ਮਾਹੌਲ ਠੀਕ ਰੱਖਣ ਵਿੱਚ ‘ਆਪ’ ਸਰਕਾਰ ਫੇਲ : ਐਸ.ਆਰ.ਲੱਧੜ

ਬਟਾਲਾ (ਅਵਿਨਾਸ਼) 

ਐਸ.ਸੀ ਮੋਰਚਾ ਦੇ ਪੰਜਾਬ ਪ੍ਰਧਾਨ ਐਸ.ਆਰ ਲੱਧੜ ਦਾ ਭਾਜਪਾ ਦਫ਼ਤਰ ਬਟਾਲਾ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ : ਹੀਰਾ ਵਾਲੀਆ

9 ਮਾਰਚ -ਅੱਜ ਭਾਰਤੀ ਜਨਤਾ ਪਾਰਟੀ ਜਿਲਾ ਬਟਾਲਾ ਦੇ ਮੁੱਖ ਦਫ਼ਤਰ ਵਿਖੇ ਐਸ. ਸੀ. ਮੋਰਚਾ ਜਿਲਾ ਬਟਾਲਾ ਦੀ ਇਕ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਐਸ.ਸੀ ਮੋਰਚਾ ਬਲਜਿੰਦਰ ਸਿੰਘ ਦਕੋਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ੍ਰੀ. ਐਸ.ਆਰ ਲੱਧੜ ਪ੍ਰਧਾਨ ਐਸ.ਸੀ. ਮੋਰਚਾ, ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਪਾਰਟੀ ਦਫ਼ਤਰ ਬਟਾਲਾ ਪਹੁੰਚਣ ’ਤੇ ਭਾਜਪਾ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕੇ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੈ। ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਅਤੇ ਪੰਜਾਬ ਵਿੱਚ ਕੋਈ ਵੀ ਇਨਸਾਨ ਸੁਰੱਖਿਅਤ ਨਹੀਂ ਹੈ। ਝੂਠੇ ਲਾਅਰੇ ਅਤੇ ਗਾਰੰਟੀਆਂ ਦੇ ਸਿਰ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਿੱਚੋਂ ਆਪਣਾ ਭਰੋਸਾ ਗੁਆ ਚੁੱਕੀ ਹੈ। ਉਹਨਾਂ ਨੇ ਭਾਜਪਾ ਵਰਕਰਾਂ ਨੂੰ ਪਾਰਟੀ ਦੇ ਜਿਲਾ ਪੱਧਰੀ ਐਸ. ਸੀ. ਸੰਗਠਨ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਕਿਹਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਕਿਹਾ ਕਿ ਅਸੀਂ ਪਾਰਟੀ ਦੇ ਆਦੇਸਾਂ ਦੇ ਅਨੁਸਾਰ ਬੂਥ ਪੱਧਰ ਤੱਕ ਵਿਸਥਾਰ ਕਰ ਰਹੇ ਹਾਂ। ਮੀਟਿੰਗ ਦੌਰਾਨ ਦਕੋਹਾ ਨੇ ਕਿਹਾ ਕਿ ਅਸੀਂ ਜਲਦੀ ਹੀ ਜਿਲਾ ਅਤੇ ਮੰਡਲ ਪੱਧਰ ਦੀਆਂ ਟੀਮਾਂ ਦਾ ਵਿਸਥਾਰ ਕਰ ਰਹੇ ਹਾਂ ਅਤੇ ਪਾਰਟੀ ਦੇ ਯੋਗ ਵਰਕਰਾਂ ਨੂੰ ਨੁਮਾਇੰਦਗੀ ਦੇ ਕੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗੇ। ਭਾਜਪਾ ਜਿਲਾ ਬਟਾਲਾ ਅਤੇ ਐਸ ਸੀ ਮੋਰਚਾ ਬਟਾਲਾ ਵੱਲੋਂ ਸ੍ਰੀ ਲੱਧੜ, ਬਲਵਿੰਦਰ ਸਿੰਘ ਜੰਡਿਆਲਾ ਅਤੇ ਸਤਪਾਲ ਸਿੰਘ ਪੱਖੋਕੇ ਨੂੰ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਭਾਜਪਾ ਜਿਲਾ ਜਨਰਲ ਸਕੱਤਰ ਰੰਜਨ ਮਲਹੋਤਰਾ, ਸਿਵਲ ਲਾਇਨ ਮੰਡਲ ਪ੍ਰਧਾਨ ਵਿਜੇ ਫੌਜੀ, ਜਿਲਾ ਪ੍ਰੈਸ ਸੈਕਟਰੀ ਅਮਨ ਖੀਵਾ, ਜਿਲਾ ਪ੍ਰਧਾਨ ਯੁਵਾ ਮੋਰਚਾ ਪਾਰਸ ਬਾਂਬਾ, ਜਿਲਾ ਪ੍ਰਧਾਨ ਓ.ਬੀ.ਸੀ ਮੋਰਚਾ ਰਾਕੇਸ਼ ਠੇਕੇਦਰ, ਮਨਜੀਤ ਸਿੰਘ ਸੰਘੇੜਾ, ਬਾਲ ਕਿਸਨ , ਜਸਪਾਲ ਸਿੰਘ ਰੰਗੜ ਨੰਗਲ, ਹਰਵਿੰਦਰ ਸਿੰਘ ਬਰਿਆਰ, ਬਲਜੀਤ ਸਿੰਘ ਪੰਨੂ, ਮੇਜਰ ਸਿੰਘ ਮੇਤਲਾ, ਦੇਵ ਰਾਜ ਸਿੰਘ, ਰਾਜਵਿੰਦਰ ਸਿੰਘ ਐਨੇਕੋਟ , ਬਲਵਿੰਦਰ ਸਿੰਘ ਵਿਠਵਾਂ, ਸੁਖਪ੍ਰੀਤ ਸਿੰਘ ਉਮਰਪੁਰਾ, ਸਤਨਾਮ ਸਿੰਘ ਫੌਜੀ, ਗੁਲਾਬ ਸਿੰਘ ਭਾਮ, ਜਸਵੰਤ ਸਿੰਘ ਘੁਮਾਣ, ਸਵਰਨ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਚੋਣੇ, ਤਰਸੇਮ ਸਿੰਘ ਮਧਰੇ, ਮੱਸਾ ਸਿੰਘ , ਲਖਵਿੰਦਰ ਸਿੰਘ ਖੋਜਕੀਪੁਰ, ਰੋਸਨ ਸਿੰਘ ਔਲਖ, ਰਮੇਸ ਕੁਮਾਰ, ਪਰਸਰਾਮ, ਸ਼ਿੰਗਾਰਾ ਲਾਲ, ਮਨੋਜ ਕੁਮਾਰ, ਰਤਨ ਸਿੰਘ ਰਾਜਕੁਮਾਰ ਤੋਂ ਇਲਾਵਾ ਹੋਰ ਵੀ ਕਈ ਹਾਜਰ ਸਨ।