Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਬਦਲੋ ਆਪਣੀ ਜੀਵਨ ਸ਼ੈਲੀ : ਡਾ.ਸੁਦੇਸ਼ ਰਾਜਨ

ਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਬਦਲੋ ਆਪਣੀ ਜੀਵਨ ਸ਼ੈਲੀ : ਡਾ.ਸੁਦੇਸ਼ ਰਾਜਨ

ਗੜ੍ਹਦੀਵਾਲਾ 29 ਸਤੰਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵੀਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਜੀ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ ਭੰੂਗਾ ਵਿਖੇ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਦਿਲ ਸਾਡੇ ਸਰੀਰ ਦਾ ਇਕ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸਿਹਤ ਪ੍ਰਤੀ ਸਾਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਹਾਲ ਹੀ ਦੇ ਦਿਨਾਂ ’ਚ ਘੱਟ ਉਮਰ ਦੇ ਲੋਕਾਂ ’ਚ ਵੀ ਹਾਰਟ ਅਟੈਕ ਦੀ ਸਮੱਸਿਆ ਆਉਣ ਲੱਗੀ ਹੈ। ਇਹੀ ਕਾਰਨ ਹੈ ਕਿ ਦਿਲ ਦੀ ਸਿਹਤ ਪ੍ਰਤੀ ਲੋਕਾਂ ਨੂੰ ਚੌਕਸ ਕਰਨ ਲਈ ਹਰ ਸਾਲ 29 ਸਤੰਬਰ ਨੂੰ ਵਰਲਡ ਹਾਰਟ ਡੇਅ ਮਨਾਇਆ ਜਾਂਦਾ ਹੈ। ਜੇ ਬਿਨਾਂ ਮਿਹਨਤ ਜਾਂ ਕੰਮ ਦੇ ਥਕਾਵਟ ਹੋਵੇ ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਜਦੋਂ ਕੋਲੈਸਟ੍ਰੋਲ ਦੇ ਕਾਰਨ ਦਿਲ ਦੀਆਂ ਨਾੜੀਆਂ ਬੰਦ ਜਾਂ ਸੁੰਗੜ ਜਾਂਦੀਆਂ ਹਨ ਤਾਂ ਦਿਲ ਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ,ਜਿਸ ਕਾਰਨ ਵਿਅਕਤੀ ਛੇਤੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣ ਦੇ ਬਾਅਦ ਵੀ ਸੁਸਤੀ ਅਤੇ ਥਕਾਵਟ ਦਾ ਅਨੁਭਵ ਕਰ ਰਹੇ ਹੋ ਤਾਂ ਇਹ ਦਿਲ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।ਜੇ ਤੁਸੀਂ ਆਪਣੀ ਛਾਤੀ ਵਿੱਚ ਦਰਦ, ਸੁੰਨ ਹੋਣਾ, ਭਾਰੀਪਣ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਹ ਬੇਅਰਾਮੀ ਤੁਹਾਡੀਆਂ ਬਾਹਾਂ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਰਹੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਨਜਦੀਕੀ ਹਸਪਤਾਲ ਪਹੁੰਚਣਾ ਚਾਹੀਦਾ ਹੈ।ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਦਿਲ ਦੀ ਸਿਹਤ ਜੇਕਰ ਠੀਕ ਰੱਖਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਰੂਟੀਨ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ। ਦੇਰ ਰਾਤ ਤੱਕ ਜਾਗਣ ਤੋਂ ਬਚੋ ਅਤੇ ਰਾਤ ਨੂੰ ਜ਼ਿਆਦਾ ਗੈਜ਼ੇਟਸ ਦੇ ਇਸਤੇਮਾਲ ਤੋਂ ਬਚੋ। ਖਾਣ-ਪੀਣ ਦਾ ਵੀ ਵਿਸ਼ੇਸ਼ ਖ਼ਿਆਲ ਰੱਖੋ ਅਤੇ ਖੁਰਾਕ ’ਚ ਲੋਅ ਕਾਰਬ ਅਤੇ ਲੋ ਫੈਟ ਯੁਕਤ ਭੋਜਨ ਜ਼ਿਆਦਾ ਖਾਓ। ਕੋਸ਼ਿਸ਼ ਕਰੋ ਕਿ ਸ਼ਾਮ ਨੂੰ 6 ਜਾਂ 7 ਵਜੇ ਤੋਂ ਬਾਅਦ ਕੁਝ ਵੀ ਨਾ ਖਾਓ। ਇਸ ਤੋਂ ਇਲਾਵਾ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫਾਈਬਰ ਯੁਕਤ ਖਾਣਾ ਲਓ। ਕਸਰਤ ਦਾ ਵੀ ਵਿਸ਼ੇਸ਼ ਧਿਆਨ ਰੱਖੋ। ਦਿਲ ਦੀ ਸਿਹਤ ਲਈ ਕਾਰਡੀਓ ਐਕਸਰਸਾਈਜ਼ ਨੂੰ ਬਿਹਤਰ ਮੰਨਿਆ ਜਾਂਦਾ ਹੈ। ਰੋਜ਼ ਘੱਟ ਤੋਂ ਘੱਟ 40 ਮਿੰਟ ਵਾਕ ਕਰੋ ਜਾਂ ਸਾਈਕਲ ਚਲਾਓ। ਇਸ ਤੋਂ ਇਲਾਵਾ ਸਵੀਮਿੰਗ ਵੀ ਫਾਇਦਾ ਦਿੰਦੀ ਹੈ। ਸਾਫ-ਸੁਥਰਾ ਅਤੇ ਧੂੰਆਰਹਿਤ ਵਾਤਾਵਰਣ, ਤੰਬਾਕੂ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਬਚਾਅ, ਅਤੇ ਰੋਜ਼ਾਨਾ ਜਿੰਦਗੀ ਤੇ ਕੰਮਾਂ ਨੂੰ ਹੱਥੀ ਕਰਨ ਆਦਿ ਬਦਲਾਅ ਰਾਂਹੀ ਸਹਿਜੇ ਹੀ ਦਿਲ ਨੂੰ ਤੰਦਰੂਸਤ ਰੱਖਿਆ ਜਾ ਸਕਦਾ ਹੈ।ਇਸ ਮੌਕੇ ਡਾ. ਹਰਦੀਪ ਸਿੰਘ , ਡਾ ਹਰਿੰਦਰਜੀਤ ਸਿੰਘ, ਜਸਤਿੰਦਰ ਸਿੰਘ, ਅਮਿਤ ਸ਼ਰਮਾ, ਉਮੇਸ਼ ਕੁਮਾਰ, ਗੁਰਿੰਦਰਜੀਤ ਸਿੰਘ,ਕਰਮਜੀਤ ਸਿੰਘ, ਜਤਿੰਦਰ ਕੁਮਾਰ, ਰਵਿ ਕੁਮਾਰ, ਬਹਾਦਰ ਸਿੰਘ, ਹਰਵਿੰਦਰਪਾਲ ਸਿੰਘ, ਅਰਪਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਗੁਰਿੰਦਰ ਸਿੰਘ ੳਤੇ ਆਮ ਲੋਗ ਹਾਜਰ ਸਨ