Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਅੰਤਰ ਜ਼ਿਲ੍ਹਾ ਵੁਸ਼ੂ ਸਕੂਲ ਖੇਡਾਂ ਸਬੰਧੀ ਕੈਂਪ ਗੜ੍ਹਦੀਵਾਲਾ ਵਿਖੇ*

*ਅੰਤਰ ਜ਼ਿਲ੍ਹਾ ਵੁਸ਼ੂ ਸਕੂਲ ਖੇਡਾਂ ਸਬੰਧੀ ਕੈਂਪ ਗੜ੍ਹਦੀਵਾਲਾ ਵਿਖੇ*

ਗੜ੍ਹਦੀਵਾਲਾ 29 ਸਤੰਬਰ (ਚੌਧਰੀ) 

: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਲਲੀਤਾ ਅਰੋੜਾ ਦੇ ਨਿਰਦੇਸ਼ ਅਨੁਸਾਰ, ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਅਤੇ ਜ਼ਿਲ੍ਹਾ ਵੁਸ਼ੂ ਕਨਵੀਨਰ ਲੈਕਚਰਾਰ ਰਛਪਾਲ ਸਿੰਘ ਉੱਪਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਜ਼ਿਲ੍ਹਾ ਪੱਧਰੀ ਵੁਸ਼ੂ ਕੈਂਪ ਜੋ ਕਿ ਖਾਲਸਾ ਕਾਲਜੀਏਟ ਸਕੂਲ ਗੜ੍ਹਦੀਵਾਲਾ ਦੀ ਗਰਾਊਂਡ ਵਿੱਚ ਮਿਤੀ 23 ਸਤੰਬਰ 2025 ਤੋਂ 02 ਅਕਤੂਬਰ 2025 ਤੱਕ ਚੱਲ ਰਿਹਾ ਹੈ। ਇਸ ਕੈਂਪ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਵਿੱਚ ਸਲੈਕਟ ਅਲੱਗ ਅਲੱਗ ਸਕੂਲਾ ਦੇ 35 ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਖਿਡਾਰੀ 3 ਅਕਤੂਬਰ ਤੋਂ ਜ਼ਿਲ੍ਹਾ ਮਾਨਸਾ ਵਿਖੇ ਹੋ ਰਹੀਆਂ ਵੁਸ਼ੂ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਕਰਨਗੇ। ਇਹਨਾਂ ਖਿਡਾਰੀਆਂ ਨੂੰ ਵੁਸ਼ੂ ਖੇਡ ਦੀਆਂ ਬਰੀਕੀਆਂ ਲੈਕਚਰਾਰ ਰਛਪਾਲ ਸਿੰਘ ਉੱਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ,ਲੈਕਚਰਾਰ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਡਾਬੜ,ਜਸਵੀਰ ਸਿੰਘ ਪੀ ਟੀ ਆਈ ਸਰਕਾਰੀ ਹਾਈ ਸਕੂਲ ਬਾਲਾ ਕੁੱਲੀਆਂ,ਪਰਵਿੰਦਰ ਸਿੰਘ ਡੀ ਪੀ ਈ ਅਰਥ ਕੈਂਬਰਿਜ ਸਕੂਲ ਗੜ੍ਹਦੀਵਾਲਾ,ਸਤਵੀਰ ਸਿੰਘ ਕੋਚ ਉੱਚੀ ਬਸੀ, ਰੋਹਿਤ ਕੁਮਾਰ ਕੋਚ ਟਾਂਡਾ, ਮੋਨੀਕਾ ਕੋਚ ਵੂਡਲੈਡ ਸਕੂਲ ਹੁਸ਼ਿਆਰਪੁਰ, ਖ਼ਿਡਾਰੀਆਂ ਨੂੰ ਖੇਡ ਦੀਆਂ ਬਰੀਕੀਆਂ ਸਿਖਾਂ ਰਹੇ ਹਨ।