Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਫੋਟੋਗ੍ਰਾਫਰ ਮੰਚ ਦਸੂਹਾ ਦਾ ਹੋਇਆ ਗਠਨ, ਹਰਜਿੰਦਰ ਸਿੰਘ ਚੈਅਰਮੈਨ ਤੇ ਮਨਦੀਪ ਸਿੰਘ ਬੱਬੂ ਪ੍ਰਧਾਨ ਨਿਯੁਕਤ

ਫੋਟੋਗ੍ਰਾਫਰ ਮੰਚ ਦਸੂਹਾ ਦਾ ਹੋਇਆ ਗਠਨ, ਹਰਜਿੰਦਰ ਸਿੰਘ ਚੈਅਰਮੈਨ ਤੇ ਮਨਦੀਪ ਸਿੰਘ ਬੱਬੂ ਪ੍ਰਧਾਨ ਨਿਯੁਕਤ

ਦਸੂਹਾ (ਚੌਧਰੀ) 

: ਦਸੂਹਾ ਵਿਖੇ ਸਮੂਹ ਫੋਟੋਗ੍ਰਾਫਰ ਵੀਰਾਂ ਵੱਲੋਂ ਲੰਗਰ ਹਾਲ ਦਸੂਹਾ ਵਿੱਚ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਦਸੂਹਾ, ਘੋਗਰਾ, ਗਰਨਾ ਸਾਹਿਬ, ਰੰਧਾਵਾ,ਖੁੱਡਾ,ਉੱਚੀ ਬੱਸੀ ਅਤੇ ਦਸੂਹਾ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਫੋਟੋਗ੍ਰਾਫਰ ਹਾਜ਼ਰ ਹੋਏ ਅਤੇ ਫੋਟੋਗ੍ਰਾਫਰ ਮੰਚ ਦਸੂਹਾ ਦਾ ਗਠਨ ਕੀਤਾ ਗਿਆ । ਫੋਟੋਗਰਾਫਰ ਮੰਚ ਦਸੂਆ ਦੇ ਚੇਅਰਮੈਨ ਹਰਜਿੰਦਰ ਸਿੰਘ ਸਟਾਰ ਦੀ ਰਹਿਨੁਮਾਈ ਹੇਠ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਮਨਦੀਪ ਸਿੰਘ ਬੱਬੂ ਨੂੰ ਪ੍ਰਧਾਨ ਤੇ ਪਰਵੀਨ ਸਿੰਘ ਮਾਂਗਟ ਨੂੰ ਜਨਰਲ ਸਕੱਤਰ , ਸੰਜੀਵ ਕੁਮਾਰ ਕੈਸ਼ੀਅਰ, ਧਰਮਿੰਦਰ ਸਿੰਘ ਹੀਰੋ ਜੁਆਇੰਟ ਕੈਸ਼ੀਅਰ, ਰਸ਼ਪਾਲ ਸਿੰਘ ਇੰਦਰ ਸੀਨੀਅਰ ਮੀਤ ਪ੍ਰਧਾਨ , ਅਜੇ ਕੁਮਾਰ ਪੀ. ਆਰ. ਓ, ਅਮਰੀਕ ਸਿੰਘ ਮਿੱਕੀ ਵਾਈਸ ਪ੍ਰਧਾਨ, ਕੁਮਾਰ ਵਾਈਸ ਪ੍ਰਧਾਨ, ਸ਼ੰਕਰ ਵਾਈਸ ਪ੍ਰਧਾਨ, ਮਨਪ੍ਰੀਤ ਰੰਧਾਵਾ ਵਾਈਸ ਪ੍ਰਧਾਨ, ਕ੍ਰਿਸ਼ਨਾ ਘੋਗਰਾ ਵਾਈਸ ਪ੍ਰਧਾਨ, ਰਾਜਾ ਗਰਨਾ ਸਾਹਿਬ ਵਾਈਸ ਪ੍ਰਧਾਨ, ਟੋਨੀ ਗੰਬੋਵਾਲ ਵਾਈਸ ਪ੍ਰਧਾਨ , ਪ੍ਰੀਤ ਉੱਚੀ ਬੱਸੀ ਵਾਈਸ ਪ੍ਰਧਾਨ, ਜੋਧਵੀਰ ਸਿੰਘ ਮਾਨ ਜੁਆਇੰਟ ਸਕੱਤਰ, ਸੰਨੀ ਬਾਜਵਾ ਜੁਆਇੰਟ ਸਕੱਤਰ, ਸਰਬਜੀਤ ਸਿੰਘ ਜੁਆਇੰਟ ਸਕੱਤਰ, ਰਿੱਕੀ ਬੋਦਲ ਜੁਆਇੰਟ ਸਕੱਤਰ, ਰਿੰਮੀ ਬੋਦਲ ਜੁਆਇੰਟ ਸਕੱਤਰ, ਸੁਰਿੰਦਰ ਪਾਲ ਸਿੰਘ ਜੁਆਇੰਟ ਸਕੱਤਰ, ਸਿਧਾਰਥ ਸ਼ਰਮਾ ਜੁਆਇੰਟ ਸਕੱਤਰ, ਵਿਜੇ ਕੁਮਾਰ ਵਿੱਕੀ ਜੁਆਇੰਟ ਸਕੱਤਰ, ਦਿਲਦਾਰ ਸਿੰਘ ਜੁਆਇੰਟ ਸਕੱਤਰ, ਭਿੰਦਾ ਜੁਆਇੰਟ ਕੈਸ਼ੀਅਰ, ਵਿਜੇ ਘੋਗਰਾ ਜੁਆਇੰਟ ਸਕੱਤਰ, ਕਮਲ ਸ਼ਰਮਾ ਡਡਿਆਲ ਜੁਆਇੰਟ ਸਕੱਤਰ, ਮੁਨੀਸ਼ ਜੁਆਇੰਟ ਸਕੱਤਰ ਬਣਾਇਆ ਗਿਆ ਅਤੇ ਬਾਕੀ ਸਾਰੇ ਮੈਂਬਰਾਂ ਵੱਲੋਂ ਫ਼ੋਟੋਗ੍ਰਾਫਰ ਮੰਚ ਦਸੂਹਾ ਦੇ ਅਹੁਦੇਦਾਰਾਂ ਨੂੰ ਫੁੱਲਾਂ ਦਾ ਹਾਰ ਪਾ ਕੇ ਮੁਬਾਰਕਬਾਦ ਦਿੱਤੀ ਗਈ । ਫੋਟੋਗਰਾਫਰ ਮੰਚ ਦਸੂਹਾ ਦੇ ਚੇਅਰਮੈਨ ਹਰਜਿੰਦਰ ਸਿੰਘ ਨੇ ਕਿਹਾ ਕਿ ਫੋਟੋਗ੍ਰਾਫਰ ਭਾਈਚਾਰੇ ਨੂੰ ਅਗਰ ਕਿਸੇ ਕਿਸਮ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਰੈਫਰ ਮੰਚ ਦਸੂਆ ਨਾਲ ਸੰਪਰਕ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਚੱਲਣ ਦੀ ਅਪੀਲ ਕੀਤੀ ਅਤੇ ਸਾਰੇ ਫੋਟੋਗਰਾਫ ਵੀਰਾਂ ਦਾ ਇਸ ਮੀਟਿੰਗ ਵਿੱਚ ਆਉਣ ਲਈ ਧੰਨਵਾਦ ਕੀਤਾ।