Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਮੇਤ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਮੇਤ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ (PPT NEWS) 

12 ਫਰਵਰੀ : ਸਰਤਾਜ ਸਿੰਘ ਚਾਹਲ IPS, ਸੀਨੀਅਰ ਪੁਲਿਸ ਕਪਤਾਨ, ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਨਪ੍ਰੀਤ ਸਿੰਘ ਢਿਲੋਂ ਐਸ.ਪੀ.(ਇੰਨਵੈਸਟੀਗਸ਼ਨ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਪਲਵਿੰਦਰ ਸਿੰਘ PPS ਪੁਲਿਸ ਕਪਤਾਨ ( ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਹੋਣ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਅਤੇ ਪੁਲਿਸ ਪਾਰਟੀ ਨੂੰ ਮਿਤੀ ।।-02-2023 ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਹੁਸ਼ਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਚੌਕ ਰਹੀਮਪੁਰ ਤੋਂ ਰੇਲਵੇ ਫਾਟਕ ਵੱਲ ਨੂੰ ASI ਸੁਸ਼ੀਲ ਸਿੰਘ 1222 ਜਾ ਰਹੇ ਸੀ ਤਾਂ ਦੋ ਮੋਨੇ ਨੌਜਵਾਨ ਮੋਟਰਸਾਇਕਲ ਸਪਲੈਂਡਰ ਪਲੱਸ ਨੰਬਰ PB:07-BR-2315 ਰੰਗ ਸਿਲਵਰ ਦੀ ਤਲਾਸ਼ੀ ਕਰਨ ਤੇ ਮੋਟਰਸਾਇਕਲ ਚਾਲਕ ਸੁਖਦੇਵ ਪਾਲ ਉਰਫ ਭੈਰੋ ਪੁੱਤਰ ਕਸ਼ਮੀਰੀ ਲਾਲ ਵਾਸੀ ਵਾਰਡ ਨੰਬਰ 28 ਮੁਹੱਲਾ ਰਹੀਮਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋ 52 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਗੁਰਿੰਦਰ ਸਿੰਘ ਉਰਫ ਸੋਰਵ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ । ਮੁਹੱਲਾ ਦੀਪ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋਂ 62 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 27 ਮਿਤੀ 11-2-2023 ਅਧ: 22-61-5 NDPS ACT ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਰਜਿੰਦਰ ਸਿੰਘ 245 ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਚੌਂਕ ਰਹੀਮਪੁਰ ਤੋਂ ਐਸ.ਡੀ ਕਾਲਜ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲੀਸ ਪਾਰਟੀ ਐਸ.ਡੀ.ਕਾਲਜ ਮੋੜ ਤੋਂ ਥੋੜਾ ਅੱਗੇ ਪੁੱਜੀ ਤਾਂ ਗਲੀ ਮੁੱਹਲਾ ਦੀਪ ਨਗਰ ਵੱਲੋਂ ਦੋ ਮੋਨੇ ਨੌਜਵਾਨ ਸਕੂਟਰੀ ਐਕਟਿਵਾ ਨੰਬਰ PB-07-CC-2142 ਰੰਗ ਚਿੱਟਾ ਦੀ ਤਲਾਸ਼ੀ ਕੀਤੀ ਤਾਂ ਸਕੂਟਰੀ ਚਾਲਕ ਸੰਜੀਤ ਕੁਮਾਰ ਉਰਫ ਕੇਲਾ ਪੁੱਤਰ ਜਗਦੀਸ਼ ਸ਼ਾਹ ਵਾਸੀ ਸਕੀਮ ਨੰਬਰ 2 ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋਂ 15 ਗ੍ਰਾਮ ਹੈਰੋਇਨ ਅਤੇ ਐਕਟਿਵਾ ਦੇ ਪਿੱਛੇ ਬੈਠੇ ਵਿਅਕਤੀ ਯਸ਼ੋਦਾ ਨੰਦਨ ਰਾਉ ਪੁੱਤਰ ਵਿਨੋਦ ਰਾਉ ਵਾਸੀ ਵਾਰਡ ਨੰਬਰ 17 ਮੁਹੱਲਾ ਰਹੀਮਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋਂ 15 ਗ੍ਰਾਮ ਹੈਰੋਇਨ ਅਤੇ ਐਕਟੀਵਾ ਨੰਬਰ PB- 07-CC-2142 ਦੀ ਡਿੱਗੀ ਵਿੱਚੋਂ 15000-ਰੁਪਏ ਦੀ ਡਰੱਗ ਮਨੀ : ਬਰਾਮਦ ਹੋਣ ਤੇ ਇਹਨਾ ਦੋਸ਼ੀਆਨ ਖਿਲਾਫ ਮੁਕੱਦਮਾ 58 ਮਿਤੀ 11-2-2023 ਅਧ: 21-61-85 NDPS ACT ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ASI ਗੁਰਦੀਪ ਸਿੰਘ 968 ਹੁਸ਼ਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਇਲਾਕਾ ਥਾਣਾ ਵਿੱਚ ਬੱਸ ਸਟੈਂਡ ਤੋਂ ਹੁੰਦੇ ਹੋਏ, ਕਮਾਲਪੁਰ ਚੌਂਕ, ਗੌਰਮਿੰਟ ਕਾਲਜ ਚੌਂਕ ਤੋਂ ਹੁੰਦੇ ਹੋਏ ਰੇਲਵੇ ਫਾਟਕ ਫਗਵਾੜਾ ਰੋਡ ਵੱਲ ਜਾ ਰਹੇ ਸੀ ਕਿ ਜਦ ਰੇਲਵੇ ਫਾਟਕ ਤੋਂ ਪਿੱਛੇ ਹੀ ਸੀ ਕਿ ਇੱਕ ਲੜਕਾ ਹਤਿੰਦਰ ਕੁਮਾਰ ਉਰਫ ਹਿੱਤੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਗਲੀ ਨੰ: 3, ਮਕਾਨ ਨੰਬਰ 546, ਮੁਹੱਲਾ ਸ਼ੰਕਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 57 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਉਸ ਖਿਲਾਫ ਮੁਕੱਦਮਾ ਨੰਬਰ 59 ਮਿਤੀ 11-2-2022 ਅਧ. 22-61-85 NDPS ACT ਦਰਜ ਰਜਿਸਟਰ ਕੀਤਾ ਗਿਆ । ਦੋਸ਼ੀਆ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਜਿਹਨਾਂ ਦਾ ਰਿਮਾਂਡ ਹਾਸਿਲ ਕਰਕੇ ਇਹਨਾ ਤੇ ਡੂੰਘਾਈ ਨਾਲ ਪੁਛਗਿੱਛ ਕਰਕੇ ਇਹ ਨਸ਼ੀਲਾ ਪਦਾਰਥ ਕਿਥੋਂ ਲੈ ਕੇ ਆਏ ਸੀ ਤੇ ਕਿਹਨਾ ਨੂੰ ਵੇਚਣਾ ਸੀ ਪਤਾ ਕੀਤਾ ਜਾਵੇਗਾ ।ਉੱਕਤ ਦੋਸ਼ੀਆਂ ਤੇ ਵੱਖ-ਵੱਖ ਥਾਣੇ ਚ ਪਹਿਲਾਂ ਵੀ ਮੁਕਦਮੇ ਦਰਜ ਹਨ।

 

error: copy content is like crime its probhihated