Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing 10 ਮਹੀਨਿਆਂ ਤੋਂ ਲਾਪਤਾ ਵੀਰ ਨੂੰ ਸੋਸਾਇਟੀ ਨੇ ਪਰਿਵਾਰ ਨਾਲ ਮਿਲਾਇਆ

10 ਮਹੀਨਿਆਂ ਤੋਂ ਲਾਪਤਾ ਵੀਰ ਨੂੰ ਸੋਸਾਇਟੀ ਨੇ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ (ਚੌਧਰੀ)

: ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ 10 ਮਹੀਨਿਆਂ ਤੋਂ ਲਾਪਤਾ ਵੀਰ ਸੁਰਿੰਦਰ ਕੁਮਾਰ ਬੱਬੂ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਵੀਰ ਰਾਤ ਦੇ ਸਮੇਂ ਲਾਵਾਰਿਸ ਹਾਲਾਤ ਵਿਚ ਪਿੰਡ ਖੁੱਡਾ ਕੁਰਾਲਾ ਵਿਖ਼ੇ ਘੁੰਮ ਰਿਹਾ ਸੀ ਤੇ ਭਾਈ ਦਵਿੰਦਰ ਸਿੰਘ ਮੂਨਕ ਸਰਬੱਤ ਦਾ ਭਲਾ ਸੋਸਾਇਟੀ ਮੂਨਕਾਂ ਨੇ ਇਸ ਵੀਰ ਦੀ ਜਾਣਕਾਰੀ ਸੋਸਾਇਟੀ ਨੂੰ ਦਿੱਤੀ ।ਸੋਸਾਇਟੀ ਵਲੋਂ ਇਸ ਵੀਰ ਦੀ ਵੀਡਿਓ ਸ਼ੋਸ਼ਲ ਮੀਡੀਆ ਤੇ ਪਾਈ ਗਈ ਤੇ ਕੁਝ ਮਿੰਟਾਂ ਵਿਚ ਹੀ ਇਸ ਵੀਰ ਦੇ ਪਰਿਵਾਰ ਦਾ ਪਤਾ ਲੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਵੀਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਅੱਜ ਇਸ ਵੀਰ ਦਾ ਬੇਟਾ ਅਕਸ਼ੈ ਕੁਮਾਰ ਪਿੰਡ ਕਾਲੂ ਚਾਂਗ ਮੁਕੇਰੀਆਂ ਤੋਂ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਪਹੁੰਚਾ। ਇਸ ਨੇ ਦੱਸਿਆ ਕਿ ਇਹ 10 ਮਹੀਨਿਆਂ ਤੋਂ ਘੁੰਮ ਰਿਹਾ ਹੈ ਅਤੇ ਅਸੀਂ ਇਹਨਾਂ ਦੇ ਮਿਲਣ ਦੀ ਆਸ ਵੀ ਛੱਡ ਚੁੱਕੇ ਸੀ। ਸੋਸਾਇਟੀ ਵਲੋਂ ਇਸ ਵੀਰ ਨੂੰ ਸਹੀ ਸਲਾਮਤ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ।ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਸ.ਪਰਸ਼ੋਤਮ ਸਿੰਘ ਬਾਹਗਾ, ਭਾਈ ਦਵਿੰਦਰ ਸਿੰਘ ਮੂਨਕ,ਮਨਿੰਦਰ ਸਿੰਘ, ਨੰਬਰਦਾਰ ਸਤੀਸ਼ ਕੁਮਾਰ ਕਾਲੂ ਚਾਂਗ,ਰਣਜੀਤ ਸਿੰਘ ਕਾਲੂ ਚਾਂਗ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।

error: copy content is like crime its probhihated