Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਢੋਲਵਾਹਾ ਡੈਮ ਦੇਖਣ ਗਏ ਦੋ ਸਕੇ ਭਰਾਵਾਂ ਦਾ ਦਿਨ ਦਿਹਾੜੇ ਮੋਟਰਸਾਈਕਲ ਹੋਇਆ ਚੋਰੀ

ਢੋਲਵਾਹਾ ਡੈਮ ਦੇਖਣ ਗਏ ਦੋ ਸਕੇ ਭਰਾਵਾਂ ਦਾ ਦਿਨ ਦਿਹਾੜੇ ਮੋਟਰਸਾਈਕਲ ਹੋਇਆ ਚੋਰੀ

ਗੜ੍ਹਦੀਵਾਲਾ / ਹਰਿਆਣਾ (ਚੌਧਰੀ / ਯੋਗੇਸ਼ ਗੁਪਤਾ) 

: ਅੱਜ ਢੋਲਵਾਹਾ ਡੈਮ ਦੇਖਣ ਗਏ ਦੋ ਨੌਜਵਾਨਾਂ ਦਾ ਮੋਟਰਸਾਈਕਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਤੇ ਡਾਕ ਜਨੌੜੀ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਅੱਜ ਮਿਤੀ 18-07-2025 ਮੈਂ ਆਪਣੇ ਮੋਟਰਸਾਈਕਲ ਨੰਬਰ PB07BW4924 ਤੇ 11 ਕੁ ਵਜੇ ਆਪਣੇ ਭਰਾ ਨਾਲ ਢੋਲਵਾਹਾ ਡੈਮ ਦੇਖਣ ਲਈ ਗਿਆ ਤੇ ਮੈਂ ਆਪਣਾ ਮੋਟਰਸਾਈਕਲ ਬਾਹਰ ਗੇਟ ਤੇ ਖੜਾ ਕਰ ਦਿੱਤਾ ਜੱਦ ਮੈਂ ਆਪਣੇ ਭਰਾ ਨਾਲ ਘਰ ਜਾਣ ਲਈ 12 ਕੁ ਵਜੇ ਬਾਹਰ ਆਇਆ ਤਾਂ ਮੇਰੇ ਮੋਟਰ ਸਾਈਕਲ ਉੱਥੇ ਨਹੀ ਸੀ ਮੈਂ ਆਪਣੇ ਮੋਟਰਸਾਈਕਲ ਦੀ ਕਾਫੀ ਭਾਲ ਕੀਤੀ ਪਰ ਮੈਨੂੰ ਮੇਰੇ ਮੋਟਰਸਾਈਕਲ ਨਹੀ ਮਿਲਿਆ ।

ਉਸ ਨੇ ਦੱਸਿਆ ਕਿ ਮੈਂ ਇਸ ਸਬੰਧੀ ਥਾਣਾ ਹਰਿਆਣਾ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਜਾਵੇਂ ਤੇ ਮੋਟਰਸਾਈਕਲ ਚੁੱਕਣ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਫੋਟੋ : ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ ਨੌਜਵਾਨ ਰਾਜਨ ਕੁਮਾਰ।