Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਰਾਜਪੁਰ ਕੰਢੀ ਛਿੰਝ ਮੇਲੇ ‘ਚ ਭੁਪਿੰਦਰ ਅਜਨਾਲਾ ਨੇ ਦਿਨੇਸ਼ ਗੋਲੀਆ ਹਰਿਆਣਾ ਨੂੰ ਹਰਾ ਵੱਡੀ ਰੁਮਾਲੀ ਦੀ ਕੁਸ਼ਤੀ ਜਿੱਤੀ

ਰਾਜਪੁਰ ਕੰਢੀ ਛਿੰਝ ਮੇਲੇ ‘ਚ ਭੁਪਿੰਦਰ ਅਜਨਾਲਾ ਨੇ ਦਿਨੇਸ਼ ਗੋਲੀਆ ਹਰਿਆਣਾ ਨੂੰ ਹਰਾ ਵੱਡੀ ਰੁਮਾਲੀ ਦੀ ਕੁਸ਼ਤੀ ਜਿੱਤੀ

ਗੜ੍ਹਦੀਵਾਲਾ 17 ਜੂਨ (ਚੌਧਰੀ / ਪ੍ਰਦੀਪ ਕੁਮਾਰ ) 

ਰਜਤ ਦਿੱਲੀ ਨੇ ਨਰਿੰਦਰ ਖੰਨਾ ਨੂੰ ਹਰਾ ਕੇ ਛੋਟੀ ਰੁਮਾਲੀ ਤੇ ਕੀਤਾ ਕਬਜਾ 

ਰਾਜਪੁਰ ਕੰਢੀ ਵਿਖੇ ਤਿੰਨ ਦਿਨਾ ਛਿੰਝ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ

: ਹਰ ਸਾਲ ਦੀ ਤਰ੍ਹਾਂ ਇਸਵਾਰ ਵੀ ਡੇਰਾ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਜੀ ਰਾਜਪੁਰ ਕੰਢੀ ਵਿਖੇ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਤਿੰਨ ਦਿਨਾਂ ਸਾਲਾਨਾ ਛਿੰਜ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਪੂਰੇ ਵਿਧੀ ਵਿਧਾਨਾਂ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਅਤੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ ਵਲੋਂ ਟਮਕ ਦੀ ਰਸਮ ਅਦਾ ਕੀਤੀ ਗਈ।

ਉਸ ਦੇ ਉਪਰੰਤ ਪੰਥ ਦੇ ਮਹਾਨ ਕੀਰਤਨੀਏ,ਕਥਾ ਵਾਚਕਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।17 ਜੂਨ ਬਾਅਦ ਦੁਪਹਿਰ  ਛਿੰਝ ਮੇਲੇ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਆਪਣੀ ਜੌਹਰ ਦਿਖਾਏ। ਇਸ ਛਿੰਝ ਮੇਲੇ ਵਿੱਚ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ।

ਦੇਖੋ ਵੀਡੀਓ ਚ ਛਿੰਝ ਮੇਲੇ ਦੀ ਝਲਕੀਆਂ 

ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਦਿਨੇਸ਼ ਗੋਲੀਆਂ ਹਰਿਆਣਾ ਦੇ ਵਿੱਚਕਾਰ ਹੋਈ ।ਜਿਸ ਵਿਚ ਭੁਪਿੰਦਰ ਅਜਨਾਲਾ ਜੇਤੂ ਰਿਹਾ । ਜਿਸ ਨੂੰ ਪ੍ਰਬੰਧਕਾਂ ਨੇ ਬੁਲਟ ਮੋਟਰਸਾਈਕਲ ਤੇ ਗੁਰਜ ਉਪਜੇਤੂ ਪਹਿਲਵਾਨ ਦਿਨੇਸ਼ ਗੋਲੀਆਂ ਨੂੰ ਨਕਦ ਇਨਾਮ ਦੇ ਕੇ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼ਾਂ ਵਲੋਂ ਨਿਵਾਜਿਆ ਗਿਆ। ਇਸੇ ਤਰਾਂ ਛੋਟੀ ਰੁਮਾਲੀ ਦੀ ਕੁਸ਼ਤੀ ਰਜਤ ਦਿੱਲੀ ਤੇ ਨਰਿੰਦਰ ਖੰਨਾ  ਦੇ ਵਿਚਕਾਰ ਹੋਈ। ਜਿਸ ਵਿਚ ਰਜਤ ਦਿੱਲੀ ਜੇਤੂ ਰਿਹਾ।

ਜਿਸ ਨੂੰ ਟੀਵੀਐਸ ਮੋਟਰਸਾਈਕਲ ਅਤੇ ਉਪਜੇਤੂ ਪਹਿਲਵਾਨ ਨਰਿੰਦਰ ਖੰਨਾ ਨੂੰ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਕਮੇਟੀ ਵੱਲੋਂ ਹੋਰ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਮਹੰਤ ਰਾਮ ਗਿਰ ਜੀ ਅਤੇ ਸੰਤ ਮਹਾਂਪੁਰਸ਼ ਵਲੋਂ ਸਾਝੇ ਤੌਰ ਤੇ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਨੂੰ ਮਹੰਤ ਰਾਮ ਗਿਰ ਜੀ ਵੱਲੋਂ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਦੀਪ ਰੰਧਾਵਾ ਵਲੋਂ ਬਾਖੂਬੀ ਕੁਮੈਂਟਰੀ ਕੀਤੀ ਗਈ ।

ਇਸ ਮੌਕੇ ਤੇ ਸੰਗਤਾਂ ਵੱਲੋਂ ਚਾਹ ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਪੀਲ ਦੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਮਾਂ ਵਾਲੇ, ਸੰਤ ਹਰਿਚਰਨ ਸਿੰਘ  ਉੱਚਾ, ਸੰਤ ਨਰੇਸ਼ ਗਿਰ ਨੰਗਲ ਖੁੰਗਾ,ਸੰਤ ਨਾਨਕ ਗਿਰ ਵਿਰਕਾ,ਸੰਤ ਗੁਰਮੇਲ ਦਾਸ ਭਟੋਲੀਆਂ,ਸੰਤ ਬਲਵੀਰ ਗਿਰ ਨਿਹਾਲਪੁਰ,ਸੰਤ ਸਰਵਜੀਤ ਗਿਰ ਕਸਬਾ,ਸੰਤ ਚੰਦਰਸ਼ੇਖਰ ਸਕਰਾਲਾ, ਸੰਤ ਗੁਰਮੇਲ ਦਾਸ ਰਹੀਮਪੁਰ,ਸੰਤ ਹੁਸ਼ਿਆਰ ਗਿਰ, ਸੰਤ ਗੋਲਡੀ ਸੰਧਵਾਲ,ਸੰਤ ਓਮਪ੍ਰਕਾਸ਼ ਹਾਜੀਪੁਰ, ਸੰਤ ਮੰਗਲ ਦਾਸ ਰਾਜਪਾਲਮਾਂ, ਮੈਨੇਜਰ ਗੁਰਦੀਪ ਸਿੰਘ, ਮਾਸਟਰ ਸੁਰਿੰਦਰ ਪਾਲ, ਡਾ ਰੂਪ ਲਾਲ,ਸੁਰਜੀਤ ਸਿੰਘ,ਅੰਗਰੇਜ਼ ਸਿੰਘ, ਹੁਸ਼ਿਆਰ ਸਿੰਘ, ਬਲਵੀਰ ਸਿੰਘ, ਹੈਪੀ, ਦਰਸ਼ਨ ਸਿੰਘ ਗੜ੍ਹਦੀਵਾਲਾ, ਜਸਵਿੰਦਰ ਸਿੰਘ  ਸਮੇਤ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਫ਼ੋਟੋ :  ਵੱਡੀ ਰੁਮਾਲੀ ਦੇ ਜੇਤੂ ਪਹਿਲਵਾਨ ਭੁਪਿੰਦਰ ਅਜਨਾਲਾ ਨੂੰ ਬੁਲਟ ਮੋਟਰਸਾਈਕਲ ਤੇ ਵੱਡੀ ਰੁਮਾਲੀ ਦੇ ਜੇਤੂ ਪਹਿਲਵਾਨ ਰਜਤ ਦਿੱਲੀ ਨੂੰ ਟੀਵੀਐਸ ਮੋਟਰ-ਸਾਈਕਲ ਭੇਂਟ ਕਰਦੇ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼।