ਬਟਾਲਾ(ਅਵਿਨਾਸ਼ ਸ਼ਰਮਾ)
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਛੱਡ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ : SHO ਪ੍ਰਭਜੋਤ ਸਿੰਘ ਅਠਵਾਲ*
*ਹਿਊਮਨਟੀ ਹਸਪਤਾਲ ਦੇ ਐਮ ਡੀ ਨਵਤੇਜ ਗੁਗੂ ਅਤੇ 1400 ਤੋਂ ਵੱਧ ਬੇਟੀਆਂ ਦੇ ਵਿਆਹ ਕਰਨ ਵਾਲੇ ਅਸ਼ੋਕ ਭਗਤ ਦਾ ਵੀ ਵਿਸ਼ੇਸ਼ ਸਨਮਾਨ
: ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ, ਚੇਅਰਮੈਨ ਇਸ਼ੂ ਰਾਂਚਲ੍ਹ ਅਤੇ ਸੈਕਟਰੀ ਕਮਲ ਜੰਭਾ ਦੀ ਅਗਵਾਈ ਹੇਠ ਈ ਐਮ ਸੀ ਹਸਪਤਾਲ ਵਲੋ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਅਗਵਾਈ ਸੰਸਥਾ ਦੇ ਸੰਸਥਾਪਕ ਅਤੇ ਮਾਣਮਤੀ ਸ਼ਖਸ਼ੀਅਤ ਜੋਗਿੰਦਰ ਅੰਗੂਰਾਲਾ ਨੇ ਕੀਤੀ। ਇਸ ਮੌਕੇ ਤੇ ਫੂਡ ਗਰੈਐਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਕਾਰੋਬਾਰੀ ਸੁਦੇਸ਼ ਖੋਸਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦ ਕਿ ਥਾਣਾ ਕਿਲਾ ਲਾਲ ਸਿੰਘ ਦੇ ਮੁੱਖੀ ਐਸ ਐਚ ਓ ਪ੍ਰਭਜੋਤ ਸਿੰਘ ਅਠਵਾਲ, ਹਿਊਮਨਟੀ ਹਸਪਤਾਲ ਦੇ ਐਮ ਡੀ ਨਵਤੇਜ ਸਿੰਘ ਗੁਗੂ ਅਤੇ 1400 ਤੋਂ ਵੱਧ ਬੇਟੀਆਂ ਦੇ ਵਿਆਹ ਕਰਨ ਵਾਲੇ ਰਾਸ਼ਟਰੀ ਐਵਾਰਡੀ ਅਸ਼ੋਕ ਭਗਤ ਦਾ ਵੀ ਸਮਾਜ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਫੂਡ ਗਰੇਂਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਦੇਸ਼ ਖੋਸਲਾ ਨੇ ਕਿਹਾ ਕਿ ਦੀਂਨ ਦੁਖੀਆਂ ਅਤੇ ਬਿਮਾਰਾਂ ਦੀ ਸੇਵਾ ਕਰਨ ਨਾਲ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਈ ਐਮ ਸੀ ਦੇ ਮਾਹਿਰ ਅਤੇ ਕਾਬਿਲ ਡਾਕਟਰਾਂ ਦੀ ਟੀਮ ਵਲੋ ਚੰਦਰ ਨਗਰ ਦੇ ਲੋਕਾਂ ਨੂੰ ਚੰਗੀਆਂ ਮੈਡੀਕਲ ਸੇਵਾਵਾਂ ਦੇ ਕੇ ਡਾਕਟਰੀ ਦੇ ਪਵਿੱਤਰ ਪੇਸ਼ੇ ਦਾ ਮਾਣ ਹੋਰ ਵਧਾਇਆ ਹੈ। ਇਸ ਮੌਕੇ ਤੇ ਥਾਣਾ ਕਿਲਾ ਲਾਲ ਸਿੰਘ ਦੇ ਮੁੱਖੀ ਐੱਸ ਐਚ ਓ ਪ੍ਰਭਜੋਤ ਸਿੰਘ ਅਠਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਛੱਡ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਸਵੰਧ ਫਾਊਂਡੇਸ਼ਨ ਵਲੋ ਹਸਪਤਾਲ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਦੇਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਹਿਊਮਨਟੀ ਹਸਪਤਾਲ ਦੇ ਐਮ ਡੀ ਅਤੇ ਰਾਸ਼ਟਰੀ ਐਵਾਰਡੀ ਅਸ਼ੋਕ ਭਗਤ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹਰ ਚੰਗੇ ਮਨੁੱਖ ਦਾ ਫਰਜ ਹੈ ਜਿਸ ਨੂੰ ਦਸਵੰਧ ਫਾਊਂਡੇਸ਼ਨ ਦੇ ਮੈਂਬਰ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਵੀ ਦਸਵੰਧ ਫਾਊਂਡੇਸ਼ਨ ਨੂੰ ਸਮਾਜ ਭਲਾਈ ਉਪਰਾਲਿਆਂ ਲਈ ਉਨ੍ਹਾਂ ਦੀ ਕਿਸੇ ਤਰਾਂ ਦੀ ਵੀ ਲੋੜ ਮਹਿਸੂਸ ਹੋਵੇਗੀ ਉਹ ਹਰ ਪੱਖੋ ਸਹਿਯੋਗ ਦੇਣਗੇ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਸੰਸਥਾਪਕ ਜੋਗਿੰਦਰ ਅੰਗੂਰਾਲਾ, ਪ੍ਰਧਾਨ ਲਵਲੀ ਕੁਮਾਰ ਅਤੇ ਚੇਅਰਮੈਨ ਇਸ਼ੂ ਰਾਂਚਲ ਵਲੋ ਈ ਐਮ ਸੀ ਦੇ ਡਾਕਟਰ ਪਵਨ ਖਾਜੁਰੀਆ( ਸੀ ਓ ਓ)ਅਤੇ ਸਮੁੱਚੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਜਿਨਾਂ ਵਲੋ ਲੋੜਵੰਦ ਅਤੇ ਬਿਮਾਰ ਲੋਕਾਂ ਦੀ ਸੇਵਾ ਲਈ ਮੂਹਰੇ ਆ ਕੇ ਕੈਂਪ ਨੂੰ ਕਾਮਯਾਬ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਤੇ ਡਾਕਟਰ ਫ਼ਾਰੁਖ਼, ਡਾਕਟਰ ਮੋਹਿਨ, ਡਾਕਟਰ ਸੌਰਭ ( ਐਮ ਓ )ਮਾਸਟਰ ਜੋਗਿੰਦਰ ਸਿੰਘ , ਲਾਇਨ ਕਲੱਬ ਮੁਸਕਾਨ ਦੇ ਪ੍ਰਧਾਨ ਗਗਨਦੀਪ ਸਿੰਘ, ਰਿਟਾਇਰਡ ਡਿਪਟੀ ਡੀ ਈ ਓ ਭਾਰਤ ਭੂਸ਼ਨ ਡੋਗਰਾ, ਲਾਇਨ ਬਰਿੰਦਰ ਸਿੰਘ ਅਠਵਾਲ, ਆੜਤੀ ਗੁਰਦਿਆਲ ਚੰਦ,ਸੁਨੇਹਰਾ ਭਾਰਤ ਦੇ ਮੀਤ ਪ੍ਰਧਾਨ ਪੰਜਾਬ ਮੈਨੇਜਰ ਅੱਤਰ ਸਿੰਘ, ਗੁਰਵਿੰਦਰ ਸ਼ਰਮਾ, ਹੈਪੀ ਟੋਕਾ, ਮਨਜੋਤ ਸਿੰਘ ਮੋਤੀ , ਰਿੰਕੂ ਚੌਧਰੀ , ਮਨੀ ਵਾਲੀਆ, ਡਾ ਸੰਨੀ ਕੁਮਾਰ ,ਸੁਰਿੰਦਰ ਪਾਲ ਲਾਡੀ,ਜਗਦੀਸ਼ ਕੁਮਾਰ, ਤਿਰਲੋਕ ਲਾਡੀ, ਨਰਿੰਦਰ ਗੌਤਮ ( ਆਡਿਟ ਇੰਸਪੈਕਟਰ), ਗੀਤਾ ਸ਼ਰਮਾ ਪ੍ਰਧਾਨ ਹਿਊਮਨ ਰਾਇਟਸ, ਸ਼ੰਮੀ ਕਪੂਰ ਪ੍ਰਧਾਨ ਵਿਸ਼ਵਾਸ ਫਾਊਂਡੇਸ਼ਨ, ਬਸੰਬਰ ਲਾਲ ,ਓਮ ਪ੍ਰਕਾਸ਼ ,ਸਿਮਰ ਵਾਲ਼ੀਆਂ,ਆਯੂਸ਼ ਜੰਬਾ ,ਅਮਨ ਖੀਵਾ, ਰਾਕੇਸ਼ ਕੁਮਾਰ ਪ੍ਰਧਾਨ ਦਕਸ਼ ਪਰਜਾਪਤ ਸਭਾ, ਹਰਪ੍ਰੀਤ ਮਠਾਰੂ,ਅਵਤਾਰ ਕਲਸੀ, ਹਨੀ , ਵਿਕਾਸ ਸ਼ਰਮਾ ਬ੍ਰਾਹਮਣ ਸਭਾ, ਰਿੰਕੂ ਜੋਸ਼ੀ, ਮਦਨ ਕੁਮਾਰ,ਸੁਰਿੰਦਰ ਖੋਸਲਾ, ਡਾਕਟਰ ਵਿਨੋਦ ਸ਼ਰਮਾ, ਅਰੁਣ ਸੇਖੜੀ, ਪਵਨ ਧਵਨ ,ਮੋਹਨ ਲਾਲ ਢਾਡੀ,ਰਾਜਵਿੰਦਰ ਸਿੰਘ ,ਰਾਮ ਕੁਮਾਰ,ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ।*








