Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਖੇਤੀ ਮਾਰਕਟਿੰਗ ਖਰੜੇ ਦੀਆਂ ਵਿਰੋਧ ਵਜੋਂ ਕਾਪੀਆਂ ਸਾੜੀਆਂ ਗਈਆਂ : ਸਮਰਾ

ਖੇਤੀ ਮਾਰਕਟਿੰਗ ਖਰੜੇ ਦੀਆਂ ਵਿਰੋਧ ਵਜੋਂ ਕਾਪੀਆਂ ਸਾੜੀਆਂ ਗਈਆਂ : ਸਮਰਾ

ਗੜ੍ਹਦੀਵਾਲਾ (ਚੌਧਰੀ) 

: ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸ ਜੰਗਵੀਰ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਜਿੱਥੇ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਵੱਲੋਂ ਸਟੇਟਾਂ ਨੂੰ ਭੇਜੇ ਗਏ ਖੇਤੀ ਮਾਰਕਟਿੰਗ ਖਰੜੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਦੀਆਂ ਕਾਪੀਆਂ ਸਾੜੀਆਂ ਗਈਆਂ ਉਸੇ ਅਧੀਨ ਅੱਜ ਗੜਦੀ ਵਾਲਾ ਵਿੱਚ ਸਰਕਲ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਵੱਲੋਂ ਬਹੁਤ ਗਿਣਤੀ ਕਿਸਾਨਾਂ ਦੀ ਹਾਜ਼ਰੀ ਵਿੱਚ ਇਸ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ ਉਹਨਾਂ ਵੱਲੋਂ ਆਮ ਜਨਤਾ ਨੂੰ ਦੱਸਿਆ ਗਿਆ ਕਿ ਇਹ ਬਿੱਲ ਕਿਸੇ ਵੀ ਤਰ੍ਹਾਂ ਸਾਡੇ ਲਈ ਲਾਭਕਾਰੀ ਨਹੀਂ ਹਨ। ਉਹਨਾਂ ਕਿਹਾ ਕਿ ਇਹ ਉਹ ਹੀ ਕਾਲੇ ਬਿੱਲ ਹਨ ਜੋ ਲੰਬੇ ਸੰਘਰਸ਼ ਤੋਂ ਬਾਅਦ ਜਥੇਬੰਦੀਆਂ ਨੇ ਵਾਪਸ ਦਵਾਏ ਸੀ ਪਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਇਹ ਦੁਆਰਾ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਹਨ ਜੋ ਆਮ ਜਨਤਾ ਵੱਲੋਂ ਕਦੇ ਵੀ ਸਵੀਕਾਰ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਿਨਾਂ ਸਰਕਾਰਾਂ ਨੇ ਦੇਸ਼ ਦੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣਾ ਹੁੰਦਾ ਹੈ ਉਹੀ ਸਰਕਾਰਾਂ ਇਹਨਾਂ ਨੂੰ ਦੁਖੀ ਕਰਨ ਤੇ ਲੱਗੀਆਂ ਹੋਈਆਂ ਹਨ। ਹਰ ਵਕਤ ਸਾਨੂੰ ਸੰਘਰਸ਼ ਦਾ ਰਾਹ ਹੀ ਅਪਣਾਉਣਾ ਪੈ ਰਿਹਾ ਹੈ। ਉਹਨਾ ਕਿਹਾ ਕਿ ਡੱਲੇਵਾਲ ਸਾਹਿਬ ਦੀ ਵਿਗੜਦੀ ਹੋਈ ਸਿਹਤ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਦੇ ਲਈ ਸੁਚੇਤ ਹੋਣਾ ਪਵੇਗਾ ਅਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਇਸ ਸਮੇਂ ਕਮਲਦੀਪ ਸਿੰਘ ਸਮਰਾ ਇਕਾਈ ਪ੍ਰਧਾਨ ਥੇਦਾ, ਮਨਪ੍ਰੀਤ ਸਿੰਘ ਸਰਾਂ ਜੀਤੂ ਕਾਲਕਟ, ਹਰਦੀਪ ਸਿੰਘ ਸਮਰਾ ਕੁਲਦੀਪ ਸਿੰਘ ਥਿੰਦਾ ਹਰਵਿੰਦਰ ਸਿੰਘ ਸਮਰਾ ਸੁਖਵਿੰਦਰ ਸਿੰਘ ਲਾਡੀ ਮਹਿੰਦਰ ਸਿੰਘ ਕਾਲਕਾਟ ਤਰਨਦੀਪ ਸਿੰਘ ਤਨੂ ਸਰਬਜੀਤ ਸਿੰਘ ਸਾਬੀ ਤਰਲੋਕ ਸਿੰਘ ਹਰਦੋਪੱਟੀ, ਤਾਰਨਦੀਪ ਸਿੰਘ ਮੱਲੀ ਤਲਵਿੰਦਰ ਸਿੰਘ ਦਾਰਾਪੁਰ ਹਰ ਕਮਲ ਸਿੰਘ ਬਾਹਗਾ ਜਰਨੈਲ ਸਿੰਘ ਖਾਲਸਾ ਕਰਨੈਲ ਸਿੰਘ ਪੰਡੋਰੀ ਅਟਵਾਲ,ਬੰਟੀ ਬਾਹਗਾ, ਰੁਪਿੰਦਰ ਸਿੰਘ ਧੂਤ,ਬਲਦੀਪ ਸਿੰਘ ਭੁੱਲਰ,ਰਾਜਾ ਰੂਪੋਵਾਲ, ਕਾਕਾ ਧੁੱਗਾ ਕਲਾਂ,ਸਾਬੀ ਅੰਬਾਲਾ ਜੱਟਾ,ਮਨਜੀਤ ਸਿੰਘ ਖ਼ਾਨਪੁਰ, ਸਰਬਜੋਤ ਸਿੰਘ ਸਮਰਾ ਅਤੇ ਸਮੂਹ ਦੁਕਾਨਦਾਰ ਵੀਰ ਹਾਜਰ ਸਨ

error: copy content is like crime its probhihated