ਬਟਾਲਾ (ਅਵਿਨਾਸ਼ ਸ਼ਰਮਾ)
: ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਕੇਂਦਰ ਸਰਕਾਰ ਸਖਤੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ । ਸਾਡੇ ਦੇਸ਼ ਦੀ 150 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਪੂਰੀ ਦੁਨੀਆਂ ਇਸ ਨਾਂਮ ਤੋਂ ਡਰਦੀ ਹੈ, ਜੋ ਕਦੇ ਕੋਈ ਭਾਰਤ ਵੱਲ ਉਂਗਲ ਉਠਾਉਣ ਬਾਰੇ ਸੋਚਦਾ ਹੈ? ਉਸ ਦੇਸ਼ ਦੇ ਲੋਕ ਸ਼ਰਨਾਰਥੀ ਬਣ ਕੇ ਜੀਵਨ ਬਤੀਤ ਕਰ ਰਹੇ ਹਨ। ਫਿਰ ਵੀ ਬਲਦੇਸ਼ ਦੇ ਲੋਕ ਉਥੇ ਵੀ ਉਨ੍ਹਾਂ ‘ਤੇ ਤਸ਼ੱਦਦ ਕਰ ਰਹੇ ਹਨ ਅਤੇ ਧਾਰਮਿਕ ਸਥਾਨਾਂ ਅਤੇ ਮੰਦਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਸੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਹਿੰਦੂ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਦੇਸ਼ ਅਤੇ ਬੰਗਲਾਦੇਸ਼ ਵਿੱਚ ਵਸਦੇ ਭਾਰਤੀਆਂ ਵੱਲ ਪੂਰਾ ਧਿਆਨ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ। ਭਾਰਤ ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਇੱਕ ਛੋਟਾ ਦੇਸ਼ ਭਾਰਤ ਦੇ ਰਹਿਣ ਵਾਲੇ ਲੋਕਾਂ ‘ਤੇ ਜ਼ੁਲਮ ਕਰ ਰਿਹਾ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਜੇਕਰ ਕੋਈ ਵੱਡਾ ਦੇਸ਼ ਸਾਡੇ ਹਿੰਦੂਆਂ ‘ਤੇ ਅੱਤਿਆਚਾਰ ਕਰਦਾ ਹੈ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ, ਫਿਰ ਛੋਟੇ ਦੇਸ਼ ਪ੍ਰਤੀ ਨਰਮੀ ਕਿਉਂ ਦਿਖਾਈ ਜਾ ਰਹੀ ਹੈ, ਲੋਕ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ। ਇਸ ਮੌਕੇ ਪਵਨ ਭਾਟੀਆਂ, ਰਮੇਸ਼ ਵਰਮਾ, ਵਿਨੋਦ ਅਰੋੜਾ, ਸਜੀਵ ਅਰੋੜਾ, ਸੂਰਵੀਰ ਸਿੰਘ, ਅਨਿਲ ਸ਼ਰਮਾ, ਨਰਿੰਦਰ, ਦਲੀਪ ਸਿੰਘ, ਨੀਨੀ ਆਦਿ ਇ ਮੋਦੀ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕਰਨ ਅਤੇ ਬੰਗਲਾਦੇਸ਼ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਅਪੀਲ ਕੀਤੀ ਹੈ।








