Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਅੱਚਲ ਮੰਦਰ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਸਬੰਧ ‘ਚ ਹੋਈ ਅਹਿਮ ਮੀਟਿੰਗ

ਅੱਚਲ ਮੰਦਰ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਸਬੰਧ ‘ਚ ਹੋਈ ਅਹਿਮ ਮੀਟਿੰਗ

ਬਟਾਲਾ 18 ਦਸੰਬਰ (ਅਵਿਨਾਸ਼ ਸ਼ਰਮਾ )

2 ਫਰਵਰੀ ਨੂੰ ਸ਼੍ਰੀ ਅਚਲੇਸ਼ਵਰ ਧਾਮ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਸੰਤ ਸਮਾਜ ਦੀ ਅਗਵਾਈ ‘ਚ ਕੀਤੀ ਜਾਵੇਗੀ :-ਪਵਨ ਕੁਮਾਰ ਪ੍ਰਧਾਨ

: ਸ਼ਿਵ ਦੁਰਗਾ ਮੰਦਿਰ‌ ਦਾਰਾ ਸਲਾਮ ਪ੍ਰੇਮ ਨਗਰ‌‌ ਵਿਚ ਕਮੇਟੀ ਪ੍ਰਧਾਨ ਰਾਜੂ ਸਹਿਦੇਵ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵੱਡੀ ਗਿਣਤੀ ਵਿਚ ਮਹੱਲਾ ਵਾਸੀਆਂ ਨੇ‌ ਹਿੱਸਾ ਲਿਆ । ਇਸ ਮੀਟਿੰਗ ਵਿੱਚ ਖਾਸ ਕਰਕੇ ਅਚਲੇਸ਼ਵਰ ਧਾਮ ਮੰਦਿਰ ਦੇ ਮੁੱਖ ਟਰੱਸਟੀ ਪਵਨ ਕੁਮਾਰ ਪੰਮਾ ਤੇ ਕਮੇਟੀ ਮੈਂਬਰ ਸੇਵਾਦਾਰਾਂ ਜਿਸ ਵਿੱਚ ਸੁਰਿੰਦਰ ਬਾਂਸਲ, ਰਾਮ ਮਲਹੋਤਰਾ , ਰਿਸ਼ੀ ਅਗਰਵਾਲ, ਬੰਟੀ ਖੋਸਲਾ, ਸੰਜੀਵ ਗੁਲਾਟੀ, ਰਿੰਕੂ ਅਗਰਵਾਲ ,ਕਾਕਾ ਕੁੰਦਰਾ, ਨਤੇਸ਼ ਆਨੰਦ ਸ਼ਿਵ ਸਰੀਨ ਅਤੇ ਅਕਸ਼ੇ ਬਾਂਸਲ ਨੇ ‌ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ |

ਬੈਠਕ ਵਿਚ ਸਭ ਤੋਂ ਪਹਿਲਾਂ ਅਚਲੇਸ਼ਵਰ ਧਾਮ ਮੰਦਰ ਦੇ ਟਰੱਸਟੀ ਅਤੇ ਮੈਂਬਰਾਂ ਨੂੰ ਸ਼ਿਵ ਦੁਰਗਾ ਮੰਦਿਰ‌ ਦੀ ਕਮੇਟੀ ਅਤੇ ਸਾਬਕਾ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਦੇ ਗਲੇ ਵਿਚ ਸਿਰੋਪਾ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ‌।  ਅਚਲੇਸ਼ਵਰ ਮੰਦਰ ਕਮੇਟੀ ਦੇ ਪ੍ਰਧਾਨ ਪੰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ 2 ਫਰਵਰੀ ਨੂੰ ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਮੰਦਿਰ ਦੀ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ‌ । ਇਸ ਲਈ ਹਰੇਕ ਸਨਾਤਨੀ ਨੂੰ ਇਸ ਯੱਗ ਵਿੱਚ ਹਿੱਸਾ ਜ਼ਰੂਰ ਪਾ ਕੇ ਪੁਨ ਦੇ ਭਾਗੀ ਬਣਨਾ ਚਾਹੀਦਾ ਹੈ ਕਿਉਂਕਿ ‌ਇਹੋ‌ ਜਿਹਾ ਮੋਕਾ ਜੀਵਨ ਵਿਚ ਕਦੇ ਕਦਾਈਂ ਮਿਲਦਾ ਹੈ। ਉਹਨਾਂ ਨੇ ਕਿਹਾ ਇਹ ਸੇਵਾ ਸੰਤ ਸਮਾਜ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਇਕ ਵਾਰ ਕਾਰ ਸੇਵਾ ਕੀਤੀ ਜਾ ਚੁੱਕੀ ਹੈ । ਸ਼ਰਧਾਲੂਆਂ ਦੀ ਮੰਗ ਨੂੰ ਵੇਖਦੇ ਹੋਏ ਦੁਬਾਰਾ ਕਾਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

ਸ਼ਹਿਰ ਦੇ ਸਾਰੇ ਮੰਦਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਸ੍ਰੀ ਗਣੇਸ਼ 2 ਫਰਵਰੀ ਨੂੰ ਕੀਤਾ ਜਾਵੇਗਾ। ਦੂਜੇ ਪਾਸੇ ਮੰਦਰ ਦੇ ਪੁਜਾਰੀ ਸਭੂ ਪ੍ਰਸ਼ਾਦ ਸ਼ਾਸਤਰੀ ਜੀ ਨੇ ਇਸ ਮੌਕੇ ‘ਤੇ ਮੰਦਿਰ ‘ਚ ਹਾਜ਼ਰ ਸੰਗਤਾਂ ਨੂੰ ਕਾਰ ਸੇਵਾ ‘ਚ ਸ਼ਾਮਿਲ ਹੋਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਅਪੀਲ ਕੀਤੀ | ਸ਼ਿਵ ਦੁਰਗਾ ਮੰਦਰ ਕਮੇਟੀ ਅਤੇ ਮੀਟਿੰਗ ਵਿੱਚ ਪਹੁੰਚੇ ‌ਮੋਹਤਬਰ‌ ਸ਼ਰਧਾਲੂਆਂ ਵੱਲੋਂ ਇਕ ਸੁਰ ਵਿਚ ਅੱਚਲ ਮੰਦਰ ਕਮੇਟੀ ਨੂੰ ਤਨ ਮਨ ਅਤੇ ਧਨ ਨਾਲ ਸੇਵਾ ਕਰਨ ਦਾ ਆਸ਼ਵਾਸਨ ਦਿੱਤਾ।

ਇਸ ਮੌਕੇ ਤੇ ਪ੍ਰਧਾਨ ਰਜੇਸ਼ ਸਹਿਦੇਵ, ਜਨਰਲ ਸੈਕਟਰੀ ਰੋਹਿਤ ਸਹਿਦੇਵ, ਸੁਸ਼ੀਲ ਕੁਮਾਰ, ਪ੍ਰਦੀਪ ਚੌਧਰੀ, ਗੌਰਵ ਮਹਾਜਨ ,ਅਜੇ ਭਾਟੀਆ, ਗੁਰਪ੍ਰੀਤ ਸਿੰਘ ਵਾਹਲਾ ਐਮਸੀ, ਸ਼ਕਤੀ ਸ਼ਰਮਾ,ਕਾਕਾ ਅਬਰੋਲ ,ਰਾਜਕੁਮਾਰ ਕਾਲੀ ,ਰਮੇਸ਼ ਵਰਮਾ, ਵੇਦ ਪ੍ਰਕਾਸ਼ ਸ਼ਰਮਾ, ਧੀਰਜ ਵਰਮਾ ,ਪਵਨ ਭਾਟੀਆ, ਅਸ਼ੋਕ ਮਹਾਜਨ, ਮਨੋਜ ਅਰੋੜਾ, ਗੁਲਸ਼ਨ ਸਾਹਿਦੇਵ , ਕਿਸ਼ੋਰੀ ਮਲ, ਅਵਿਨਾਸ਼ ਸ਼ਰਮਾ, ਸੁਮਿਤਾ ਗੋਇਲ, ਕਵਿਤਾ ਅਹੂਜਾ, ਸੰਤੋਸ਼ ਰਾਣੀ, ਡਿੰਪਲ, ਈਸਾਂ, ਸ਼ਿਵਾਂਗੀ, ਪਿੰਕੀ, ਸੁਨੀਤਾ, ਸ਼ਾਰਦਾ ਦੇਵੀ,ਵਿਨੀਸਾ , ਕਾਂਤਾ ਰਾਣੀ, ਰੇਖਾ ਅਤੇ ਊਸ਼ਾ ਦੇਵੀ ਹਾਜ਼ਰ ਸਨ।