Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪਿੰਡ ਲੱਖਪੁਰ ਸਥਿਤ ਸ਼੍ਰੀ ਹਨੁਮਾਨ ਮੰਦਿਰ ਵਿਖੇ ਮਨਾਇਆ ਮੂਰਤੀ ਸਥਾਪਨਾ ਦਿਵਸ

ਪਿੰਡ ਲੱਖਪੁਰ ਸਥਿਤ ਸ਼੍ਰੀ ਹਨੁਮਾਨ ਮੰਦਿਰ ਵਿਖੇ ਮਨਾਇਆ ਮੂਰਤੀ ਸਥਾਪਨਾ ਦਿਵਸ

ਫਗਵਾੜਾ 17 ਨਵੰਬਰ (ਲਾਲੀ )

* ਸੁੰਦਰ ਕਾਂਡ ਦੇ ਪਾਠ ਉਪਰੰਤ ਹੋਇਆ ਸੰਕੀਰਤਨ

:  ਪਿੰਡ ਲੱਖਪੁਰ ਤਹਿਸੀਲ ਫਗਵਾੜਾ ਸਥਿਤ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਦੇ ਦੂਸਰੇ ਸਥਾਪਨਾ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਪ੍ਰਵਾਸੀ ਭਾਰਤੀ ਧਰੁਵ ਪਰਤੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਸਵੇਰੇ ਸ਼੍ਰੀ ਸੁੰਦਰ ਕਾਂਡ ਦਾ ਪਾਠ ਹੋਇਆ। ਉਪਰੰਤ ਸੰਕੀਰਤਨ ਰਾਹੀਂ ਭਗਵਾਨ ਸ਼੍ਰੀ ਹਨੁਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੰਡਿਤ ਜੋਗਿੰਦਰ ਪਾਲ ਚੱਕ ਪ੍ਰੇਮਾ ਵਲੋਂ ਮਹਾਆਰਤੀ ਤੋਂ ਬਾਅਦ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਪਾਵਰਕਾਮ ਦੇ ਐਕਸ.ਈ.ਐਨ. ਹਰਦੀਪ ਕੁਮਾਰ ਅਤੇ ਦਰਸ਼ਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਅਸ਼ੀਰਵਾਦ ਲਿਆ। ਉਹਨਾਂ ਸਮੂਹ ਸੰਗਤਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਚਾਹ ਪਕੌੜੇ ਅਤੇ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਪਰਤੀ ਪਰਿਵਾਰ ਦੇ ਮੈਂਬਰਾਂ ਡਾ. ਕਰਨਦੀਪ ਪਰਤੀ ਅਤੇ ਜੋਤੀ ਪਰਤੀ ਨੇ ਦੱਸਿਆ ਕਿ ਪ੍ਰਾਚੀਨ ਸਰਾਂ ਵਾਲੀ ਜਗ੍ਹਾ ਤੇ ਪਿਛਲੇ ਸਾਲ ਸ਼੍ਰੀ ਹਨੁਮਾਨ ਮੰਦਿਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਧਰਮਸ਼ਾਲਾ ਦੀ ਉਸਾਰੀ ਵੀ ਕਰਵਾਈ ਗਈ ਸੀ। ਅੱਜ ਮੂਰਤੀ ਸਥਾਪਨਾ ਨੂੰ ਇਕ ਸਾਲ ਪੂਰਾ ਹੋਣ ਮੌਕੇ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਡਾ: ਜਤਿੰਦਰ ਨਾਗਰਥ, ਇੰਦੂ ਨਾਗਰਥ, ਡਾ. ਸੌਰਵ ਪਰਤੀ, ਆਦਰਸ਼ ਪਰਤੀ, ਨਿਤਿਨ ਸੇਠੀ, ਨਿਤਿਕਾ ਸੇਠੀ, ਆਸ਼ਮਾ ਨਾਗਰਥ, ਨੀਰਾ, ਪੰਡਿਤ ਅਸ਼ੋਕ ਪਾਲ, ਪੁਜਾਰੀ ਬਾਬਾ ਰਾਮ ਜੀ, ਮਹਿੰਦਰਪਾਲ, ਜੋਗਿੰਦਰ ਪਾਲ ਪੁਜਾਰੀ ਸ਼ਿਵ ਦਿਆਲਾ, ਨਰੇਸ਼ ਸ਼ਰਮਾ, ਸੁਨੀਤਾ ਸ਼ਰਮਾ, ਕਮਲਾ ਰਾਣੀ, ਬੀਨਾ ਰਾਣੀ, ਕਮਲੇਸ਼ ਰਾਣੀ, ਗਿਆਨ ਕੌਰ, ਸੀਮਾ, ਬਲਵੀਰ ਕੌਰ, ਵਿਜੇ ਕੁਮਾਰ, ਦੇਵਰਾਜ, ਮੰਗੀ ਸਾਉਂਡ ਸਰਵਿਸ, ਰਣਜੀਤ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਵਿਜੇ ਕੁਮਾਰ, ਨਰਿੰਦਰ ਕੁਮਾਰ ਮਿੰਟੂ, ਸੱਤਪਾਲ ਬਾਂਸਲ, ਹੈੱਪੀ, ਤੀਰਥ, ਮਧੁਰ, ਕਰਮਜੀਤ ਬਾਂਸਲ, ਰਿਸ਼ੀ ਲੱਖਪੁਰ ਆਦਿ ਹਾਜ਼ਰ ਸਨ।

ਕੈਪਸ਼ਨ- ਪਿੰਡ ਲੱਖਪੁਰ ਵਿਖੇ ਭਗਵਾਨ ਹਨੂਮਾਨ ਜੀ ਦੇ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਦੇ ਦ੍ਰਿਸ਼।