Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਗੜ੍ਹਦੀਵਾਲਾ 14 ਨਵੰਬਰ (ਚੌਧਰੀ) 

: ਅੱਜ ਮਿਤੀ 14 ਨਵੰਬਰ 2024 ਨੂੰ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਬਾਲ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਸਕੂਲ ਵਿੱਚ ਬੱਚਿਆਂ ਵਾਸਤੇ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਨਰਸਰੀ ਤੋਂ ਲੈ ਕੇ ਜਮਾਤ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਾਲ ਦਿਵਸ ਨੂੰ ਬੜੀ ਹੀ ਖੁਸ਼ੀ ਨਾਲ ਮਨਾਇਆ।

ਬਾਲ ਦਿਵਸ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਆਯੋਜਨ ਪਹਿਲੇ ਸਦਨ ਅਸ਼ੋਕਾ ਸਦਨ ਦੁਆਰਾ ਕਰਵਾਇਆ ਗਿਆ ਜਿਸ ਵਿੱਚ ਸਦਨ ਦੀ ਹਾਊਸ ਇੰਚਾਰਜ ਕਨਿਕਾ ਨੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇ ਲਈ ਤਿਆਰ ਕੀਤਾ ਜਿਨਾਂ ਵਿੱਚ ਨਾਚ, ਲਘੂ -ਨਾਟਕ, ਕਵਿਤਾ, ਭਾਸ਼ਣ ਸ਼ਾਮਿਲ ਸਨ। ਇਸ ਪ੍ਰੋਗਰਾਮ ਵਿੱਚ ਜਮਾਤ ਨਰਸਰੀ ਤੋਂ ਲੈ ਕੇ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿੱਚ ਨਰਸਰੀ ਅਤੇ ਐਲਕੇਜੀ ਦੇ ਛੋਟੇ ਛੋਟੇ ਬੱਚਿਆਂ ਨੇ ਕਵਿਤਾ ਪੜ੍ਹ ਕੇ ਆਪਣਾ ਹੁਨਰ ਦਿਖਾਇਆ ਅਤੇ ਜਮਾਤ ਦੂਸਰੀ ਦੇ ਵਿੱਚ ਵਿਦਿਆਰਥੀਆਂ ਨੇ ਨਾਚ ਪੇਸ਼ ਕਰਕੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ ਇਸੇ ਤਰ੍ਹਾਂ ਹੀ ਜਮਾਤ ਤੀਸਰੀ ਦੀਆਂ ਵਿਦਿਆਰਥਣਾਂ ਦੁਆਰਾ ਇੱਕ ਗੀਤ ਉੱਤੇ ਨਾਚ ਪੇਸ਼ ਕੀਤਾ ਗਿਆ ਅਤੇ ਨਾਚ ਵਿੱਚ ਉਹਨਾਂ ਨੇ ਆਪਣੇ ਸਕੂਲ ਪ੍ਰਤੀ ਪਿਆਰ ਨੂੰ ਪੇਸ਼ ਕੀਤਾ। ਇਸ ਤੋਂ ਇਲਾਵਾ ਜਮਾਤ ਪੰਜਵੀਂ ਦੀ ਵਿਦਿਆਰਥਣ ਨੇ ਬਾਲ ਦਿਵਸ ਨਾਲ ਸੰਬੰਧਿਤ ਇੱਕ ਬਹੁਤ ਹੀ ਸੋਹਣੀ ਕਵਿਤਾ ਦਾ ਪ੍ਰਦਰਸ਼ਨ ਕੀਤਾ, ਜਮਾਤ ਛੇਵੀਂ ਦੀਆਂ ਵਿਦਿਆਰਥੀਆ ਨੇ ਪੰਜਾਬੀ ਗੀਤ ਉੱਤੇ ਬਹੁਤ ਹੀ ਸੋਹਣਾ ਨਾਚ ਪੇਸ਼ ਕੀਤਾ ਅਤੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ, ਜਮਾਤ ਸੱਤਵੀਂ ਦੀਆਂ ਵਿਦਿਆਰਥਣਾਂ ਨੇ ਵੀ ਇੱਕ ਆਸ਼ਾਵਾਦੀ ਭਾਵਨਾਵਾਂ ਨਾਲ ਭਰੇ ਹੋਏ ਗੀਤ ਉੱਤੇ ਨਾਚ ਪੇਸ਼ ਕਰਕੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ ਅਤੇ ਬਾਲ ਦਿਵਸ ਨੂੰ ਮਨਾਇਆ। ਜਮਾਤ ਨੌਵੀਂ ਦੇ ਮੁੰਡਿਆਂ ਦੁਆਰਾ ਇੱਕ ਬਹੁਤ ਹੀ ਸੋਹਣਾ ਲਘੂ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸਕੂਲ ਦੀ ਜ਼ਿੰਦਗੀ ਨਾਲ ਸੰਬੰਧਿਤ ਵਿਸ਼ੇ ਦੀ ਪੇਸ਼ਕਾਰੀ ਕੀਤੀ ਅਤੇ ਆਪਣੀ ਖੁਸ਼ੀ ਦੀ ਭਾਵਨਾ ਨੂੰ ਆਪਣੇ ਨਾਟਕ ਦੁਆਰਾ ਪ੍ਰਸਤੁਤ ਕੀਤਾ। ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਭਾਸ਼ਣ ਅਤੇ ਕਵਿਤਾ ਪੇਸ਼ ਕੀਤੀ ਗਈ ਇਸ ਤੋਂ ਇਲਾਵਾ ਜਮਾਤ ਦਸਵੀਂ ਦੇ ਵਿਦਿਆਰਥੀਆਂ ਦੁਆਰਾ ਸਟੇਜ ਵੀ ਸੰਭਾਲੀ ਗਈ ਜੋ ਕਿ ਬਹੁਤ ਹੀ ਬਾਖੂਬੀ ਸੰਭਾਲੀ ਗਈ ਅਤੇ ਉਹਨਾਂ ਨੇ ਆਪਣੀਆਂ ਵੱਖ ਵੱਖ ਭਾਵਨਾਵਾਂ ਦੁਆਰਾ ਬਾਲ ਦਿਵਸ ਦੀ ਖੁਸ਼ੀ ਨੂੰ ਪ੍ਰਗਟ ਕੀਤਾ।

ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਬਾਲ ਦਿਵਸ ਮੌਕੇ ਉੱਤੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਮੁਕਾਮ ਨੂੰ ਹਾਸਿਲ ਕਰਨ ਅਤੇ ਇਸੇ ਪ੍ਰਕਾਰ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣਾ ਹੁਨਰ ਦਿਖਾਉਣ ਅਤੇ ਵਧੀਆ ਵਿਦਿਆ ਹਾਸਿਲ ਕਰਕੇ ਆਪਣੇ ਮਾਂ ਬਾਪ ਦਾ ਨਾਮ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਤੇ ਸਮੂਹ ਸਟਾਫ ਵੀ ਹਾਜ਼ਰ ਸੀ ਉਨਾਂ ਦੁਆਰਾ ਵੀ ਸਾਰੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।

error: copy content is like crime its probhihated