Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪੁਲਿਸ ਵਲੋਂ ਡਰੱਗ ਸਮੱਗਲਰਾਂ ਦੇ ਖਿਲਾਫ਼ ਵੱਡੀ ਕਾਰਵਾਈ

ਪੁਲਿਸ ਵਲੋਂ ਡਰੱਗ ਸਮੱਗਲਰਾਂ ਦੇ ਖਿਲਾਫ਼ ਵੱਡੀ ਕਾਰਵਾਈ

ਫਤਿਹਗੜ੍ਹ ਚੂੜੀਆਂ/ਬਟਾਲਾ,14 ਨਵੰਬਰ ( ਅਵਿਨਾਸ਼ ਸ਼ਰਮਾ )

ਸਬ-ਡਵੀਜ਼ਨ ਫਤਹਿਗੜ ਚੂੜੀਆਂ ਵਿਖੇ 15 ਡਰੱਗ ਸਮੱਗਲਰਾਂ ਦੀਆਂ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਦੀਆਂ ਜਾਇਦਾਦਾਂ ਕੀਤੀਆਂ ਫਰੀਜ਼

:  ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਵੱਲੋ ਨਸ਼ਿਆ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਤਿ ਕਾਰਵਾਈ ਕਰਦੇ ਹੋਏ ਸਬ-ਡਵੀਜਨ ਫਤਹਿਗੜ ਚੂੜੀਆਂ ਦੇ ਹੇਠਾਂ ਦਰਜ ਕੁੱਲ 15 ਡਰੱਗ ਸਮੱਗਲਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਨਾਂ ਦੀਆ ਜਾਇਦਾਦਾਂ ਨੂੰ ਫਰੀਜ਼ ਕਰਾਉਣ ਲਈ ਕੰਮਪੀਟੈਂਟ ਅਥਾਰਟੀ ਦਿੱਲੀ ਪਾਸੋ ਫਰੀਜਿੰਗ ਆਰਡਰ ਹਾਸਲ ਕੀਤੇ ਗਏ, ਜੋ ਇਹਨਾਂ ਨਸ਼ਾ ਸਮੱਗਲਰਾ ਦੇ ਘਰਾਂ ਪਰ ਚਿਪਕਾਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਫਤਿਹਗੜ੍ਹ ਚੂੜੀਆਂ, ਵਿਪਨ ਕੁਮਾਰ ਨੇ ਦੱਸਿਆ ਕਿ

68-F NDPS Act ਦੇ ਤਹਿਤ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਬੱਲਾ ਵਾਲੀ ਵਾਰਡ ਨੰ 03 ਫਤਹਿਗੜ ਚੂੜੀਆਂ ਦੀ ਕੁੱਲ ਪ੍ਰਾਪਰਟੀ 17605000

, ਜਗਦੀਪ ਸਿੰਘ ਉਰਫ ਹੈਪੀ ਪੁੱਤਰ ਖਜਾਨ ਸਿੰਘ ਵਾਸੀ ਡੁੱਲਟ ਕੁੱਲ ਪ੍ਰਾਪਰਟੀ 2540000, ਕੁਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰ 10 ਨੇੜੇ ਬੂਟੀ ਦਾਸ ਦਾ ਮੰਦਰ 03 ਫਤਹਿਗੜ ਚੂੜੀਆਂ ਕੁੱਲ ਪ੍ਰਾਪਰਟੀ 6855000, ਭੁਪਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਅਵਾਣ ਕੁੱਲ ਪ੍ਰਾਪਰਟੀ 7300600, ਰਾਜੂ ਮਸੀਹ ਪੁੱਤਰ ਬਾਵਾ ਮਸੀਹ ਵਾਸੀ ਵਾਰਡ ਨੰ 06 ਫਤਹਿਗੜ ਚੂੜੀਆਂ ਕੁੱਲ ਪ੍ਰਾਪਰਟੀ 1075000, ਬੋਬੀ ਪੁੱਤਰ ਯੂਨਸ ਮਸੀਹ ਵਾਸੀ ਵਾਰਡ ਨੰ 02 ਫਤਹਿਗੜ ਚੂੜੀਆਂ ਕੁੱਲ ਪ੍ਰਾਪਰਟੀ 1350000, ਕੁਲਦੀਪ ਕੁਮਾਰ ਉਰਫ ਸੋਨਾ ਪੁੱਤਰ ਅਮਰ ਨਾਥ ਵਾਸੀ ਹਰਦੋਝੰਡੇ ਕੁੱਲ ਪ੍ਰਾਪਰਟੀ 5395120, ਰਾਜੂ ਉਰਫ ਸੁਖਰਾਜ ਸਿੰਘ ਪੱਤਰ ਸੂਰਤਾ ਸਿੰਘ ਵਾਸੀ ਪੁਰੀਆ ਕਲਾਂ , ਸੁਰਜੀਤ ਸਿੰਘ ਉਰਫ ਕਾਲਾ ਪੁੱਤਰ ਨਾਨਕ ਚੰਦ ਵਾਸੀ ਐਮਾ ਕੁੱਲ ਪ੍ਰਾਪਰਟੀ 3086375, ਲਖਬੀਰ ਸਿੰਘ ਉਰਫ ਸੈਂਡੀ ਪੁੱਤਰ ਸੇਵਾ ਸਿੰਘ ਵਾਸੀ ਨਵੀ ਅਬਾਦੀ ਬਟਾਲਾ ਕੁੱਲ ਪ੍ਰਾਪਰਟੀ 975000, ਸਿਮਰਨਜੀਤ ਸਿੰਘ ਉਰਫ ਸੰਮਾ ਪੁੱਤਰ ਲੱਖਾ ਸਿੰਘ ਵਾਸੀ ਪੁਰੀਆ ਕਲਾਂ ਕੁੱਲ ਪ੍ਰਾਪਰਟੀ 1789000, ਪ੍ਰਧਾਨ ਸਿੰਘ ਉਰਫ ਕਾਲਾ ਪੁੱਤਰ ਜੋਗਾ ਸਿੰਘ ਵਾਸੀ ਨੌਸ਼ਹਰਿਾ ਮੱਝਾ ਸਿੰਘ ਕੁੱਲ ਪ੍ਰਾਪਰਟੀ 684500, ਗੁਰਜੰਟ ਸਿੰਘ ਪੁੱਤਰ ਲੇਟ ਗੁਰਮੁੱਖ ਸਿੰਘ ਵਾਸੀ ਕੋਠੇ ਕੁੱਲ ਪ੍ਰਾਪਰਟੀ 3624000, ਸੁਰਜੀਤ ਸਿੰਘ ਸੀਤਾ ਪੁੱਤਰ ਨਰਿੰਜਨ ਸਿੰਘ ਵਾਸੀ ਦਾਲਮ ਕੁੱਲ ਪ੍ਰਾਪਰਟੀ 1081000 ਅਤੇ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ ਕੁੱਲ ਪ੍ਰਾਪਰਟੀ 4000000 ਰੁਪਏ ਫਰੀਜਿੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਕੁਲ ਸੰਪੰਤੀ 57360595 ਰੁਪਏ ਬਣਦੀ ਹੈ। ਇਹਨਾਂ ਡੱਰਗ ਸਮੱਗਲਰਾ ਵੱਲੋ ਨਸ਼ੇ ਦਾ ਵੱਡੇ ਪੱਧਰ ਪਰ ਕਾਰੋਬਾਰ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਜਾਇਦਾਦਾਂ ਬਣਾਈਆਂ ਗਈਆ ਸਨ।

ਅੱਜ ਡੀ.ਐਸ.ਪੀ ਵਿਪਨ ਕੁਮਾਰ ਦੀ ਅਗਵਾਈ ਵਿੱਚ ਹਰੀਸ਼ ਬਹਿਲ ਉਪ ਕਪਤਾਨ ਪੁਲਸਿ ਨਾਰਕੋਟਕਿ ਬਟਾਲਾ, ਇੰਸਪੈਕਟਰ ਕਿਰਨਦੀਪ ਸਿੰਘ ਮੁੱਖ ਅਫਸਰ ਥਾਣਾ ਫਤਹਿਗੜ ਚੂੜੀਆਂ, ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ, ਐਸ.ਆਈ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਬਟਾਲਾ ਵੱਲੋ ਇਹਨਾਂ ਦੇ ਘਰਾਂ ‘ਤੇ ਫ੍ਰੀਜਿੰਗ ਆਰਡਰ ਚਿਪਕਾਏ ਗਏ ਹਨ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਨਸ਼ਾ ਵੇਚਣ ਦਾ ਧੰਦਾ ਬੰਦ ਕਰਨ ਨਹੀ ਤਾਂ ਉਹਨਾਂ ਖਿਲਾਫ਼ ਇਸ ਤਰ੍ਹਾਂ ਹੀ ਕਾਰਵਾਈ ਚੱਲਦੀ ਰਹੇਗੀ।