Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬਜੁਰਗ ਨੂੰ ਲਿਫਟ ਲੈਣੀ ਪਈ ਮਹਿੰਗੀ,ਮੋਟਰਸਾਈਕਲ ਸਵਾਰ ਨੌਜਵਾਨ ਨੇ ਸੱਟਾਂ ਮਾਰਕੇ ਲੁੱਟੇ ਪੈਸੇ

ਬਜੁਰਗ ਨੂੰ ਲਿਫਟ ਲੈਣੀ ਪਈ ਮਹਿੰਗੀ,ਮੋਟਰਸਾਈਕਲ ਸਵਾਰ ਨੌਜਵਾਨ ਨੇ ਸੱਟਾਂ ਮਾਰਕੇ ਲੁੱਟੇ ਪੈਸੇ

ਗੜ੍ਹਦੀਵਾਲਾ 25 ਜੂਨ (ਚੌਧਰੀ) 

: ਪਾਠ ਕਰਕੇ ਘਰ ਪਰਤ ਰਹੇ ਬਜੁਰਗ ਵਲੋਂ ਲਿਫਟ ਲੈਣ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਲੁਟੇਰੇ ਨੇ ਬਜੁਰਗ ਨੂੰ ਸੱਟਾਂ ਮਾਰ ਕੇ ਉਸ ਕੋਲੋਂ ਪੈਸੇ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

 ਮਿਲੀ ਜਾਣਕਾਰੀ ਅਨੁਸਾਰ ਸੋਹਣ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਭੱਟੀਆ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਉਮਰ ਕਰੀਬ 74 ਸਾਲ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਮੈਂ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਪਾਠੀ ਦਾ ਕੰਮ ਵੀ ਕਰਦਾ ਹਾਂ। ਮਿਤੀ 20-06-2024 ਨੂੰ ਮੈ ਆਪਣੇ ਘਰ ਤੋਂ ਬਾਪੂ ਮੰਗਲ ਦਾਸ ਜੀ ਦੇ ਡੇਰੇ ਪਿੰਡ ਰਛਪਾਲਮਾ ਗਿਆ ਸੀ ਜੋ ਉਕਤ ਡੇਰੇ ਤੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣੇ ਸਨ। ਜਿੱਥੇ ਮੇਰੀ ਵੀ ਪਾਠ ਕਰਨ ਦੀ ਡਿਉਟੀ ਲੱਗੀ ਸੀ। ਮੈਂ ਮਿਤੀ 22- 06-2024 ਨੂੰ ਬਾਪੂ ਮੰਗਲ ਦਾਸ ਜੀ ਦੇ ਡੇਰੇ ਪਿੰਡ ਰਛਪਾਲਮਾ ਤੋ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਪ੍ਰੋਗਰਾਮ ਸਮਾਪਤ ਹੋਣ ਤੇ ਮੈਂ ਵਕਤ ਕਰੀਬ 1:00 PM ਵਜੇ ਆਪਣੇ ਘਰ ਨੂੰ ਕੀਰਤਨ ਕਰਨ ਵਾਲੇ ਗਿਆਨੀ ਸਿੰਘਾਂ ਦੇ ਨਾਲ ਕਾਰ ਤੇ ਗੜਦੀਵਾਲਾ ਆ ਗਿਆ ਸੀ।ਫਿਰ ਮੈਂ ਗੜਦੀਵਾਲਾ ਆ ਕੇ ਟਾਂਡਾ ਰੋਡ ਤੋਂ ਕਿਸੇ ਵਿਆਕਤੀ ਦੇ ਮੋਟਰ ਸਾਈਕਲ ਤੇ ਲਿੱਫਟ ਲੈ ਕੇ ਪਿੰਡ ਹਰਦੋਪੱਟੀ ਦੇ ਪਾਸ ਪੈਂਦੇ ਭਨੋਟ ਗੋਤ ਦੇ ਜਠੇਰਿਆਂ ਵਾਲੀ ਜਗ੍ਹਾ ਦੇ ਪਾਸ ਸੜਕ ਤੇ ਉੱਤਰ ਗਿਆ। ਫਿਰ ਮੈਂ ਆਪਣੇ ਪਿੰਡ ਭੱਟੀਆ ਨੂੰ ਥੋੜਾ ਪੈਦਲ ਜਾ ਰਿਹਾ ਸੀ ਤਾਂ ਮੇਰੇ ਪਿੱਛੇ ਇੱਕ ਮੋਟਰ ਸਾਈਕਲ ਕਾਲੇ ਰੰਗ ਦਾ ਜਿਸ ਪਰ ਇੱਕ ਮੋਨਾ ਵਿਆਕਤੀ ਸਵਾਰ ਸੀ। ਮੇਰੇ ਪਾਸ ਆਇਆ ਤਾਂ ਮੈ ਦੇਖ ਕੇ ਉਸ ਨੂੰ ਹੱਥ ਦੇ ਕੇ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਾ ਮਾਲੂਮ ਵਿਆਕਤੀ ਮੇਰੇ ਪਾਸ ਰੁੱਕਿਆ। ਜਿਸ ਨੂੰ ਮੈਂ ਕਿਹਾ ਕਿ ਮੈਂ ਪਿੰਡ ਭੱਟੀਆ ਜਾਣਾ ਹੈ। ਉਸ ਨੇ ਮੈਨੂੰ ਕਿਹਾ ਕਿ ਮੋਟਰਸਾਈਕਲ ਤੇ ਬੈਠ ਜਾਉ। ਜਿਸ ਤੇ ਮੈਂ ਉਸ ਨਾ ਮਾਲੂਮ ਵਿਆਕਤੀ ਦੇ ਮੋਟਰ ਸਾਇਕਲ ਤੇ ਬੈਠ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਉਸ ਨਾ ਮਾਲੂਮ ਵਿਆਕਤੀ ਨੇ ਅਰਗੋਵਾਲ ਮੋੜ ਤੋਂ ਸਧਾਣਾ ਸਾਹਿਬ ਦੀ ਜਗਾ ਵਾਲੇ ਰੋਡ ਤੇ ਮੋਟਰ ਸਾਈਕਲ ਪਾ ਲਿਆ। ਜਿਸ ਨੂੰ ਮੈ ਕਿਹਾ ਕਿ ਇੱਧਰ ਨੂੰ ਮੇਰਾ ਪਿੰਡ ਨਹੀਂ ਹੈ। ਜਿਸ ਨੇ ਆਪਣਾ ਮੋਟਰ ਸਾਈਕਲ ਪਿੱਛੇ ਨੂੰ ਮੋੜ ਲਿਆ ਤੇ ਦੁਬਾਰਾ ਫਿਰ ਮੋਟਰ ਸਾਇਕਲ ਤੇ ਉਸ ਨੇ ਉਸੇ ਹੀ ਰਸਤੇ ਪਿੱਛੇ ਨੂੰ ਪਾ ਲਿਆ। ਮੈ ਉਸ ਨੂੰ ਕਿਹਾ ਕਿ ਤੂੰ ਫਿਰ ਗਲਤ ਰਸਤੇ ਨੂੰ ਜਾ ਰਿਹਾ ਤੇ ਉਸ ਨੇ ਮੇਰੀ ਕੋਈ ਗੱਲ ਨਹੀਂ ਮੰਨੀ। ਉਸ ਨਾ ਮਾਲੂਮ ਵਿਆਕਤੀ ਨੇ ਫਿਰ ਆਪਣਾ ਮੋਟਰ ਸਾਈਕਲ ਕੱਚੇ ਰਸਤੇ ਪਿੰਡ ਹਰਦੋਪੱਟੀ ਤੇ ਚੋਹਕੇ ਨੂੰ ਜਾਣ ਵਾਲੇ ਤੇ ਪਾ ਲਿਆ ਤੇ ਰਸਤੇ ਵਿੱਚ ਜਿੱਥੇ ਕਾਫੀ ਟੋਏ ਸਨ ਤੇ ਮੋਟਰ ਸਾਈਕਲ ਰੋਕ ਲਿਆ। ਮੈ ਜਿੱਦਾਂ ਹੀ ਮੋਟਰ ਸਾਈਕਲ ਤੇ ਉੱਤਰਿਆ ਤਾਂ ਉਸ ਨਾ ਮਾਲੂਮ ਵਿਆਕਤੀ ਨੇ ਮੈਨੂੰ ਯਕਦਮ ਧੱਕਾ ਦੇ ਕੇ ਟੋਏ ਵਿੱਚ ਸੁੱਟ ਦਿੱਤਾ। ਫਿਰ ਉਸ ਨੇ ਵੀ ਟੋਏ ਵਿੱਚ ਛਾਲ ਮਾਰ ਦਿੱਤੀ ਤੇ ਮੇਰੀ ਕੁੱਟ ਮਾਰ ਕਰਨ ਲੱਗ ਪਿਆ। ਉਹ ਮੇਰੀ ਕੁੱਟ ਮਾਰ ਕਰਦਾ ਇਹ ਕਹਿ ਰਿਹਾ ਸੀ ਕਿ ਤੇਰੇ ਕੋਲ ਜਿੰਨੇ ਪੈਸੇ ਹਨ, ਮੈਨੂੰ ਦੇ ਦਵੋ। ਜਿਸ ਨੇ ਮੇਰੇ ਸਰੀਰ ਤੇ ਵੀ ਕਾਫੀ ਗੁੱਝੀਆ ਸੱਟਾਂ ਮਾਰੀਆਂ। ਜਿਸ ਤੋ ਬਾਅਦ ਮੇਰੀ ਉਸ ਨਾਲ ਕਾਫੀ ਗੁੱਥਮ ਗੁੱਥਾ ਹੋਣ ਤੇ ਉਸ ਨੇ ਮੇਰੇ ਝੋਲੇ ਥੱਲੇ ਪਾਈ ਹੋਈ ਝੱਗੀ ਦੀ ਜੇਬ ਵਿੱਚ ਪਾਏ ਹੋਏ ਪੈਸੇ ਵੀ ਕੱਢ ਲਏ। ਜਿਸ ਨੇ ਮੇਰੇ ਮੂੰਹ ਅੱਖਾਂ ਤੇ ਮਿੱਟੀ ਦਾ ਬੁੱਕ ਭਰ ਕੇ ਮਾਰਿਆ। ਜਿਸ ਨਾਲ ਮੇਰੀਆਂ ਅੱਖਾਂ ਵਿੱਚ ਮਿੱਟੀ ਪੈ ਗਈ ਤੇ ਉਹ ਨਾ ਮਾਲਮ ਵਿਆਕਤੀ ਆਪਣੇ ਮੈਂਟਰ ਸਾਈਕਲ ਲੈ ਕੇ ਉੱਥੇ ਫਰਾਰ ਹੋ ਗਿਆ। ਜਿਸ ਤੋ ਬਾਅਦ ਮੈ ਕਾਫੀ ਦੇਰ ਬਾਅਦ ਬੜੀ ਮੁਸਕਿਲ ਨਾਲ ਟੋਏ ਵਿੱਚੋ ਬਾਹਰ ਨਿੱਕਲ ਕੇ ਮੇਨ ਰੋਡ ਤੇ ਆ ਗਿਆ ਤੇ ਮੇਰੇ ਨੱਕ, ਮੂੰਹ, ਸਿਰ ਵਿੱਚੋ ਕਾਫੀ ਖੂਨ ਵੱਗ ਰਿਹਾ ਸੀ ਤੇ ਮੇਰੇ ਪਹਿਨੇ ਕੱਪੜੇ ਕਾਫੀ ਖੂਨ ਨਾਲ ਲੱਥ ਪੱਥ ਹੋ ਗਏ ਸਨ। ਜਿਸ ਤੇ ਮੈਂ ਫਿਰ ਆਪਣੇ ਫੋਨ ਤੋਂ ਮੈਂ ਆਪਣੀ ਛੋਟੀ ਨੂੰਹ ਕੁਲਦੀਪ ਕੋਰ ਨੂੰ ਫੋਨ ਕੀਤਾ ਤੇ ਮੈਂ ਦੱਸਿਆ ਕਿ ਮੇਰੇ ਨਾਲ ਕਿਸੇ ਵਿਆਕਤੀ ਮੋਟਰ ਸਾਈਕਲ ਵਾਲੇ ਨੇ ਜਿਸ ਤੋਂ ਮੈਂ ਲਿਫਟ ਲਈ ਸੀ ਨੇ ਮੇਰੇ ਨਾਲ ਕਾਫੀ ਕੁੱਟ ਮਾਰ ਕੀਤੀ ਹੈ। ਮੈਨੂੰ ਆ ਕੇ ਲੈ ਜਾਉ ਜਿੱਥੇ ਮੇਰੀ ਨੂੰਹ ਵਾਕਫਕਾਰ ਵਿਆਕਤੀ ਨੂੰ ਨਾਲ ਲੈ ਕੇ ਮੇਰੇ ਪਾਸ ਆਈ ਜਿਹਨਾ ਨੇ ਮੈਨੂੰ ਉੱਥੇ ਲਿਜਾ ਕੇ ਘਰ ਲੈ ਆਏ ਤੇ ਘਰੋ ਗੱਡੀ ਲੈ ਕੇ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ।ਜਿਸ ਦੀ ਇਤਲਾਹ ਪਰਿਵਾਰ ਵਲੋਂ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਗਈ ਹੈ।

ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੇ ਸੋਹਣ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਭੱਟੀਆ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਦੇ ਬਿਆਨਾਂ ਦੇ ਅਧਾਰ ਤੇ ਨਾ ਮਾਲੂਮ ਮੋਟਰਸਾਈਕਲ ਸਵਾਰ ਨੌਜਵਾਨ ਤੇ ਧਾਰਾ 323,379-B IPC ਅਧੀਨ ਮਾਮਲਾ ਦਰਜ ਕੀਤਾ ਹੈ।