Prime Punjab Times

Latest news
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਜਾਂਚ ਗੈਰ-ਕਾਨੂੰਨੀ ਸ਼ਰਾਬ ਦੇ ਖਿਲਾਫ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ ਬਟਾਲਾ ‘ਚ ਗੂੰਜਿਆ “ਜੈ ਪਰਸ਼ੁਰਾਮ”: ਅਕਸ਼ਯ ਤ੍ਰਿਤੀਆ ‘ਤੇ ਭਗਤੀ ਦਾ ਵਿਸ਼ਾਲ ਮੇਲਾ ਬਟਾਲਾ ‘ਚ ਪੁਲਿਸ ਦੇ ਵੱਡੇ ਫੇਰਬਦਲ: ਨਿਡਰ ਅਫਸਰ ਸੁਖਇੰਦਰ ਸਿੰਘ ਨੇ ਸੰਭਾਲਿਆ ਸਿਟੀ ਡੀਐਸਪੀ ਦਾ ਚਾਰਜ ਪੁਲੀਸ ਵੱਲੋਂ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਈ, 4 ਗ੍ਰਿਫ਼ਤਾਰ ਵਿਧਾਇਕ ਰਾਜਾ ਗਿੱਲ ਨੇ ਕੀਤਾ ਸ.ਸੀ.ਸੈਕੰ.ਸਕੂਲ 'ਚ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਕਮਰੇ ਦਾ ਉਦਘਾਟਨ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿੱਦਿਅਕ ਅਤੇ ਉਦਯੋਗਿਕ ਦੌਰੇ ਦਾ ਆਯੋਜਨ ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ ਕਾਰਕੁੰਨ ਗ੍ਰਿਫਤਾਰ; 9.9 ਕਿਲੋ ਹੈਰੋਇਨ, ਦੋ ਪਿਸਤੌਲਾਂ ... ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ...
ADVERTISEMENT
You are currently viewing ਜਨਮ ਤੋ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ :  ਡਾ.ਹਰਜੀਤ ਸਿੰਘ

ਜਨਮ ਤੋ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ : ਡਾ.ਹਰਜੀਤ ਸਿੰਘ

ਗੜ੍ਹਦੀਵਾਲਾ 9 ਅਗਸਤ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੀ. ਐਚ.ਸੀ ਭੂੰਗਾ ਵਿਖੇ ਵਿਸ਼ਵ ਸਤਨਪਾਨ ਜਾਗਰੂਕਤਾ ਹਫਤਾ ਮਨਾਇਆ ਗਿਆ ।ਇਸ ਮੌਕੇ ਡਾ ਹਰਜੀਤ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਦੁੱਧ ਜ਼ਿੰਦਗੀ ਦੀ ਜਿੱਤ ਦਾ ਟੀਚਾ ਹੈ। ਮਾਂ ਦਾ ਦੁੱਧ ਬੱਚੇ ਦੇ ਪਾਲਣ ਖ਼ਪੋਸ਼ਣ ਦਾ ਕੁਦਰਤੀ ਤਰੀਕਾ ਹੈ। ਮਾਂ ਦੇ ਦੁੱਧ ਦੇ ਪੌਸ਼ਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਸਕਤੀ ਹਾਸਲ ਕਰਦਾ ਹੈ ਉੱਥੇ ਹੀ ਇਹ ਬੱਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ। ਬੱਚੇ ਨੂੰ ਜਨਮ ਦੇਣ ਦੇ ਤਰੂੰਤ ਬਾਅਦ ,ਭਾਵ ਇੱਕ ਘੰਟੇ ਅੰਦਰ ਮਾਂ ਨੂੰ ਆਪਣਾ ਦੁੱਧ  ਪਲਾਉਣਾ ਚਾਹੀਦਾ ਹੈੇ। ਜਨਮ ਤੋ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ। ਆਪਣੇ ਬੱਚੇ ਨੂੰ ਕਦੇ ਵੀ ਬੋਤਲ ਨਾਲ ਦੁੱਧ ਨਾ ਪਿਲਾਓ ਕਿਉਕਿ ਇਹ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਬੱਚੇ ਨੂੰ ਦਸਤ ਲੱਗ ਸਕਦੇ ਹਨ। ਅਗੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ 6 ਮਹੀਨੇ ਤੋ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਖ਼ਨਾਲ ਨਰਮ ਖੁਰਾਕ ਜਿਵੇ ਚਾਵਲ ,ਖਿਚੜੀ,ਦਲੀਆ ਆਦਿ ਵੀ ਦੇਣਾ ਚਾਹੀਦਾ ਹੈ।ਸੰਤੁਲਤ ਖੁਰਾਕ ਤੋ ਇਲਾਵਾ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਵੀ ਪਲਾਉਂਦੇ ਰਹਿਣਾ ਚਾਹੀਦਾ ਹੈ।ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਛਾਤੀ ਦੇ ਕੈਂਸਰ,ਅੰਡਦਾਨੀਆਂ ਦੇ ਕੈਂਸਰ,ਸੂਗਰ ਦੀ ਬਿਮਾਰੀ ਅਤੇ ਬੱਚਾ ਠਹਿਰਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਇਸ ਮੌਕੇ ਜਸਤਿੰਦਰ ਬੀ.ਈ.ਈ ਨੇ ਬੱਚੇ ਨੂੰ ਮਾ ਦੁਆਰਾ ਦੁੱਧ ਪਿਲਾਉ ਦੇ ਸਹੀ ਢੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਮਾਂ ਦੁਆਰਾ ਦੁੱਧ ਪਆਿਉਣ ਦਰਮਆਿਨ ਉਸਦਾ ਸਰੀਰ ਉਸਦੀ ਛਾਤੀ ਤੋਂ ਉੱਚਾ ਜਾਂ 45 ਡਿਗਰੀ ਦੇ ਕੌਣ ਤੇ ਹੋਣਾ ਚਾਹੀਦਾ ਹੈ। ਮਾਂ ਨੂੰ ਹਮੇਸ਼ਾ ਬੈਠ ਕੇ ਹੀ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ। ਬੱਚੇ ਨੂੰ ਦੁੱਧ ਪਆਿਲਉਣ ਤੇ ਇਕ ਦੱਮ ਬਾਅਦ ਬਿਸਤਰ ਤੇ ਨਹੀਂ ਲਿਟਾਉਣਾ ਚਾਹੀਦਾ ਹੈ। ਕਿਊਂਕਿ ਅਜਹਿਾ ਕਰਨ ਤੇ ਦੁੱਧ ਮੂਹ ਵਿਚੋਂ ਨਿਕਲ ਸਕਦਾ ਹੈ ਜ਼ਾ ਫਿਰ ਬੱਚੇ ਦੀ ਸਾਹ ਨਾਲੀ ਵਿਚ ਜਾ ਕੇ ਫੱਸ ਸਕਦਾ ਹੈ। ਦੁੱਧ ਪਿਲਾਉਣ ਤੋਂ ਫੋਰਨ ਬਾਅਦ ਬੱਚੇ ਨੂੰ ਮੋਢੇ ਨਾਲ ਲੱਗਾ ਕੇ ਉਸਦੀ ਪਿੱਠ ਤੇ ਹੇਠਲੇ ਪਾਸਿਓ ਉਪਰ ਨੂੰ ਫੇਰਨਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਡਕਾਰ ਆ ਜਾਵੇ ਬਿਨਾਂ ਡਕਾਰ ਦਵਾਈਆਂ ਬੱਚੇ ਨੂੰ ਬਿਸਤਰ ਤੇ ਨਾ ਪਾਓ।ਇਸ ਮੌਕੇ ਤੇ, ਪਰਦੀਪ ਕੌਰ ਐਲ.ਐਚ.ਵੀ , ਅਨੁਪਮਾ, ਪੂਨਮ, ਸਮੂਹ ਮ.ਪ.ਹ.ਵ (ਫਿ) , ਸੀ. ਐਚ. ੳ ਅਤੇ ਆਮ ਲੋਕ ਹਾਜ਼ਰ ਸਨ ।

error: copy content is like crime its probhihated