Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਸਤਿਸੰਗ ਗੁਰਸਿੱਖ ਦੀ ਪਾਠਸ਼ਾਲਾ ਹੁੰਦਾ ਹੈ : ਮਹਾਤਮਾ ਐਸ.ਐੱਲ.ਗਰਗ

ਸਤਿਸੰਗ ਗੁਰਸਿੱਖ ਦੀ ਪਾਠਸ਼ਾਲਾ ਹੁੰਦਾ ਹੈ : ਮਹਾਤਮਾ ਐਸ.ਐੱਲ.ਗਰਗ

ਦਸੂਹਾ 31 ਜੁਲਾਈ (ਚੌਧਰੀ) 

: ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਮਹਾਤਮਾ ਐਮ.ਐਲ ਸ਼ਰਮਾ ਜੋਨਲ ਇੰਚਾਰਜ਼ ਪਠਾਨਕੋਟ ਤੇ ਡਾ.ਸੁਰਿੰਦਰ ਪਾਲ ਸਿੰਘ ਸੰਜੋਯਕ ਦਸੂਹਾ ਦੀ ਯੋਗ ਅਗਵਾਈ ਹੇਠ ਸਤਿਸੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਹਾਤਮਾ ਐੱਸ.ਐੱਲ ਗਰਗ ਕੇਂਦਰੀ ਪ੍ਰਚਾਰਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਟੇਜ਼ ਤੋਂ ਪ੍ਰਵਚਨ ਕਰਦੇ ਹੋਏ ਮਹਾਤਮਾ ਐੱਸ.ਐੱਲ ਗਰਗ ਨੇ ਕਿਹਾ ਸਤਿਸੰਗ ਗੁਰਸਿੱਖ ਦੀ ਪਾਠਸ਼ਾਲਾ ਹੁੰਦਾ ਹੈ ਜਿਸ ਵਿੱਚ ਬਹਿ ਕੇ ਉਹ ਗੁਰਸਿੱਖੀ ਦੀਆਂ ਬਰੀਕੀਆਂ ਨੂੰ ਸਿੱਖਦਾ ਹੈ। ਉਨ੍ਹਾਂ ਕਿਹਾ ਪੂਰਨ ਸਤਿਗੁਰ ਪਾਸੋਂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰਸਿੱਖ ਹਮੇਸ਼ਾ ਗੁਰੂ ਦੀ ਨਜ਼ਰ ਦੇ ਨਾਲ ਦੇਖਦਾ ਹੈ ਉਸ ਦੀ ਬੋਲੀ, ਆਚਰਣ ਸਭ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਭਗਤ ਹਮੇਸ਼ਾ ਭਾਣੇ ਅੰਦਰ ਰਹਿੰਦਾ ਹੈ ਕਦੇ ਵੀ ਗਿਲਾ ਸ਼ਿਕਵਾ ਨਹੀਂ ਕਰਦਾ ਸਗੋਂ ਸਬਰ ਸਿਦਕ ਵਿੱਚ ਰਹਿ ਕੇ ਹਮੇਸ਼ਾ ਸ਼ੁਕਰਾਨਾ ਕਰਦਾ ਰਹਿੰਦਾ ਹੈ।ਉਨ੍ਹਾ ਕਿਹਾ ਬ੍ਰਹਮ ਗਿਆਨ ਤੋਂ ਬਗੈਰ ਸਕੂਨ ਜ਼ਿੰਦਗੀ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਪੂਰੀ ਮਾਨਵਤਾ ਨੂੰ ਸੱਚ ਦਾ ਸੰਦੇਸ਼ ਦੇ ਕੇ ਭਾਈਚਾਰਾ ਕਾਇਮ ਕਰਨ ਦਾ ਯਤਨ ਕਰ ਰਹੇ ਹਨ। ਇਸ ਮੌਕੇ ਸੇਵਾਦਲ ਭੈਣ, ਭਰਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

error: copy content is like crime its probhihated