ਬਟਾਲਾ 9 ਜੂਨ (ਅਵਿਨਾਸ਼ ਸ਼ਰਮਾ)
: ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਵੱਲੋਂ ਗੁਰੂਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਇੱਕ ਬੱਸ ਸੇਵਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਅਤੇ ਸੀਨੀਅਰ ਉਪ ਪ੍ਰਧਾਨ ਬਲਦੇਵ ਖ਼ਾਲਸਾ ਦੀ ਅਗਵਾਈ ਹੇਠ ਪਹਿਲੀ ਬਸ ਯਾਤਰਾ ਸ਼ੁਰੂ ਕੀਤੀ ਗਈ। ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਾਹਿਬ ਜੀ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਬੱਸ ਨੂੰ ਰਵਾਨਾ ਕੀਤਾ ਗਿਆ । ਐਸੋਸੀਏਸ਼ਨ ਦੇ ਬਟਾਲਾ ਸਿਟੀ ਪ੍ਰਧਾਨ ਨੇ ਕਿਹਾ ਕਿ ਯਾਤਰੂਆਂ ਦੀ ਸਹੂਲਤ ਲਈ ਬਹੁਤ ਘੱਟ ਪੈਸੇ ਤੇ ਹਰ ਸੁਵਿਧਾ ਨਾਲ ਲੈਸ ਏਅਰਕੰਡੀਸ਼ਨ ਬੱਸ ਬਟਾਲਾ ਤੋਂ ਚਲਦੀ ਹੋਈ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਸਰਹੰਦ, ਰਾਤ ਦਾ ਠਹਿਰਾਓ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਅਗਲੀ ਸਵੇਰ ਇਹ ਬੱਸ ਸੇਵਾ ਸ਼੍ਰੀ ਮਨੀਕਰਨ ਸਾਹਿਬ ਲਈ ਰਵਾਨਾ ਹੋਵੇਗੀ ਜਿੱਥੇ ਦੋ ਦਿਨ ਦਾ ਠਹਿਰਾਓ ਕੀਤਾ ਜਾਵੇਗਾ ਅਤੇ 4 ਦਿਨ ਬਾਅਦ ਇਹ ਬੱਸ ਸੇਵਾ ਵਾਪਸੀ ਲਈ ਰਵਾਨਾ ਹੋਵੇਗੀ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਾਰੇ ਪਾਸੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ।ਇਸ ਮੌਕੇ ਤੇ ਜ਼ਿਲਾ ਪ੍ਰਧਾਨ ਸੰਜੀਵ ਨਈਅਰ , ਬਟਾਲਾ ਪ੍ਰਧਾਨ ਇੰਦਰ ਮੋਹਨ ਸਿੰਘ ਸੋਢੀ , ਯੂਨੀਅਨ ਦੇ ਮੁੱਖ ਸਲਾਹਕਾਰ ਅਵਿਨਾਸ਼ ਸ਼ਰਮਾ , ਸਰਪ੍ਰਸਤ ਸੁਭਾਸ਼ ਸਹਿਗਲ , ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਖਾਲਸਾ , ਮੀਤ ਪ੍ਰਧਾਨ ਸੰਜੀਵ ਕੁਮਾਰ ਬਟਾਲਵੀ ਆਦਿ ਮੌਜੂਦ ਸਨ ।








