Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing *ਦਸਵੰਧ ਫਾਊਂਡੇਸ਼ਨ ਵਲੋਂ ਲਗਾਇਆ ਦੂਸਰਾ ਖੂਨ ਦਾਨ ਕੈਂਪ ਸਫਲਤਾਪੂਰਵਕ ਸਪੰਨ*

*ਦਸਵੰਧ ਫਾਊਂਡੇਸ਼ਨ ਵਲੋਂ ਲਗਾਇਆ ਦੂਸਰਾ ਖੂਨ ਦਾਨ ਕੈਂਪ ਸਫਲਤਾਪੂਰਵਕ ਸਪੰਨ*

ਬਟਾਲਾ 10 ਜੂਨ (ਅਵਿਨਾਸ਼ ਸ਼ਰਮਾ)

*ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ : ਰਜ਼ਤ ਸਰੀਨ ਉਦਯੋਗਪਤੀ*

*ਖ਼ੂਨ ਦਾਨ ਕਰਨ ਲਈ ਮੂਹਰੇ ਆਏ ਸਾਰੇ ਸਹਯੋਗੀਆਂ ਦੇ ਧੰਨਵਾਦੀ ਹਾਂ : ਈਸ਼ੂ ਰਾਂਚਲ੍ਹ, ਲਵਲੀ ਕੁਮਾਰ*

: ਦਸਵੰਧ ਫਾਊਂਡੇਸ਼ਨ ਵਲੋ ਲਗਾਇਆ ਦੂਸਰਾ ਖੂਨ ਦਾਨ ਕੈਂਪ ਸਫਲਤਾਪੂਰਵਕ ਸਪੰਨ ਹੋਇਆ।ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵਕ ਅਤੇ ਉੱਘੇ ਉਦਯੋਗਪਤੀ ਰਜਤ ਸਰੀਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਉੱਘੇ ਉਦਯੋਗਪਤੀ ਰਜਤ ਸਰੀਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਛੱਡ ਕੇ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਸਵੰਧ ਫਾਊਂਡੇਸ਼ਨ ਦਾ ਇਹ ਖੂਨ ਦਾਨ ਉਪਰਾਲਾ ਅਤੀ ਸ਼ਲਾਘਾਯੋਗ ਹੈ ਅਤੇ ਉਹ ਸਾਰੇ ਸਹਯੋਗੀ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਵਲੋ ਤਪਦੀ ਗਰਮੀ ਵਿਚ ਖ਼ੂਨ ਦਾਨ ਕਰਕੇ ਸੇਵਾ ਕੀਤੀ ਗਈ ਹੈ। ਰਜਤ ਸਰੀਨ ਨੇ ਦਸਵੰਧ ਫਾਊਂਡੇਸ਼ਨ ਨੂੰ ਭਵਿੱਖ ਵਿਚ ਵੀ ਸਮਾਜ ਭਲਾਈ ਉਪਰਾਲੇ ਜਾਰੀ ਰੱਖਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਹਰ ਨੇਕ ਅਤੇ ਸਮਾਜ ਭਲਾਈ ਉਪਰਾਲੇ ਲਈ ਬਣਦਾ ਸਹਿਯੋਗ ਕਰਨ ਦੀ ਗਲ ਕਹੀ ।ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਈਸ਼ੂ ਰਾਂਚਲ੍ਹ, ਪ੍ਰਧਾਨ ਲਵਲੀ ਕੁਮਾਰ ਅਤੇ ਸੈਕਟਰੀ ਕਮਲ ਜੰਭਾ ਨੇ ਸਾਂਝੇ ਤੋਰ ਤੇ ਕਿਹਾ ਕਿ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਵਿਖੇ ਲਗਾਏ ਖੂਨ ਦਾਨ ਕੈਂਪ ਵਿੱਚ 30 ਯੂਨਿਟ ਬਲਡ ਇਕੱਤਰ ਹੋਇਆ ਹੈ ਜਿਸ ਨੂੰ ਬਲੱਡ ਬੈਂਕ ਦੀ ਟੀਮ ਦੇ ਸਪੁਰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਵਲੋ ਸਾਰੇ ਸਹਿਯੋਗ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਮਾਜ ਭਲਾਈ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ।ਇਸ ਮੌਕੇਂ ਤੇ ਬਲਡ ਬੈਂਕ ਦੀ ਇੰਚਾਰਜ ਡਾਕਟਰ ਪ੍ਰੀਆ ਗੀਤ ਕਲਸੀ , ਸੀਨੀਅਰ ਕਾਰਜਕਾਰੀ ਮੈਂਬਰ ਹੀਰਾ ਅੱਤਰੀ, ਤਿਰਲੋਕ ਸਿੰਘ ਲਾਡੀ, ਡਾਕਟਰ ਸੰਨੀ ਕੁਮਾਰ, ਜਗਦੀਸ਼ ਕੁਮਾਰ, ਆੜ੍ਹਤੀ ਸੁਖਦੇਵ ਸਿੰਘ ,ਸੁਰਿੰਦਰ ਪਾਲ, ਸ਼ੈਲੀ ਭਗਤ, ਰਾਜਿੰਦਰਾ ਵਾਈਨ ਦੇ ਜੀ ਐਮ ਗੁਰਪ੍ਰੀਤ ਸਿੰਘ ਉੱਪਲ, ਦੀਪਕ ਪੱਥਰੀਆਂ, ਅਤੁਲ ਬਜਾਜ, ਤਰੁਣ ਚੀਮਾ, ਗੋਪਾਲ ਬਾਂਸਲ, ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ, ਹਰਪ੍ਰੀਤ ਮਠਾਰੁ, ਅਰੁਣ ਸੇਖੜੀ, ਚੰਦਨ ਭੰਡਾਰੀ , ਆਦਿ ਹਾਜ਼ਿਰ ਸਨ।*