Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬਟਾਲਾ ਪੁਲਿਸ ਵੱਲੋ ਗੋਲੀਆਂ ਮਾਰਨ ਤੇ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀ ਦੇ ਗਿਰੋਹ ਦਾ ਕੀਤਾ ਪਾਰਦਾਫਾਸ

ਬਟਾਲਾ ਪੁਲਿਸ ਵੱਲੋ ਗੋਲੀਆਂ ਮਾਰਨ ਤੇ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀ ਦੇ ਗਿਰੋਹ ਦਾ ਕੀਤਾ ਪਾਰਦਾਫਾਸ

ਬਟਾਲਾ 8 ਜੂਨ (ਅਵਿਨਾਸ਼ ਸ਼ਰਮਾ )

: ਐਸ.ਐਸ.ਪੀ ਮੈਡਮ ਅਸ਼ਵਿਨੀ ਗੁਟਿਆਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਐਸ.ਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ ਫਤਿਹਗੜ ਚੂੜੀਆ ਤੇ ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਦੀਆ ਵੱਖ-ਵੱਖ ਟੀਮਾ ਬਣਾ ਕੇ ਉਸ ਵੇਲੇ ਵੱਡੀ ਸਫਲਤਾ ਮਿਲੀ ਕਿ ਮੁੱਕਦਮਾ ਨੰਬਰ 50 ਮਿਤੀ 7-06-2024 ਜੁਰਮ 307,34 ਭ.ਦ 25/54/59 ਅਸਲਾ ਐਕਟ ਥਾਣਾ ਕਿਲਾ ਲਾਲ ਸਿੰਘ ਵਿਚ ਨਾਮਯਦ ਦੋ ਦੋਸ਼ੀ ਪਰਮਬੀਰ ਸਿੰਘ ਉਰਫ ਨਾਨਕ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮਾਂਜਾ ਥਾਣਾ ਕਿਲਾ ਲਾਲ ਸਿੰਘ , ਸੁੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮਾਂਜਾ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾ ਪਾਸੋ 5 ਪਿਸਟਲ ਸਮੇਤ ਰੋਂਦ ਬ੍ਰਾਮਦ ਹੋਏ ਹਨ।

ਇਹਨਾ ਨੇ ਤਫਦੀਸ਼ ਦੋਰਾਨ ਦੱਸਿਆ ਕਿ ਮਿਤੀ 6-6- 2024 ਮਦਨ ਮਸੀਹ ਵਾਸੀ ਡਾਲੇਚੱਕ ਜੋ ਚੰਦੂ ਮੰਝ ਕਨਵੈਕਸ਼ਨ ਤੇ ਆਇਆ ਹੋਇਆ ਸੀ, ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾ ਨਾਲ ਪਹਿਲਾ ਤੋ ਝਗੜਾ ਚਲਦਾ ਸੀ ਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆ ਮਾਰੀਆ ਸਨ।ਮਦਨ ਮਸੀਹ ਦੇ ਬਿਆਨਾ ਤੇ ਪਰਮਬੀਰ ਸਿੰਘ ਉਰਫ ਨਾਨਕ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਥਾਣਾ ਕਿਲਾ ਲਾਲ ਸਿੰਘ ਅਤੇ ਇਸ ਦਾ ਭਰਾ ਸੁੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਦੇ ਖਿਲਾਫ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।ਪਰਮਬੀਰ ਸਿੰਘ ਉਰਫ ਨਾਨਕ ਅਤੇ ਸੁੰਦਰ ਸਿੰਘ ਦੇ ਖਿਲਾਫ ਲੜਾਈ ਝਗੜੇ ਅਤੇ ਖੋਹਾਂ ਦੇ ਵੱਖ-ਵੱਖ ਜਿਲਿਆਂ ਵਿਚ ਹੋਰ ਵੀ ਮੁੱਕਦਮੇ ਦਰਜ ਹਨ।