Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing *ਸ਼੍ਰੀ ਬ੍ਰਾਹਮਣ ਸਭਾ ਦੀ ਮੀਟਿੰਗ ਸਭਾ ਦੇ ਵਿਸਥਾਰ ਅਤੇ ਨਵੇਂ ਸਾਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਲਈ ਹੋਈ*

*ਸ਼੍ਰੀ ਬ੍ਰਾਹਮਣ ਸਭਾ ਦੀ ਮੀਟਿੰਗ ਸਭਾ ਦੇ ਵਿਸਥਾਰ ਅਤੇ ਨਵੇਂ ਸਾਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਲਈ ਹੋਈ*

ਬਟਾਲਾ 29 ਅਪ੍ਰੈਲ (ਅਵਿਨਾਸ਼ ਸ਼ਰਮਾ) 

: ਸ਼੍ਰੀ ਬ੍ਰਾਹਮਣ ਸਭਾ ਦੀ ਮੀਟਿੰਗ ਬਟਾਲਾ ਇਕਾਈ ਦੇ ਪ੍ਰਧਾਨ ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼੍ਰੀ ਸ਼ਿਵ ਮੰਦਿਰ ਰੋਸ਼ਨ ਵਿਹਾਰ ਵਿਖੇ ਸਭਾ ਦੇ ਵਿਸਥਾਰ ਅਤੇ ਇਸ ਨਵੇਂ ਸਾਲ ਵਿਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਰੂਪ-ਰੇਖਾ ਉਲੀਕਣ ਲਈ ਹੋਈ , ਜਿਸ ਵਿੱਚ ਬਟਾਲਾ ਯੂਨਿਟ ਦੇ ਸਮੂਹ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਜ਼ਿਲ੍ਹਾ ਚੇਅਰਮੈਨ ਸ੍ਰੀ ਮਨੋਹਰ ਲਾਲ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਭਾ ਦੇ ਵਿਸਤਾਰ ਅਤੇ ਬਾਟਾਲਾ ਯੂਨਿਟ ਦੇ ਪ੍ਰੋਗਰਾਮਾਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਭਾ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਸਮਾਜ ਭਲਾਈ ਨੂੰ ਆਪਣਾ ਟੀਚਾ ਬਣਾਉਣ ‘ਤੇ ਜ਼ੋਰ ਦਿੱਤਾ। ਯੂਨਿਟ ਦੇ ਪ੍ਰਧਾਨ ਰਾਜੇਸ਼ ਸ਼ਰਮਾ ਨੇ ਸਾਰੇ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਆਸ ਪ੍ਰਗਟਾਈ ਕਿ ਮੀਟਿੰਗ ਵਿੱਚ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ । ਇਸ ਮੌਕੇ ਰਾਜੇਸ਼ ਸ਼ਰਮਾ ਅਤੇ ਅਜੈ ਸ਼ਰਮਾ ਕਾਨੂੰਗੋ (ਸੇਵਾਮੁਕਤ) ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਭਾਸ਼ ਸ਼ਰਮਾ, ਡਾ: ਜਨਕਰਾਜ ਸ਼ਰਮਾ, ਰਾਜਿੰਦਰ ਭਾਸਕਰ ਰਾਮ ਮੂਰਤੀ ਸ਼ਰਮਾ, ਰਮਨ ਪਟਵਾਰੀ, ਅਮਨ ਸ਼ਰਮਾ, ਦਵਿੰਦਰ ਸ਼ਰਮਾ, ਸ਼੍ਰੀਕਾਂਤ ਸੰਦੀਪ ਸ਼ਰਮਾ, ਵਿਨੋਦ ਸ਼ਰਮਾ ਕਪਿਲ ਸ਼ਰਮਾ, ਪ੍ਰਦੀਪ ਪੁੰਜ, ਨਰੇਸ਼ ਸ਼ਰਮਾ ਅਰੁਣ ਪ੍ਰਿੰਸ, ਗੋਲਡੀ ਸ਼ਰਮਾ, ਅਮਨ ਸ਼ਰਮਾ, ਪ੍ਰਮੋਦ ਸ਼ਰਮਾ, ਕਰਨ ਸ਼ਰਮਾ, ਮੁਕੇਸ਼ ਚੰਦਰ, ਵਿਜੇ ਕੁਮਾਰ, ਤਰੁਣ ਸ਼ਰਮਾ, ਨਵੀਨ ਭਾਰਦਵਾਜ, ਗਿਆਨ ਪ੍ਰਕਾਸ਼ ਮਿਸ਼ਰਾ, ਨਰਿੰਦਰ ਤ੍ਰਿਪਾਠੀ ਆਦਿ ਹਾਜ਼ਰ ਸਨ।