Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing BIG BREAKING..ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜਦੀਕ ਵਾਪਰਿਆ ਭਿਆਨਕ ਹਾਦਸਾ, 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ,ਕਾਰ ਚਾਲਕ ਗੰਭੀਰ ਜਖਮੀ

BIG BREAKING..ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜਦੀਕ ਵਾਪਰਿਆ ਭਿਆਨਕ ਹਾਦਸਾ, 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ,ਕਾਰ ਚਾਲਕ ਗੰਭੀਰ ਜਖਮੀ

BREAKING.. ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜਦੀਕ ਵਾਪਰਿਆ ਭਿਆਨਕ ਹਾਦਸਾ, 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ,ਕਾਰ ਚਾਲਕ ਗੰਭੀਰ ਜਖਮੀ

ਟਾਂਡਾ : ਅੱਜ ਸਵੇਰੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜਦੀਕ ਇੱਕ ਭਿਆਨਕ ਹਾਦਸਾ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਿਸ ਵਿੱਚ 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ ਹੋਣ ਅਤੇ ਕਾਰ ਚਾਲਕ ਗੰਭੀਰ ਜਖਮੀ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਨੂੰ ਪੀ ਬੀ 08 ਈ ਈ – 4781 ਜੋ ਮਾਤਾ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਸੀ ਜਦੋਂ ਕਾਰ ਖੱਖਾਂ ਦੇ ਨਜਦੀਕ ਪਹੁੰਚੀ ਤਾਂ ਕਾਰ ਸੜਕ ਕਿਨਾਰੇ ਬਣੀ ਪੁਲੀ ਨਾ ਜਾ ਟਕਰਾਈ। ਹਾਦਸਾ ਡਰਾਈਵਰ ਨੂੰ ਨੀਂਦ ਆਉਣ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ।ਸੂਤਰਾਂ ਅਨੁਸਾਰ ਇਹ ਪਰਿਵਾਰ ਮਾਤਾ ਵੈਸ਼ਨੋ ਦੇਵੀ ਤੋ ਵਾਪਿਸ ਘਰ ਪਰਤ ਰਿਹਾ ਸੀ ਜਿਸ ਵਿੱਚ 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ ਹੋ ਜਾਣ ਅਤੇ ਕਾਰ ਚਾਲਕ ਗੰਭੀਰ ਜਖਮੀ ਹੋਣ ਦੀ ਖਬਰ ਹੈ। ਜਖਮੀਆਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਟਾਂਡਾ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ।

ਪੁਰੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਮਾਤਾ ਵੈਸ਼ਨੋ ਦੇਵੀ ਦਰਸ਼ਨ ਕਰ ਕੇ ਵਾਪਸ ਜਲੰਧਰ ਆ ਰਹੇ 3 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇਕ ਨੌਜਵਾਨ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੱਡੀ ਪੁਲੀ ਟਕਰਾਉਣ ਕਾਰਨ ਇਹ ਹਾਦਸਾ ਵਾਪਰ ਗਿਆ। ਰਾਸ਼ਟਰੀ ਮਾਰਗ ਜਾਲੰਧਰ ਪਠਾਨਕੋਟ ਗ੍ਰੇਟ ਪੰਜਾਬ ਟਾਂਡਾ ਦੇ ਨੇੜੇ ਪਾਸ ਕਾਰ ਪੁਲੀ ਨਾਲ ਟਕਾਈ ਜਿਸ ਕਾਰਨ ਜਲੰਧਰ ਦੇ ਰਹਿਣ ਵਾਲੇ 3 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਫੋਕਲ ਪੁਆਇੰਟ ਟਾਂਡਾ ਨਜ਼ਦੀਕ ਅੱਜ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਵਾਪਸ ਪਰਤ ਰਹੇ ਕਾਰ ਸਵਾਰ ਇੱਕੋ ਹੀ ਪਰਿਵਾਰ ਦੇ ਸ਼ਰਧਾਲੂਆਂ ‘ਚੋਂ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੇਸ਼ਵ ਅਗਰਵਾਲ ਪੁੱਤਰ ਕਸਤੂਰੀ ਲਾਲ ਵਾਸੀ ਜ਼ਿਲ੍ਹਾ ਜਲੰਧਰ ਆਪਣੇ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ।ਜਦੋਂ ਉਹ ਫੋਕਲ ਪੁਆਇੰਟ, ਟਾਂਡਾ ਉੜਮੁੜ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਪੁਲੀ ਨਾਲ ਟਕਰਾ ਗਈ।ਇਸ ਦੌਰਾਨ ਕੇਸ਼ਵ ਅੱਗਰਵਾਲ ਦੀ ਪਤਨੀ ਮਹਿਕ ਅਗਰਵਾਲ, ਧੀ ਵਰਿੰਦਾ ਅਤੇ ਮਾਂ ਰੇਨੂੰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੇਸ਼ਵ ਖ਼ੁਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਟਾਂਡਾ ਦੇ ਸਿਵਲ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕਾਰ ਦੇ ਪਰਖੱਚੇ ਉੱਡ ਗਏ। ਮੌਕੇ ‘ਤੇ ਟਾਂਡਾ ਦੇ ਐਸਐਚਓ ਉਂਕਾਰ ਸਿੰਘ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।