Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਟਾਂਡਾ ਪੁਲਿਸ ਵੱਲੋ ਡਕੈਤੀ ਗਰੋਹ ਦੇ 04 ਮੈਬਰ 530 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਟਾਂਡਾ ਪੁਲਿਸ ਵੱਲੋ ਡਕੈਤੀ ਗਰੋਹ ਦੇ 04 ਮੈਬਰ 530 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ) 

5 ਜੂਨ :  ਡਕੈਤੀ ਗਰੋਹ ਦੇ 04 ਮੈਬਰਾਂ ਨੂੰ 530 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਪਾਲ ਮਸੀਹ ਉਰਫ ਗੁੱਲੀ ਪੁੱਤਰ ਮਹਿੰਦਾਪਾਲ ਵਾਸੀ ਮਹੱਲਾ ਸਲਾਮਤਪੁਰਾ ਭੁਲੱਥ ਜਿਲਾ ਕਪੂਰਥਲਾ, ਸੰਨੀ ਪੁੱਤਰ ਜਸਪਾਲ ਮਸੀਹ ਵਾਸੀ ਮਹੱਲਾ ਸਲਾਮਤਪੁਰਾ ਭਲੱਥ ਜਿਲਾ ਕਪੂਰਥਲਾ, ਸਮੁੰਦਰਾ ਪਤਨੀ ਜੋਨਸ ਵਾਸੀ ਸ਼ਾਹਪੁਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਨਦਰੀ ਪੁੱਤਰ ਮਦਨ ਸਿੰਘ ਵਾਸੀ ਵਾਰਡ ਨੰਬਰ 9 ਸਲਾਮਤਪੁਰ ਮਹੱਲਾ ਭੁਲੱਥ ਜਿਲਾ ਕਪੂਰਥਲਾ ਵਜੋਂ ਹੋਈ ਹੈ।

ਇਸ ਸਬੰਧੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ IPS  ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ  ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਂਡਾ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਡਕੈਤੀ ਕਰਨ ਵਾਲੇ/ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਜੋ ਮਿਤੀ 04,06,23 ਨੂੰ ਏ.ਐਸ.ਆਈ ਦਿਲਵਾਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੰਡ ਸਹਿਬਾਜਪੁਰ ਮੋੜ ਟਾਂਡਾ ਮੌਜੂਦ ਸੀ ਕਿ ਇੱਕ ਮੋਟਰ ਸਾਈਕਲ ਸ਼੍ਰੀ ਹਰਗੋਬਿੰਦਪੁਰ ਸਾਇਡ ਤੋਂ ਆਇਆ। ਜਿਸ ਪਰ 2 ਵਿਆਕਤੀ ਆ ਰਹੇ ਸਨ ਜਿਹਨਾ ਨੂੰ ਕਾਬੂ ਕਰਕੇ ਉਹਨਾ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਇਹਨਾ ਦੋਸ਼ੀਆਂਨ ਪਾਸੋਂ ਖੁਲਾਸਾ ਹੋਇਆ ਕਿ ਇਹਨਾ ਦੋਸ਼ੀਆਨ ਨੇ ਪਿਛਲੇ ਦਿਨੀ ਇਲਾਕਾ ਥਾਣਾ ਟਾਂਡਾ ਤੋਂ ਇਲਾਵਾ ਜਿਲਾ ਹੁਸ਼ਿਆਰਪੁਰ ਅਤੇ ਜਿਲੇ ਤੋ ਬਾਹਰ ਵੱਖ ਵੱਖ ਜਗ੍ਹਾ ਤੇ ਵੱਖ ਵੱਖ ਮਿਤੀਆਂ ਨੂੰ ਇਹਨਾਂ ਦੋਸੀਆਂ ਅਤੇ ਇਹਨਾਂ ਦੇ ਸਾਥੀਆਂ ਨੇ ਵੱਡੇ ਘਰਾਂ ਵੱਡੀਆਂ ਕੋਠੀਆਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ । ਲੁੱਟ ਦੀ ਵਾਰਦਾਤ ਸਮੇਂ ਇਹਨਾਂ ਦੋਸ਼ੀਆਂ ਨੇ ਮਾਰੂ ਹਥਿਆਰਾਂ ਨਾਲ ਉਹਨਾ ਵਸਨੀਕਾਂ ਨੂੰ ਕੁੱਟ ਮਾਰ ਕਰਕੇ ਗੰਭੀਰ ਜਖਮੀ ਵੀ ਕੀਤਾ ਸੀ। ਪੁੱਛ ਗਿੱਛ ਦੋਰਾਨ ਇਹਨਾਂ ਨੇ ਇਕਬਾਨ ਕੀਤਾ ਕਿ ਨੰਬਰ 1. ਮਿਤੀ 1/2-10-2022 ਦੀ ਦਰਮਿਆਨੀ ਰਾਤ ਨੂੰ ਪਿੰਡ ਗਿਲਜੀਆ ਬਲਵਿੰਦਰ ਸਿੰਘ ਦੇ ਘਰ ਲੁੱਟ ਦੀ ਵਾਰਦਤ ਨੂੰ ਇੰਨਜਾਮ ਦਿਤਾ ਸੀ। ਇਸੇ ਤਰਾਂ ਮਿਤੀ 10/11-05-2023 ਦੀ ਦਰਮਿਆਨੀ ਰਾਤ ਨੂੰ ਕਰਨੈਲ ਸਿੰਘ ਵਾਸੀ ਇਬਰਾਹਿੰਮਪੁਰ ਦੇ ਘਰ ਲੁੱਟ ਦੀ ਵਾਰਦਤ ਨੂੰ ਇੰਨਜਾਮ ਦਿਤਾ ਸੀ । ਇਹਨਾ ਵਾਰਦਤਾਂ ਸਬੰਧੀ ਥਾਣਾ ਟਾਂਡਾ ਵਿਚ ਹੇਠ ਲਿਖੇ ਮੁਕਦਮਾ ਦਰਜ ਰਜਿਸਟਰ ਕੀਤੇ ਗਏ ਸਨ। ਜਿਹਨਾ ਵਿਚ ਇਹਨਾ ਦੋਸ਼ੀਆਨ ਨੂੰ ਅੱਜ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ।ਇਹਨਾ ਵਿਚ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਅਤੇ ਲੁੱਟ ਦਾ ਸਮਾਨ ਬ੍ਰਾਮਦ ਕਰਨ ਲਈ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਦਰਜ ਮੁਕੱਦਮਾ :- 1. ਮੁਕੱਦਮਾ ਨੰਬਰ 150 ਮਿਤੀ 4-06-23 ਜੋਰ ਧਾਰਾ 22-61-85 NDPS Act ਥਾਣਾ ਟਾਂਡਾ ਜਿਲਾ ਹੁਸਿਆਰਪੁਰ

2. ਮੁਕਦਮਾ ਨੰਬਰ 133 ਮਿਤੀ 13-5-2023 ਅਰਧ 458 IPC ਥਾਣਾ ਟਾਂਡਾ ਜਿਲਾ ਹੁਸਿਆਰਪੁਰ

3. ਮੁਕਦਮਾ ਨੰਬਰ 260 ਮਿਤੀ 2-10-2022 ਅ ਧ 458, 394, 120-ਬੀ, IPC ਥਾਣਾ ਟਾਡਾ ਜਿਲਾ ਹੁਸਿਆਰਪੁਰ

 ਬ੍ਰਾਮਦਗੀ : 530 ਗ੍ਰਾਮ ਨਸ਼ੀਲੇ ਪਦਾਰਥ, ਇਕ ਮੋਟਰਸਾਇਕਲ

error: copy content is like crime its probhihated