Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੁਹ ਪੱਤਰਕਾਰਾਂ ਵੱਲੋਂ  ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ-ਮਹੱਲੇ ਦਾ ਤਿਉਹਾਰ ਬੜੇ ਉਤਸਾਹ ਦੇ ਨਾਲ ਮਨਾਇਆ

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੁਹ ਪੱਤਰਕਾਰਾਂ ਵੱਲੋਂ  ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ-ਮਹੱਲੇ ਦਾ ਤਿਉਹਾਰ ਬੜੇ ਉਤਸਾਹ ਦੇ ਨਾਲ ਮਨਾਇਆ

ਬਟਾਲਾ (ਅਵਿਨਾਸ਼ ਸ਼ਰਮਾ‌)

: ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੁਹ ਪੱਤਰਕਾਰਾਂ ਵੱਲੋਂ. *ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥ * ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ-ਮਹੱਲੇ ਦਾ ਤਿਉਹਾਰ ਬੜੇ ਉਤਸਾਹ ਦੇ ਨਾਲ ਮਨਾਇਆ ਗਿਆ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਰੰਗ ਲਾ ਕੇ ਹੋਲੀ ਬੜੇ ਚਾਵਾਂ ਦੇ ਨਾਲ ਭੰਗੜੇ ਪਾ ਕੇ ਮਨਾਈ l ਇਸ ਤਿਉਹਾਰ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਤੋਂ ਠੀਕ 19 ਸਾਲ ਪਹਿਲਾਂ ਸੰਨ 1680 ਈ: ਵਿੱਚ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ਕਿਲਾ ਹੋਲਗੜ੍ਹ ਸਾਹਿਬ ਤੋਂ ਕੀਤੀ। ਉਹਨਾਂ ਆਪਣੀ ਹਾਜ਼ਰੀ ਵਿੱਚ ਹੋਲਾ ਮਹੱਲਾ ਕੱਢਣ ਜਾਂ ਖੇਡਣ ਦੀ ਰੀਤ ਦਾ ਅੱਗਾਜ਼ ਕੀਤਾ ਸੀ ਹੋਲਾ ਤੇ ਮਹੱਲਾ ਦੋਵੇਂ ਸ਼ਬਦ ਫਾਰਸੀ ਦੇ ਹਨ। ਹੋਲਾ ਦਾ ਅਰਥ ਹਮਲਾ ਤੇ ਮਹੱਲਾ ਦਾ ਅਰਥ, ਉਹ ਥਾਂ, ਜਿਥੇ ਹਮਲਾ ਕੀਤਾ ਜਾਏ। ਦਸਮ ਪਿਤਾ ਜੀ ਨੇ ਸਿੱਖਾਂ ਦੇ ਮਨੋਬਲ ਨੂੰ ਉੱਚਾ ਚੁੱਕਣ, ਸ਼ਸ਼ਤਰ ਵਿੱਦਿਆ ਵਿੱਚ ਨਿਪੁੰਨ ਤੇ ਜ਼ਾਲਮ ਦਾ ਟਾਕਰਾ ਕਰਨ ਲਈ, ਗੁਰੂ ਨਾਨਕ ਦੇਵ ਜੀ ਦੁਆਰਾ ਹੋਲੀ ਖੇਡਣ ਨਾਲ ਪੈਦਾ ਹੋਏ ਆਤਮ ਰਸ ਦੀ ਨੀਂਹ ਉਤੇ ਬੀਰ ਰਸ ਦਾ ਮਹੱਲ ਉਸਾਰਨ ਲਈ ਹੋਲਾ ਮਹੱਲਾ ਖੇਡਣ ਦਾ ਅਗਾਜ ਕੀਤਾ।ਇਸ ਮੌਕੇ ਪ੍ਰੈਸ ਯੂਨੀਅਨ ਦੇ ਸਰਪ੍ਰਸਤ ਸੁਭਾਸ਼ ਸਹਿਗਲ, ਜਿਲਾ ਚੇਅਰਮੈਨ ਡਾਕਟਰ ਹਰਪਾਲ ਸਿੰਘ, ਪੰਜਾਬ ਦੇ ਉਪ ਪ੍ਰਧਾਨ ਭੁਪਿੰਦਰ ਸਿੰਘ ਸੋਢੀ, ਜਿਲਾ ਗੁਰਦਾਸਪੁਰ ਪ੍ਰਧਾਨ ਸੰਜੀਵ ਨਯਰ,ਸਿਟੀ ਪ੍ਰਧਾਨ ਇੰਦਰ ਮੋਹਨ ਸਿੰਘ ਸੋਡੀ , ਵਾਈਸ ਪ੍ਰਧਾਨ ਪ੍ਰਿੰਸ ਸਹਿਗਲ,ਉਪ ਪ੍ਰਧਾਨ ਬਲਦੇਵ ਸਿੰਘ ਖਾਲਸਾ ਅਸ਼ੋਕ ਜਰਿਆਲ, ਸੁਨੀਲ ਬਟਾਲਵੀ ਰਾਗਵ ਸਹਿਗਲ, ਨੀਰਜ ਸ਼ਰਮਾ, ਆਦਿ ਹਾਜ਼ਰ ਸਨ ।